ਸੰਗਰੂਰ (ਵਿਜੈ ਕੁਮਾਰ ਸਿੰਗਲਾ): ਸੰਗਰੂਰ ਵਿਖੇ ਭਾਜਪਾ ਦੇ ਜ਼ਿਲਾ ਦਫ਼ਤਰ ’ਚ ਪੈਟਰੋਲ ਬੰਬ ਹਮਲੇ ’ਚ ਪੁਲਸ ਨੇ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਮਾਮਲੇ ’ਚ 2 ਨੌਜਵਾਨਾਂ ਨੂੰ ਕਾਬੂ ਕੀਤਾ। ਡਾ. ਰਵਜੋਤ ਗਰੇਵਾਲ ਐਸ.ਐਸ.ਪੀ ਸੰਗਰੂਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਸਿਟੀ-1-ਸੰਗਰੂਰ ਦੇ ਏਰੀਆ ਅੰਦਰ ਬੀ.ਜੇ.ਪੀ ਦੇ ਦਫਤਰ ਪਰ ਸੁੱਟੇ ਪੈਟਰੋਲ ਬੰਬ ਦੀ ਵਾਰਦਾਤ ਨੂੰ 24 ਘੰਟਿਆਂ ਦੇ ਅੰਦਰ ਟਰੇਸ ਕਰਕੇ 02 ਦੋਸੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਨ੍ਹਾਂ ਪਾਸੋਂ ਵਾਰਦਾਤ ਸਮੇਂ ਵਰਤਿਆ ਪਲੈਟੀਨਾ ਮੋਟਰਸਾਈਕਲ ਅਤੇ 2 ਮੋਬਾਇਲ ਫੋਨ ਬਰਾਮਦ ਕਰਵਾਏ ਗਏ।
ਡਾ. ਰਵਜੋਤ ਗਰੇਵਾਲ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 26 ਜੁਲਾਈ ਸਵੇਰੇ ਕਰੀਬ 2.35 ਵਜੇ ਦੋ ਨਾਮਲੂਮ ਵਿਅਕਤੀ ਪੈਦਲ ਪਿੰਡ ਉਪਲੀ ਸਾਇਡ ਤੋਂ ਸੜਕ ਪਰ ਆ ਕੇ ਬੋਤਲ ਪਰ ਲੱਗੀ ਸੂਤਲੀ ਨੂੰ ਅੱਗ ਲਗਾ ਕੇ ਬੀ.ਜੇ.ਪੀ. ਦਫਤਰ ਦੀ ਚਾਰ ਦੀਵਾਰੀ ਦੀ ਕੰਧ ਉੱਪਰੋ ਦਫਤਰ ਦੀ ਬਿਲਡਿੰਗ ਵਾਲੀ ਕੰਧ ਪਰ ਸੁੱਟ ਕੇ ਵਾਪਸ ਪੈਦਲ ਹੀ ਉਪਲੀ ਰੋਡ ਵੱਲ ਚੱਲੇ ਗਏ। ਜਿੰਨਾ ਵੱਲੋਂ ਬੀ.ਜੇ.ਪੀ. ਦਫਤਰ ਦੀ ਬਿਲਡਿੰਗ ਨੂੰ ਨੁਕਸਾਨ ਪਹੁੰਚਾਉਣ ਅਤੇ ਮਹੌਲ ਖਰਾਬ ਕਰਨ ਦੇ ਇਰਾਦੇ ਨਾਲ ਜਾਣ ਬੁੱਝ ਕੇ ਪੈਟਰੋਲ ਬੰਬ ਸੁੱਟ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਜਿਸ ਦੇ ਸਬੰਧ ਵਿਚ ਮਨਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਕਪਿਆਲ ਥਾਣਾ ਭਵਾਨੀਗੜ੍ਹ, ਜਿਲ੍ਹਾ ਪ੍ਰਧਾਨ ਬੀ.