ਸਪੋਰਟਸ ਡੈਸਕ— ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੇ ਕ੍ਰਿਕਟ ਵਿਸ਼ਵ ਕੱਪ 2023 ਦੇ ਤਹਿਤ ਧਰਮਸ਼ਾਲਾ ਮੈਦਾਨ 'ਚ ਨਿਊਜ਼ੀਲੈਂਡ ਖਿਲਾਫ ਖੇਡੇ ਗਏ ਮੈਚ 'ਚ ਇਕ ਵਾਰ ਫਿਰ ਆਪਣੀ ਉਪਯੋਗਤਾ ਸਾਬਤ ਕਰ ਦਿੱਤੀ। ਵਿਸ਼ਵ ਕੱਪ 2023 ਦਾ ਆਪਣਾ ਪਹਿਲਾ ਮੈਚ ਤੇਜ਼ ਪਿੱਚ 'ਤੇ ਖੇਡ ਰਹੇ ਸ਼ੰਮੀ ਨੇ ਪਹਿਲੀ ਹੀ ਗੇਂਦ 'ਤੇ ਖਤਰਨਾਕ ਲੱਗ ਰਹੇ ਵਿਲ ਯੰਗ ਦਾ ਵਿਕਟ ਲਿਆ। ਟੀਮ ਇੰਡੀਆ ਲਈ ਮੁਹੰਮਦ ਸਿਰਾਜ ਅਤੇ ਜਸਪ੍ਰੀਤ ਬੁਮਰਾਹ ਨੇ ਗੇਂਦਬਾਜ਼ੀ ਦੀ ਸ਼ੁਰੂਆਤ ਕੀਤੀ। ਅੱਠਵੇਂ ਓਵਰ 'ਚ ਸ਼ੰਮੀ ਨੂੰ ਗੇਂਦ ਮਿਲੀ ਅਤੇ ਉਸ ਨੇ ਪਹਿਲੀ ਹੀ ਗੇਂਦ 'ਤੇ ਚਮਤਕਾਰ ਕਰ ਦਿਖਾਇਆ।
ਇਸ ਨਾਲ ਸ਼ੰਮੀ ਨੇ ਕ੍ਰਿਕਟ ਵਿਸ਼ਵ ਕੱਪ 'ਚ ਟੀਮ ਇੰਡੀਆ ਲਈ ਸਭ ਤੋਂ ਪ੍ਰਭਾਵਸ਼ਾਲੀ ਗੇਂਦਬਾਜ਼ਾਂ 'ਚ ਆਪਣਾ ਸਥਾਨ ਹੋਰ ਉੱਚਾ ਕਰ ਲਿਆ ਹੈ। ਵਿਲ ਯੰਗ ਦੀ ਇਹ ਵਿਕਟ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਉਨ੍ਹਾਂ ਦੀ 32ਵੀਂ ਵਿਕਟ ਸੀ। ਅਜਿਹਾ ਕਰਕੇ ਉਸ ਨੇ ਭਾਰਤੀ ਸਪਿਨਰ ਅਨਿਲ ਕੁੰਬਲੇ ਦਾ ਵਿਕਟ ਕੱਢਿਆ ਜਿਸ ਨੇ 31 ਵਿਕਟਾਂ ਲਈਆਂ ਸਨ। ਜ਼ਹੀਰ ਖਾਨ ਅਤੇ ਜਵਾਗਲ ਸ਼੍ਰੀਨਾਥ ਅਜੇ ਵੀ ਇਸ ਸੂਚੀ ਵਿਚ ਪਹਿਲੇ ਨੰਬਰ 'ਤੇ ਬਣੇ ਹੋਏ ਹਨ, ਜਿਨ੍ਹਾਂ ਨੇ ਵਿਸ਼ਵ ਕੱਪ ਵਿਚ ਭਾਰਤ ਲਈ 44-44 ਵਿਕਟਾਂ ਲਈਆਂ ਹਨ।
ਇਹ ਵੀ ਪੜ੍ਹੋ : ਤਨਵੀ, ਬੋਰਨਿਲ ਬੈਡਮਿੰਟਨ ਏਸ਼ੀਆ ਜੂਨੀਅਰ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚੇ
ਤੁਹਾਨੂੰ ਦੱਸ ਦੇਈਏ ਕਿ ਨਿਊਜ਼ੀਲੈਂਡ ਖਿਲਾਫ ਮੁਹੰਮਦ ਸ਼ੰਮੀ ਦਾ ਪ੍ਰਦਰਸ਼ਨ ਕਾਫੀ ਪ੍ਰਭਾਵਸ਼ਾਲੀ ਰਿਹਾ ਹੈ। ਉਸ ਨੇ ਨਿਊਜ਼ੀਲੈਂਡ ਖਿਲਾਫ ਖੇਡੇ ਗਏ 13 ਮੈਚਾਂ 'ਚ 26 ਵਿਕਟਾਂ (ਯੰਗ ਦੀ ਵਿਕਟ ਸਮੇਤ) ਲਈਆਂ ਹਨ। ਇਸ ਸਮੇਂ ਦੌਰਾਨ ਉਸ ਦੀ ਇਕਾਨਮੀ 6.14 ਰਹੀ ਹੈ ਜਦਕਿ ਔਸਤ 23.23 ਰਹੀ ਹੈ। ਸ਼ੰਮੀ ਨੂੰ ਕ੍ਰਿਕਟ ਵਿਸ਼ਵ ਕੱਪ 2019 'ਚ ਨਿਊਜ਼ੀਲੈਂਡ ਖਿਲਾਫ ਖੇਡੇ ਗਏ ਸੈਮੀਫਾਈਨਲ ਮੈਚ 'ਚ ਪਲੇਇੰਗ 11 'ਚ ਜਗ੍ਹਾ ਨਹੀਂ ਮਿਲੀ ਜੇਕਰ ਉਹ ਮੈਚ ਖੇਡਦਾ ਤਾਂ ਨਤੀਜਾ ਕੁਝ ਹੋਰ ਹੋ ਸਕਦਾ ਸੀ।
ਪਲੇਇੰਗ 11
ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐੱਲ ਰਾਹੁਲ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ, ਮੁਹੰਮਦ ਸ਼ੰਮੀ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ।
ਨਿਊਜ਼ੀਲੈਂਡ: ਡੇਵੋਨ ਕੋਨਵੇ, ਵਿਲ ਯੰਗ, ਰਚਿਨ ਰਵਿੰਦਰਾ, ਡੇਰਿਲ ਮਿਸ਼ੇਲ, ਟੌਮ ਲੈਥਮ (ਵਿਕਟਕੀਪਰ/ਕਪਤਾਨ), ਗਲੇਨ ਫਿਲਿਪਸ, ਮਾਰਕ ਚੈਪਮੈਨ, ਮਿਸ਼ੇਲ ਸੈਂਟਨਰ, ਮੈਟ ਹੈਨਰੀ, ਲਾਕੀ ਫਰਗੂਸਨ, ਟ੍ਰੇਂਟ ਬੋਲਟ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਜੋਸ ਬਟਲਰ ਨੇ ਮੰਨੀ ਹਾਰ, ਕਿਹਾ- ਇੰਗਲੈਂਡ ਲਈ ਸੈਮੀਫਾਈਨਲ 'ਚ ਪਹੁੰਚਣਾ ਬਹੁਤ ਮੁਸ਼ਕਲ
NEXT STORY