ਮੈਲਬੋਰਨ, (ਭਾਸ਼ਾ) ਤਜਰਬੇਕਾਰ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ, ਆਲਰਾਊਂਡਰ ਐਸ਼ਟਨ ਐਗਰ ਅਤੇ ਵਨਡੇ ਅਤੇ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿ ਚੁੱਕੇ ਮਾਰਕਸ ਸਟੋਇਨਿਸ ਨੂੰ 2024-25 ਕ੍ਰਿਕਟ ਆਸਟ੍ਰੇਲੀਆ ਦੇ ਕੇਂਦਰੀ ਕਰਾਰ ਤੋਂ ਬਾਹਰ ਰੱਖਿਆ ਗਿਆ ਹੈ। ਵਿਕਟੋਰੀਆ ਦੇ ਸਲਾਮੀ ਬੱਲੇਬਾਜ਼ ਮਾਰਕਸ ਹੈਰਿਸ ਅਤੇ ਤੇਜ਼ ਗੇਂਦਬਾਜ਼ ਮਾਈਕਲ ਨਾਸਿਰ ਨੂੰ ਵੀ ਕਰਾਰ ਨਹੀਂ ਮਿਲ ਸਕਿਆ ਹੈ।
cricket.com.au ਮੁਤਾਬਕ 23 ਖਿਡਾਰੀਆਂ ਨੂੰ ਕਰਾਰ ਦਿੱਤਾ ਗਿਆ ਹੈ। ਜੂਨ 'ਚ ਅਮਰੀਕਾ ਅਤੇ ਵੈਸਟਇੰਡੀਜ਼ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਇਲਾਵਾ ਆਸਟ੍ਰੇਲੀਆ ਨੂੰ ਭਾਰਤ ਖਿਲਾਫ ਘਰੇਲੂ ਟੈਸਟ ਸੀਰੀਜ਼ ਵੀ ਖੇਡਣੀ ਹੈ। ਇਹ ਤੈਅ ਸੀ ਕਿ ਵਾਰਨਰ ਨੂੰ ਕਰਾਰ ਤੋਂ ਬਾਹਰ ਰੱਖਿਆ ਜਾਵੇਗਾ, ਜਿਸ ਨੇ ਟੀ-20 ਵਿਸ਼ਵ ਕੱਪ ਤੋਂ ਬਾਅਦ ਖੇਡ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ। ਫਿਲਹਾਲ ਉਹ ਭਾਰਤ 'ਚ ਆਈ.ਪੀ.ਐੱਲ. ਖੇਡ ਰਿਹਾ ਹੈ।
ਕ੍ਰਿਕਟ ਆਸਟ੍ਰੇਲੀਆ ਦੇ ਕਰਾਰ ਵਾਲੇ ਖਿਡਾਰੀਆਂ ਦੀ ਸੂਚੀ : ਸੀਨ ਐਬੋਟ, ਜ਼ੇਵੀਅਰ ਬਾਰਟਲੇਟ, ਸਕਾਟ ਬੋਲੈਂਡ, ਐਲੇਕਸ ਕੈਰੀ, ਪੈਟ ਕਮਿੰਸ, ਨਾਥਨ ਐਲਿਸ, ਕੈਮਰਨ ਗ੍ਰੀਨ, ਐਰੋਨ ਹਾਰਡੀ, ਜੋਸ਼ ਹੇਜ਼ਲਵੁੱਡ, ਟ੍ਰੈਵਿਸ ਹੈੱਡ, ਜੋਸ਼ ਇੰਗਲਿਸ, ਉਸਮਾਨ ਖਵਾਜਾ, ਮਾਰਨਸ ਲਾਬੂਸ਼ੇਨ, ਨਾਥਨ ਲਿਓਨ, ਮਿਸ਼ੇਲ ਮਾਰਸ਼, ਗਲੇਨ ਮੈਕਸਵੈੱਲ, ਲਾਂਸ ਮੌਰਿਸ, ਟੌਡ ਮਰਫੀ, ਝਾਈ ਰਿਚਰਡਸਨ, ਮੈਟ ਸ਼ਾਰਟ, ਸਟੀਵ ਸਮਿਥ, ਮਿਸ਼ੇਲ ਸਟਾਰਕ, ਐਡਮ ਜ਼ੈਂਪਾ।
ਡੇਵਿਡ ਵਿਸੇ ਦਾ ਖੁਲਾਸਾ, KKR ਕੋਚ ਚੰਦਰਕਾਂਤ ਪੰਡਿਤ ਤੋਂ ਨਾਰਾਜ਼ ਸਨ ਵਿਦੇਸ਼ੀ ਖਿਡਾਰੀ
NEXT STORY