ਮਾਲੇ- ਕਪਤਾਨ ਤੇ ਸਟਾਰ ਸਟ੍ਰਾਈਕਰ ਸੁਨੀਲ ਸ਼ੇਤਰੀ ਦੇ ਦੋ ਸ਼ਾਨਦਾਰ ਗੋਲਾਂ ਦੀ ਬਦੌਲਤ ਭਾਰਤੀ ਪੁਰਸ਼ ਫੁੱਟਬਾਲ ਟੀਮ ਇੱਥੇ ਬੁੱਧਵਾਰ ਨੂੰ ਮਾਲਦੀਵ ਨੈਸ਼ਨਲ ਸਟੇਡੀਅਮ ਵਿਚ ਮੇਜ਼ਬਾਨ ਮਾਲਦੀਵ ਨੂੰ 3-1 ਨਾਲ ਹਰਾ ਕੇ ਸੈਫ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪਹੁੰਚ ਗਈ। ਹੁਣ ਐਤਵਾਰ ਨੂੰ ਫਾਈਨਲ ਵਿਚ ਉਸਦਾ ਸਾਹਮਣਾ ਗੁਆਂਢੀ ਦੇਸ਼ ਨੇਪਾਲ ਨਾਲ ਹੋਵੇਗਾ। ਭਾਰਤੀ ਕਪਤਾਨ ਸੁਨੀਲ ਸ਼ੇਤਰੀ ਨੇ ਮੈਚ ਜੇਤੂ ਪ੍ਰਦਰਸ਼ਨ ਕੀਤਾ, ਜਿਸ ਦੇ ਲਈ ਉਨ੍ਹਾਂ ਨੂੰ 'ਮੈਨ ਆਫ ਦਿ ਮੈਚ' ਚੁਣਿਆ ਗਿਆ।
ਮੈਚ ਵਿਚ ਕੀਤੇ ਦੋ ਸ਼ਾਨਦਾਰ ਗੋਲਾਂ ਸਮੇਤ ਕੁੱਲ ਚਾਰ ਗੋਲਾਂ ਦੇ ਨਾਲ ਉਹ ਟੂਰਨਾਮੈਂਟ ਦੇ ਇਸ ਸੀਜ਼ਨ ਵਿਚ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀ ਵੀ ਬਣੇ। ਇਹ ਦੋ ਗੋਲ ਉਸ ਨੂੰ ਬ੍ਰਾਜ਼ੀਲ ਦੇ ਦਿੱਗਜ ਫੁੱਟਬਾਲਰ ਪੇਲੇ ਤੋਂ ਵੀ ਅੱਗੇ ਲੈ ਗਏ। ਉਹ ਹੁਣ ਅੰਤਰਰਾਸ਼ਟਰੀ ਗੋਲ ਕਰਨ ਦੇ ਮਾਮਲੇ ਵਿਚ ਦਿੱਗਜ ਫੁੱਟਬਾਲਰ ਅਰਜਨਟੀਨਾ ਦੇ ਲਿਓਨਲ ਮੇਸੀ ਤੋਂ ਸਿਰਫ ਇਕ ਗੋਲ ਪਿੱਛੇ ਹਨ। ਮੇਸੀ ਦੇ ਨਾਂ 80 ਅੰਤਰਰਾਸ਼ਟਰੀ ਗੋਲ ਹਨ, ਉੱਥੇ ਹੀ ਇਨ੍ਹਾਂ ਦੋ ਗੋਲਾਂ ਦੇ ਨਾਲ ਸ਼ੇਤਰੀ ਦੇ ਅੰਤਰਰਾਸ਼ਟਰੀ ਗੋਲਾਂ ਦੀ ਗਿਣਤੀ 79 ਹੋ ਗਈ ਹੈ।
ਮੈਚ ਦੀ ਗੱਲ ਕਰੀਏ ਤਾਂ ਫਾਰਵਰਡ ਮਨਵੀਰ ਸਿੰਘ ਵਲੋਂ 33ਵੇਂ ਮਿੰਟ ਵਿਚ ਕੀਤੇ ਗੋਲ ਦੀ ਮਦਦ ਨਾਲ ਭਾਰਤ ਨੇ ਮੈਚ ਵਿਚ ਬੜ੍ਹਤ ਬਣਾਈ। ਹਾਲਾਂਕਿ ਵਿਰੋਧੀ ਟੀਮ ਦੇ ਸਟ੍ਰਾਈਕਰ ਹਮਜ਼ਾ ਮੁਹੰਮਦ ਦੇ ਇਕ ਸ਼ਾਟ 'ਤੇ ਭਾਰਤੀ ਡਿਫੈਂਡਰ ਪ੍ਰੀਤਮ ਕੋਟਲ ਦੀ ਚੁਣੌਤੀ ਤੋਂ ਬਾਅਦ 45ਵੇਂ ਮਿੰਟ ਵਿਚ ਮਿਲੀ ਪੈਨਲਟੀ ਨੇ ਮਾਲਦੀਵ ਨੂੰ ਬਰਾਬਰੀ ਕਰਨ ਦਾ ਮੌਕਾ ਦਿੱਤਾ ਤੇ ਮਾਲਦੀਵ ਦੇ ਕਪਤਾਨ ਐਂਡ ਫਾਰਵਰਡ ਅਲੀ ਅਸ਼ਫਾਕ ਨੇ ਇਸ ਮੌਕੇ ਨੂੰ ਨਾ ਗਵਾਉਂਦੇ ਹੋਏ ਗੋਲ ਕੀਤਾ ਤੇ 1-1 ਨਾਲ ਸਕੋਰ ਬਰਾਬਰ ਕਰ ਦਿੱਤਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
PCB ਨੇ ‘ਸਪਾਟ ਫਿਕਸਿੰਗ’ ਪੇਸ਼ਕਸ਼ ਦੀ ਜਾਣਕਾਰੀ ਨਾ ਦੇਣ ਲਈ ਪਾਕਿਸਤਾਨੀ ਖਿਡਾਰੀ ਕੀਤਾ ਮੁਅੱਤਲ
NEXT STORY