ਜਲੰਧਰ : ਈਡਨ ਗਾਰਡਨ ਮੈਦਾਨ 'ਤੇ ਕੋਲਕਾਤਾ ਨਾਈਟ ਰਾਈਡਰਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਖੇਡੇ ਗਏ ਟੀ-20 ਮੁਕਾਬਲੇ ਵਿਚ ਆਸਟਰੇਲੀਆ ਦੇ ਧਾਕੜ ਖਿਡਾਰੀ ਡੇਵਿਡ ਵਾਰਨਰ ਨੇ ਜ਼ੋਰਦਾਰ ਵਾਪਸੀ ਕਰਦਿਆਂ ਤੂਫਾਨੀ ਅਰਧ ਸੈਂਕੜਾ ਲਾਇਆ। ਵਾਰਨਰ ਪਿਛਲੇ ਸਾਲ ਦੱਖਣੀ ਅਫਰੀਕਾ ਖਿਲਾਫ ਟੈਸਟ ਸੀਰੀਜ਼ ਵਿਚ ਬਾਲ ਟੈਂਪਰਿੰਗ ਕਾਰਨ ਕ੍ਰਿਕਟ ਤੋਂ ਇਕ ਸਾਲ ਲਈ ਬੈਨ ਸੀ। ਹੁਣ ਉਸ ਨੇ ਵਾਪਸੀ ਕਰਦਿਆਂ ਆਈ. ਪੀ. ਐੱਲ. ਵਿਚ ਆਪਣਾ ਪਹਿਲਾ ਮੁਕਾਬਲਾ ਕੋਲਕਾਤਾ ਵਿਚ ਖੇਡਿਆ। ਵਾਰਨਰ ਨੇ ਆਪਣੇ ਪਹਿਲੇ ਹੀ ਮੁਕਾਬਲੇ ਵਿਚ ਦਰਸ਼ਕਾਂ ਦਾ ਮਨੋਰੰਜਨ ਕਰਦਿਆਂ ਤੂਫਾਨੀ ਅਰਧ ਸੈਂਕੜਾ ਤਾਂ ਲਾਇਆ ਹੀ ਸੀ ਨਾਲ ਹੀ ਈਡਨ ਗਾਰਡਨ ਨਾਲ ਜੁੜੇ ਉਸ ਨੇ ਆਪਣੇ ਇਕ ਸ਼ਰਮਨਾਕ ਰਿਕਾਰਡ ਨੂੰ ਵੀ ਪਿੱਛੇ ਛੱਡ ਦਿੱਤਾ ਹੈ।

ਸ਼ਰਮਨਾਕ ਰਿਕਾਰਡ ਛੱਡਿਆ ਪਿੱਛੇ
2019 ਆਈ. ਪੀ. ਐੱਲ. ਦੇ ਤਹਿਤ ਕੋਲਕਾਤਾ ਖਿਲਾਫ ਖੇਡੇ ਗਏ ਮੈਚ ਤੋਂ ਪਹਿਲਾਂ ਡੇਵਿਡ ਵਾਰਨਰ ਦਾ ਈਡਨ ਗਾਰਡਨ ਵਿਚ ਪ੍ਰਦਰਸ਼ਨ ਨਿਰਾਸ਼ਾਨਜਨਕ ਰਿਹਾ ਸੀ। ਉਹ ਇਸ ਮੈਦਾਨ 'ਤੇ ਕੁਲ 6 ਮੈਚ ਖੇਡ ਚੁੱਕੇ ਹਨ ਪਰ ਇਨ੍ਹਾਂ ਮੈਚਾਂ ਵਿਚ ਉਸ ਦਾ ਸਕੋਰ ਸਿਰਫ 73 ਹੀ ਸੀ। ਹੁਣ ਈਡਨ ਗਾਰਡਨ ਵਿਚ ਉਸ ਨੇ ਆਪਣੇ 7ਵੇਂ ਮੁਕਾਬਲੇ ਵਿਚ ਇਹ ਸ਼ਰਮਨਾਕ ਰਿਕਾਰਡ ਪਿੱਛੇ ਛੱਡ ਦਿੱਤਾ ਹੈ। ਦੱਸ ਦਈਏ ਕਿ ਡੇਵਿਡ ਵਾਰਨਰ ਇਸ ਮੈਚ ਤੋਂ ਪਹਿਲਾਂ ਈਡਨ ਗਾਰਡਨ ਵਿਚ 0, 21, 4, 4, 18 ਅਤੇ 26 ਸਕੋਰ ਹੀ ਬਣਾ ਸਕੇ ਸੀ।

ਆਈ. ਪੀ. ਐੱਲ. ਵਿਚ ਸਭ ਤੋਂ ਜ਼ਿਆਦਾ ਅਰਧ ਸੈਂਕੜੇ ਲਾਏ
ਵਾਰਨਰ ਆਈ. ਪੀ. ਐੱਲ. ਇਤਿਹਾਸ ਵਿਚ ਸਭ ਤੋਂ ਵੱਧ ਅਰਧ ਸੈਂਕੜੇ ਲਾਉਣ ਵਾਲੇ ਬੱਲੇਬਾਜ਼ ਵੀ ਬਣ ਗਏ ਹਨ। ਇਸ ਤੋਂ ਪਹਿਲਾਂ ਗੌਤਮ ਗੰਭੀਰ ਦੇ ਨਾਲ ਉਹ ਸਾਂਝੇ ਤੌਰ 'ਤੇ 36 ਅਰਧ ਸੈਂਕੜੇ ਲਾ ਕੇ ਚਲ ਰਹੇ ਸੀ। ਹੁਣ ਕੋਲਕਾਤਾ ਖਿਲਾਫ ਉਸ ਨੇ 37ਵੀਂ ਐਰਧ ਸੈਂਕੜਾ ਲਾ ਕੇ ਇਹ ਰਿਕਾਰਡ ਆਪਣੇ ਨਾਂ ਕਰ ਲਿਆ ਹੈ।

ਸਭ ਤੋਂ ਵੱਧ ਅਰਧ ਸੈਂਕੜੇ :
ਡੇਵਿਡ ਵਾਰਨਰ : 115 ਮੈਚ, 37 ਅਰਧ ਸੈਂਕੜੇ
ਗੌਤਮ ਗੰਭੀਰ : 154 ਮੈਚ, 36 ਅਰਧ ਸੈਂਕੜੇ
ਸੁਰੇਸ਼ ਰੈਨਾ : 177 ਮੈਚ, 35 ਅਰਧ ਸੈਂਕੜੇ
ਵਿਰਾਟ ਕੋਹਲੀ : 164 ਮੈਚ, 34 ਅਰਧ ਸੈਂਕੜੇ
ਰੋਹਿਤ ਸ਼ਰਮਾ : 173 ਮੈਚ, 34 ਅਰਧ ਸੈਂਕੜੇ
ਅਜਲਾਨ ਸ਼ਾਹ ਕੱਪ 'ਚ ਭਾਰਤ-ਕੋਰੀਆ ਦੇ ਵਿਚਕਾਰ ਮੁਕਾਬਲਾ 1-1 ਨਾਲ ਰਿਹਾ ਡ੍ਰਾ
NEXT STORY