ਨਵੀਂ ਦਿੱਲੀ- ਆਸਟਰੇਲੀਆ ਤੇ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਦੇ ਤੇਜ਼ ਗੇਂਦਬਾਜ਼ ਜੋਸ਼ ਹੇਜਲਵੁੱਡ ਨੇ ਇਸ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਸੈਸ਼ਨ ਵਿਚ ਜ਼ਿਆਦਾ ਵਿਕਟਾਂ ਹਾਸਲ ਨਹੀਂ ਕੀਤੀਆਂ ਪਰ ਹਮਵਤਨ ਸ਼ੇਨ ਵਾਟਸਨ ਨੂੰ ਲੱਗਦਾ ਹੈ ਕਿ ਉਸਦੀ ਗੇਂਦਬਾਜ਼ੀ ਦਾ ਸਾਹਮਣਾ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ ਕਿਉਂਕਿ ਉਹ ਗੇਂਦ 'ਤੇ ਕੰਟਰੋਲ ਬਣਾਏ ਰੱਖਦੇ ਹਨ। ਹੇਜਲਵੁੱਡ (30 ਸਾਲਾ) ਨੇ ਇਸ ਆਈ. ਪੀ. ਐੱਲ. ਗੇੜ ਵਿਚ 8 ਮੈਚਾਂ ਵਿਚ ਕੇਵਲ 9 ਵਿਕਟਾਂ ਹਾਸਲ ਕੀਤੀਆਂ ਹਨ। ਉਨ੍ਹਾਂ ਨੇ ਐਤਵਾਰ ਨੂੰ ਆਈ. ਪੀ. ਐੱਲ. ਦੇ ਪਹਿਲੇ ਕੁਆਲੀਫਾਇਰ ਵਿਚ ਦਿੱਲੀ ਕੈਪੀਟਲਸ 'ਤੇ ਮਿਲੀ ਚਾਰ ਵਿਕਟਾਂ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਸੀ। ਹਾਲਾਂਕਿ ਉਹ ਟੂਰਨਾਮੈਂਟ ਵਿਚ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੇ ਹਨ।
ਇਹ ਖ਼ਬਰ ਪੜ੍ਹੋ- ਹਾਕੀ ਇੰਡੀਆ ਸੀਨੀਅਰ ਮਹਿਲਾ ਰਾਸ਼ਟਰੀ ਚੈਂਪੀਅਨਸ਼ਿਪ 21 ਅਕਤੂਬਰ ਤੋਂ ਝਾਂਸੀ 'ਚ
ਵਾਟਸਨ ਨੇ ਕਿਹਾ ਕਿ ਉਸਦੇ ਹੱਥ 'ਚੋਂ ਨਿਕਲਣ ਵਾਲੀ ਗੇਂਦ 'ਤੇ ਉਸਦਾ ਕੰਟਰੋਲ ਹੀ ਸ਼ਾਨਦਾਰ ਹੁੰਦਾ ਹੈ, ਇਸ ਲਈ ਜੇਕਰ ਵਿਕਟ 'ਤੇ ਥੋੜੀ ਵੀ ਤਰੇਲ ਹੁੰਦੀ ਹੈ ਜਾਂ ਫਿਰ ਨਵੀਂ ਗੇਂਦ ਹੁੰਦੀ ਹੈ ਤਾਂ ਉਹ ਵਿਕਟ ਤੋਂ ਕੁਝ ਨਾ ਕੁਝ ਹਾਸਲ ਕਰਨ ਵਿਚ ਬਹੁਤ ਸ਼ਾਨਦਾਰ ਹੈ। ਵਿਕਟ ਤੋਂ ਕੁਝ ਹਾਸਲ ਕਰਨ 'ਚ ਜਾਂ ਫਿਰ ਹਵਾ ਵਿਚ ਕੁਝ ਮਦਦ ਦਾ ਮਤਲਬ ਹੈ ਕਿ ਇਨ੍ਹਾਂ ਹਾਲਾਤਾ ਵਿਚ ਵੀ ਖੇਡਣਾ ਬਹੁਤ ਮੁਸ਼ਕਿਲ ਹੁੰਦਾ ਹੈ।
ਇਹ ਖ਼ਬਰ ਪੜ੍ਹੋ- ਸੁਨੀਲ ਸ਼ੇਤਰੀ ਨੇ ਤੋੜਿਆ ਪੇਲੇ ਦਾ ਇਹ ਵੱਡਾ ਰਿਕਾਰਡ, ਭਾਰਤ ਸੈਫ ਚੈਂਪੀਅਨਸ਼ਿਪ ਦੇ ਫਾਈਨਲ 'ਚ
ਸਾਬਕਾ ਆਸਟਰੇਲੀਆਈ ਆਲਰਾਊਂਡਰ ਨੇ ਕਿਹਾ ਕਿ ਹੇਜਲਵੁੱਡ ਗੇਂਦ 'ਤੇ ਕੰਟਰੋਲ ਦੇ ਮਾਮਲੇ ਵਿਚ ਮਹਾਨ ਤੇਜ਼ ਗੇਂਦਬਾਜ਼ ਗਲੇਨ ਮੈਕਗ੍ਰਾ ਵਰਗੀ ਹੀ ਸਮਾਨਤਾ ਹੈ। ਸੀ. ਐੱਸ. ਕੇ. ਦੇ ਸਾਬਕਾ ਖਿਡਾਰੀ ਵਾਟਸਨ ਨੇ ਕਿਹਾ ਕਿ ਹੇਜਲਵੁੱਡ ਦੀ ਉਂਗਲੀ 'ਚੋਂ ਨਿਕਲਣ ਵਾਲੀ ਗੇਂਦ 'ਤੇ ਕੰਟਰੋਲ ਕੁਝ ਅਜਿਹਾ ਹੀ ਹੈ ਜਿਵੇਂ ਗਲੇਨ ਮੈਕਗ੍ਰਾ ਦਾ ਹੁੰਦਾ ਸੀ। ਗੇਂਦ ਕਿੰਨੀ ਸਵਿੰਗ ਹੋਣੀ ਚਾਹੀਦੀ ਜਾਂ ਫਿਰ ਕਿਸ ਤਰੀਕੇ ਨਾਲ ਗੇਂਦ ਸੀਮ ਹੁੰਦੀ, ਉਸਦੇ (ਮੈਕਗ੍ਰਾ) ਦੇ ਕੋਲ ਜੋ ਕੰਟਰੋਲ ਸੀ, ਉਹ ਜੋਸ਼ ਵਿਚ ਉਦੋਂ ਤੋਂ ਹੈ ਜਦੋਂ ਉਹ ਨੌਜਵਾਨ ਸੀ। ਹੇਜਲਵੁੱਡ ਵਿਚ ਮੈਕਗ੍ਰਾ ਵਰਗੀ ਸਮਾਨਤਾ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
WBBL 'ਚ ਡੈਬਿਊ 'ਤੇ ਨਹੀਂ ਚੱਲਿਆ ਸ਼ੇਫਾਲੀ ਦਾ ਬੱਲਾ, ਸਿਡਨੀ ਸਿਕਸਰਸ ਜਿੱਤਿਆ
NEXT STORY