ਨਵੀਂ ਦਿੱਲੀ : ਭਾਰਤ ਦੀ 15 ਮੈਂਬਰੀ ਵਿਸ਼ਵ ਕੱਪ ਟੀਮ ਦੀ ਚੋਣ 15 ਅਪ੍ਰੈਲ ਨੂੰ ਮੁੰਬਈ ਵਿਚ ਕੀਤੀ ਜਾਵੇਗੀ। ਪ੍ਰਸ਼ਾਸਕਾਂ ਦੀ ਕਮੇਟੀ ਅਤੇ ਅਹੁਦੇਦਾਰਾਂ ਨੇ ਸੋਮਵਾਰ ਨੂੰ ਇਕ ਬੈਠਕ ਦੌਰਾਨ ਇਹ ਫੈਸਲ ਲਿਆ। ਵਿਸ਼ਵ ਕੱਪ ਟੀਮ ਦਾ ਐਲਾਨ ਕਰਨ ਦੀ ਆਖਰੀ ਤਾਰੀਖ 23 ਅਪ੍ਰੈਲ ਹੈ ਪਰ ਬੀ. ਸੀ. ਸੀ. ਆਈ. ਨੇ 8 ਦਿਨ ਪਹਿਲਾਂ ਹੀ ਟੀਮ ਦੇ ਐਲਾਨ ਦਾ ਫੈਸਲਾ ਕੀਤਾ ਹੈ। ਵਿਸ਼ਵ ਕੱਪ 30 ਮਈ ਤੋਂ ਇੰਗਲੈਂਡ ਵਿਚ ਖੇਡਿਆ ਜਾਵੇਗਾ। ਇਸ ਵਿਚਾਲੇ ਬੀ. ਸੀ. ਸੀ. ਆਈ. ਨੂੰ ਪਿਛਲੇ 10 ਸਾਲ ਵਿਚ ਲੇਖ ਬੰਦੋਬਸਤ ਤੋਂ ਬਾਅਦ ਕ੍ਰਿਕਟ ਆਸਟਰੇਲੀਆ ਤੋਂ 2 ਕਰੋੜ 9 ਲੱਖ ਰੁਪਏ ਮਿਲਣਗੇ।
ਬੋਰਡ ਦੇ ਇਕ ਅਧਿਕਾਰੀ ਨੇ ਦੱਸਿਆ, ''ਭਾਰਤ ਅਤੇ ਆਸਟੇਰਲੀਆ ਵਿਚਾਲੇ ਪਿਛਲੀ ਦੋ ਪੱਖੀ ਸੀਰੀਜ਼ ਨੂੰ ਲੈ ਕੇ ਖਾਤਿਆਂ ਦੇ ਆਪਸੀ ਸਹਿਮਤੀ ਨਾਲ ਨਿਪਟਾਉਣ ਦੀ ਗੱਲ ਕੀਤੀ ਗਈ। ਸਾਨੂੰ 2 ਕਰੋੜ 9 ਲੱਖ ਰੁਪਏ ਮਿਲਣਗੇ। ਗੱਲਬਾਤ ਅਜੇ ਚਲ ਰਹੀ ਹੈ। ਅਹਦੇਦਾਰਾਂ ਦੀ ਪ੍ਰਸ਼ਾਸਕਾਂ ਦੀ ਕਮੇਟੀ ਨਾਲ 20 ਅਪ੍ਰੈਲ ਨੂੰ ਫਿਰ ਬੈਠਕ ਹੋਵੇਗੀ।''

IPL 2019 : ਪ੍ਰਦਰਸ਼ਨ ਤੋਂ ਖੁਸ਼ ਪਰ ਕੁਝ ਪਹਿਲੂਆਂ 'ਤੇ ਕੰਮ ਕਰਨਾ ਹੋਵੇਗਾ : ਕਾਰਤਿਕ
NEXT STORY