ਜੇ.ਪੀ. ਸੰਗਰੂਰ ਦੇ ਬਿਆਨ ਪਰ ਮੁਕੱਦਮਾ ਨੰਬਰ 109 ਮਿਤੀ 27.07.2026 ਅ/ਧ 326(g) BNS, 03 THE EXPLOSIVE SUBSTANCES ACT, 1908, ਥਾਣਾ ਸਿਟੀ-1-ਸੰਗਰੂਰ ਬਰਖਿਲਾਫ 02 ਨਾਮਲੂਮ ਵਿਅਕਤੀਆ ਦੇ ਦਰਜ ਰਜਿਸਟਰ ਕਰਕੇ ਤਫਤੀਸ ਅਮਲ ਵਿਚ ਲਿਆਂਦੀ ਗਈ।
ਮੁਕੱਦਮਾਂ ਨੂੰ ਟਰੇਸ ਕਰਨ ਲਈ ਦਵਿੰਦਰ ਅੱਤਰੀ ਕਪਤਾਨ ਪੁਲਸ (ਇੰਨਵੈਸਟੀਗੇਸ਼ਨ) ਸੰਗਰੂਰ ਦੀ ਨਿਗਰਾਨੀ ਹੇਠ ਦਲਬੀਰ ਸਿੰਘ ਸਿੱਧੂ ਉਪ ਕਪਤਾਨ ਪੁਲਿਸ, ਸਬ ਡਵੀਜਨ ਸੰਗਰੂਰ, ਸਤਨਾਮ ਸਿੰਘ ਉਪ ਕਪਤਾਨ ਪੁਲਸ, ਸਬ ਡਵੀਜਨ ਭਵਾਨੀਗੜ੍ਹ, ਸੁਖਦੇਵ ਸਿੰਘ ਉਪ ਕਪਤਾਨ ਪੁਲਸ (ਡਿਟੈਕਟਿਵ) ਸੰਗਰੂਰ, ਇੰਸਪੈਕਟਰ ਸੁਖਦੀਪ ਸਿੰਘ ਮੁੱਖ ਅਫਸਰ ਥਾਣਾ ਸਿਟੀ-1-ਸੰਗਰੂਰ ਅਤੇ ਇੰਸਪੈਕਟਰ ਸੰਦੀਪ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ। ਇੰਨਾਂ ਦੇ ਨਾਲ ਹੀ ਡਾ. ਸਿਮਰਤ ਕੌਰ ਏ.ਆਈ.ਜੀ ਕਾਊਂਟਰ ਇੰਟੈਲੀਜੈਂਸ ਦੀ ਟੀਮ ਵੱਲੋਂ ਵੀ ਅਹਿਮ ਯੋਗਦਾਨ ਪਾਇਆ ਗਿਆ। ਇਨ੍ਹਾਂ ਟੀਮਾਂ ਵੱਲੋਂ ਮੁਕੱਦਮਾ ਦੀ ਤਫਤੀਸ ਹਿਊਮਨ ਐਂਡ ਟੈਕਨੀਕਲ ਇੰਟੈਲੀਜੈਂਸ ਦੀ ਮਦਦ ਨਾਲ 24 ਘੰਟਿਆਂ ਦੇ ਅੰਦਰ-ਅੰਦਰ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਹੈਪੀ ਸਿੰਘ ਉਰਫ ਹੈਪੀ ਪੁੱਤਰ ਹਰਵਿੰਦਰ ਸਿੰਘ ਵਾਸੀ ਭੱਮਾਬੱਦੀ ਥਾਣਾ ਲੌਂਗੋਵਾਲ ਅਤੇ ਜਸਪ੍ਰੀਤ ਸਿੰਘ ਉਰਫ ਜੱਸੀ ਪੁੱਤਰ ਹਰਦੀਪ ਸਿੰਘ ਵਾਸੀ ਵਾਰਡ ਨੰਬਰ 12 ਸਹੀਦ ਊਧਮ ਸਿੰਘ ਬਸਤੀ ਲਹਿਰਾ ਥਾਣਾ ਲਹਿਰਾ ਨੂੰ ਟਰੇਸ ਕਰਕੇ ਮੁਕੱਦਮਾ ਵਿੱਚ ਨਾਮਜਦ ਕਰਕੇ ਮਿਤੀ 27.07.2026 ਨੂੰ ਹੀ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਮੁਲਜ਼ਮਾਂ ਪਾਸੋਂ ਵਾਰਦਾਤ ਵਿੱਚ ਵਰਤਿਆ ਮੋਟਰਸਾਇਕਲ ਨੰਬਰ PB-13-BQ-0227 ਮਾਰਕਾ ਪਲੈਟੀਨਾ ਅਤੇ ਦੋ ਮੋਬਾਇਲ ਫੋਨ ਬ੍ਰਾਮਦ ਕਰਵਾਏ ਗਏ।
ਮੁੱਢਲੀ ਪੁੱਛਗਿੱਛ ਤੋਂ ਸਾਹਮਣੇ ਆਇਆ ਹੈ ਕਿ ਮੁਲਜ਼ਮ ਸੋਸ਼ਲ ਮੀਡੀਆ ਰਾਹੀਂ ਰਾਣਾ ਭਾਈ ਨਾਮੀ ਵਿਅਕਤੀ ਦੇ ਸੰਪਰਕ ਵਿਚ ਸਨ। ਜਿਸ ਨੇ ਮੁਲਜ਼ਮਾਂ ਨੂੰ ਇਹ ਵਾਰਦਾਤ ਨੂੰ ਅੰਜਾਮ ਦੇਣ ਅਤੇ ਮੌਕਾ ਦੀ ਵੀਡਿਓ ਉਸ ਤੱਕ ਭੇਜਣ ਸਬੰਧੀ ਭਾਰੀ ਰਕਮ ਦੇਣ ਦਾ ਵਾਅਦਾ ਕੀਤਾ ਸੀ, ਜਿਸ ਵਿੱਚੋਂ ਰਾਣਾ ਭਾਈ ਉਕਤ ਵੱਲੋਂ 02 ਟ੍ਰਾਜੈਕਸਨਾਂ (1200/- ਰੁਪਏ ਅਤੇ 1000/- ਰੁਪਏ) ਰਾਹੀਂ ਕੁੱਲ 2200/- ਰੁਪਏ ਦੋਸੀਆਨ ਨੂੰ ਭੇਜੇ ਜਾ ਚੁੱਕੇ ਸੀ। ਰਾਣਾ ਭਾਈ ਦੇ ਕਹਿਣ ਅਨੁਸਾਰ ਦੋਸੀਆਂ ਵੱਲੋਂ ਮੌਕਾ ਦੀ ਵੀਡਿਓ ਵੀ ਬਣਾਈ ਗਈ ਸੀ ਤਾਂ ਜੋ ਉਹ ਵੀਡਿਓ ਰਾਣਾ ਭਾਈ ਤੱਕ ਭੇਜ ਕੇ ਉਸ ਪਾਸੋਂ ਉਕਤ ਰਕਮ ਹਾਸਲ ਕਰ ਸਕਣ। ਦੋਸੀਆਨ ਪਾਸੋਂ ਉਕਤ ਮੋਬਾਇਲ ਫੋਨ ਵੀ ਬ੍ਰਾਮਦ ਕਰਵਾਏ ਜਾ ਚੁੱਕੇ ਹਨ। ਰਾਣਾ ਭਾਈ ਦੇ ਸੋਸ਼ਲ ਮੀਡੀਆ ਅਕਾਊਂਟ ਅਤੇ ਮੁਲਜ਼ਮਾਂ ਨੂੰ ਕੀਤੀ ਟ੍ਰਾਂਜ਼ੈਕਸ਼ਨਾਂ ਦੀਆਂ UPI ID’s ਬਾਰੇ ਤਫਤੀਸ਼ ਅਮਲ ਵਿਚ ਲਿਆਂਦੀ ਜਾ ਰਹੀ ਹੈ। ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕਰਕੇ ਹੋਰ ਡੁੰਘਾਈ ਨਾਲ ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਪਟਿਆਲਾ 'ਚ ਦੋ ਸਫਾਈ ਕਰਮਚਾਰੀਆਂ ਦੀ ਇਕੱਠਿਆਂ ਦੀ ਮੌਤ
NEXT STORY