ਟਾਂਟਨ : ਆਸਟਰੇਲੀਆਈ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਸਭ ਤੋਂ ਘੱਟ ਮੈਚਾਂ ਵਿਚ 15 ਸੈਂਕੜੇ ਪੂਰੇ ਕਰ ਭਾਰਤੀ ਕ੍ਰਿਕਟਰ ਸ਼ਿਖਰ ਧਵਨ ਦੀ ਬਰਾਬਰੀ ਕਰ ਲਈ ਹੈ ਅਤੇ ਆਲ ਟਾਈਮ ਰਿਕਾਰਡ ਵਿਚ ਉਹ ਸਾਂਝੇ ਤੀਜੇ ਸਥਾਨ 'ਤੇ ਹਨ। ਵਾਰਨਰ ਨੇ ਬੁੱਧਵਾਰ ਨੂੰ ਪਾਕਿਸਤਾਨ ਖਿਲਾਫ ਆਈ. ਸੀ. ਸੀ. ਵਰਲਡ ਕੱਪ ਮੁਕਾਬਲੇ ਵਿਚ ਸੈਂਕੜਾ ਪੂਰਾ ਕਰ ਇਹ ਉਪਲੱਬਧੀ ਹਾਸਲ ਕੀਤੀ ਸੀ। ਵਾਰਨਰ ਦਾ ਇਹ 15ਵਾਂ ਵਨ ਡੇ ਸੈਂਕੜਾ ਸੀ। ਉਹ 110 ਮੈਚਾਂ ਵਿਚ 15 ਵਨ ਡੇ ਸੈਂਕੜੇ ਲਗਾ ਚੁੱਕੇ ਹਨ। ਵਾਰਨਰ ਨੇ 15 ਸੈਂਕੜੇ ਲਗਾਉਣ ਲਈ 108 ਪਾਰੀਆਂ ਖੇਡੀਆਂ ਹਨ।
ਉੱਥੇ ਹੀ ਭਾਰਤੀ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਵੀ 15 ਵਨ ਡੇ ਸੈਂਕੜਿਆਂ ਲਈ 108 ਪਾਰੀਆਂ ਦਾ ਸਹਾਰਾ ਲਿਆ ਹੈ। ਸਭ ਤੋਂ ਘੱਟ ਪਾਰੀਆਂ ਵਿਚ 15 ਸੈਂਕੜੇ ਪੂਰੇ ਕਰਨ ਦਾ ਰਿਕਾਰਡ ਦੱਖਣੀ ਅਫਰੀਕਾ ਦੇ ਹਾਸ਼ਿਮ ਅਮਲਾ ਦੇ ਨਾਂ ਹੈ ਜਿਸ ਨੇ 86 ਪਾਰੀਆਂ ਵਿਚ 15 ਵਨ ਡੇ ਸੈਂਕੜੇ ਪੂਰੇ ਕੀਤੇ ਸੀ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ 15 ਸੈਂਕੜਿਆਂ ਲਈ 106 ਪਾਰੀਆਂ ਖੇਡੀਆਂ ਹਨ। ਵਾਰਨਰ ਵਰਲਡ ਕੱਪ ਵਿਚ ਪਾਕਿਸਤਾਨ ਖਿਲਾਫ ਸੈਂਕੜੇ ਬਣਾਉਣ ਵਾਲੇ ਦੂਜੇ ਆਸਟਰੇਲੀਆਈ ਖਿਡਾਰੀ ਬਣੇ। ਇਸ ਤੋਂ ਪਹਿਲਾਂ ਐਂਡਰਿਯੂ ਸਾਇਮੰਡ ਨੇ 2003 ਦੇ ਵਰਲਡ ਕੱਪ ਵਿਚ ਜੋਹਾਂਸਬਰਗ ਵਿਚ ਪਾਕਿਸਤਾਨ ਖਿਲਾਫ ਅਜੇਤੂ 143 ਦੌੜਾਂ ਬਣਾਈਆਂ ਸੀ। ਵਾਰਨਰ ਨੇ ਪਾਕਿਸਤਾਨ ਖਿਲਾਫ ਪਿਛਲੇ 3 ਮੈਚਾਂ ਵਿਚ ਇਹ ਤੀਜਾ ਸੈਂਕੜਾ ਲਗਾਇਆ ਹੈ। ਇਸ ਤੋਂ ਪਹਿਲਾਂ ਉਸ ਨੇ 130 ਅਤੇ 179 ਦੌੜਾਂ ਬਣਾਈਆਂ ਸੀ।
ਅਫਰੀਦੀ ਦੇ ਥੱਪੜ ਤੋਂ ਬਾਅਦ ਆਮਿਰ ਨੇ ਸਪਾਟ ਫਿਕਸਿੰਗ ਦੀ ਗੱਲ ਕਬੂਲੀ : ਰੱਜਾਕ
NEXT STORY