ਦੁਬਈ- ਦਿੱਲੀ ਕੈਪੀਟਲਸ ਦੇ ਤੇਜ਼ ਗੇਂਦਬਾਜ਼ ਕੈਗਿਸੋ ਰਬਾਡਾ ਦਾ ਮੰਨਣਾ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦੇ ਪਹਿਲੇ ਪੜਾਅ 'ਚ ਚੰਗਾ ਪ੍ਰਦਰਸ਼ਨ ਕਰਨ ਨਾਲ ਉਨ੍ਹਾਂ ਦੀ ਟੀਮ ਪਲੇਆਫ਼ 'ਚ ਜਗ੍ਹਾ ਬਣਾਉਣ ਦੀ ਚੰਗੀ ਸਥਿਤੀ 'ਚ ਹਨ। ਦਿੱਲੀ ਦੀ ਟੀਮ ਨੇ ਟੂਰਨਾਮੈਂਟ ਦੇ ਪਹਿਲੇ ਪੜਾਅ 'ਚ ਅੱਠ ਮੈਚਾਂ 'ਚੋਂ 6 'ਚ ਜਿੱਤ ਦਰਜ ਕੀਤੀ ਤੇ ਜਦੋਂ ਕੋਵਿਡ-19 ਦੇ ਕਾਰਨ ਮਈ 'ਚ ਲੀਗ ਨੂੰ ਮੁਲਤਵੀ ਕੀਤਾ ਗਿਆ ਤਾਂ ਉਹ ਪੁਆਇੰਟ ਟੇਬਲ 'ਚ ਚੋਟੀ 'ਤੇ ਸੀ।
ਰਬਾਡਾ ਨੇ ਦਿੱਲੀ ਕੈਪੀਟਲਸ ਦੇ ਪ੍ਰੈਸ ਬਿਆਨ 'ਚ ਕਿਹਾ ਕਿ ਮੇਰਾ ਮੰਨਣਾ ਹੈ ਕਿ ਖਿਡਾਰੀ ਚੰਗੀ ਸਥਿਤੀ 'ਚ ਹਨ ਕਿਉਂਕਿ ਅਸੀਂ ਟੂਰਨਾਮੈਂਟ ਦੇ ਪਹਿਲੇ ਪੜਾਅ ਤੋਂ ਹੀ ਚੰਗੀ ਕ੍ਰਿਕਟ ਖੇਡ ਰਹੇ ਹਾਂ। ਇਹ ਟੀਮ ਲਈ ਹਾਂ-ਪੱਖੀ ਹੈ। ਇਸ ਤੇਜ਼ ਗੇਂਦਬਾਜ਼ ਨੇ ਕਿਹਾ ਕਿ ਪੁਆਇੰਟ ਟੇਬਲ 'ਚ ਚੋਟੀ 'ਤੇ ਰਹਿੰਦੇ ਹੋਏ ਸੈਸ਼ਨ ਦੇ ਦੂਜੇ ਪੜਾਅ ਦੀ ਸ਼ੁਰੂਆਤ ਕਰਨਾ ਸ਼ਾਨਦਾਰ ਹੈ। ਹਾਲਾਂਕਿ ਸਾਨੂੰ ਅਜੇ ਵੀ ਕਾਫ਼ੀ ਕੁਝ ਕਰਨ ਦੀ ਲੋੜ ਹੈ। ਅਸੀਂ ਪਲੇਆਫ਼ 'ਚ ਜਗ੍ਹਾ ਬਣਾਉਣ ਦੇ ਲਈ ਬਹੁਤ ਚੰਗੀ ਸਥਿਤੀ 'ਚ ਹਾਂ।
ਨਿਊਜ਼ੀਲੈਂਡ ਮਹਿਲਾ ਕ੍ਰਿਕਟ ਟੀਮ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
NEXT STORY