ਹੈਦਰਾਬਾਦ– ਸਨਰਾਈਜ਼ਰਜ਼ ਹੈਦਰਾਬਾਦ ਦੇ ਕਪਤਾਨ ਐਡਨ ਮਾਰਕ੍ਰਮ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਮੌਜੂਦਾ ਸੈਸ਼ਨ ਤੋਂ ਉਸਦੀ ਟੀਮ ਦੇ ਬਾਹਰ ਹੋਣ ਤੋਂ ਬਾਅਦ ਸੰਕੇਤ ਦਿੱਤਾ ਹੈ ਕਿ ਉਹ ਲੀਗ ਦੇ ਆਖਰੀ ਦੋ ਮੈਚਾਂ ਵਿਚ ਕੁਝ ਨੌਜਵਾਨ ਖਿਡਾਰੀਆਂ ਨੂੰ ਮੌਕਾ ਦੇ ਸਕਦੇ ਹਨ। ਸਨਰਾਈਜ਼ਰਜ਼ ਨੂੰ ਸੋਮਵਾਰ ਰਾਤ ਖੇਡੇ ਗਏ ਆਈ. ਪੀ. ਐੱਲ. ਮੁਕਾਬਲੇ ਵਿਚ ਗੁਜਰਾਤ ਟਾਈਟਨਸ ਹੱਥੋਂ 34 ਦੌੜਾਂ ਦੀ ਹਾਰ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ : IPL 2023 : ਜਾਣੋ ਕਿਹੜੀਆਂ ਟੀਮਾਂ ਪਹੁੰਚੀਆਂ ਨੇ ਟਾਪ-4 'ਚ, ਪੁਆਇੰਟ ਟੇਬਲ ਦੇ ਸਮੀਕਰਨ ਬਾਰੇ ਵੀ ਸਮਝੋ
ਅਭਿਸ਼ੇਕ ਸ਼ਰਮਾ ਵਰਗੀਆਂ ਨੌਜਵਾਨ ਪ੍ਰਤਿਭਾਵਾਂ ਤੇ ਮਾਰਕ੍ਰਮ ਵਰਗੇ ਕੌਮਾਂਤਰੀ ਸਿਤਾਰਿਆਂ ਨਾਲ ਸਜੀ ਸਨਰਾਈਜ਼ਰਜ਼ ਇਸ ਸੈਸ਼ਨ ਦੇ 12 ਵਿਚੋਂ ਸਿਰਫ 4 ਮੁਕਾਬਲੇ ਜਿੱਤਣ ਕਾਰਨ ਪਲੇਅ ਆਫ ਦੀ ਦੌੜ ਵਿਚੋਂ ਬਾਹਰ ਹੋ ਗਈ ਹੈ, ਹਾਲਾਂਕਿ ਕਪਤਾਨ ਮਾਰਕ੍ਰਮ ਅਗਲੇ ਦੋ ਮੈਚਾਂ ਵਿਚ ਟੀਮ ਦੇ ਮਾਣ-ਸਨਮਾਨ ਲਈ ਖੇਡਣਾ ਚਾਹੁੰਦਾ ਹੈ। ਮਾਰਕ੍ਰਮ ਨੇ ਮੈਚ ਤੋਂ ਬਾਅਦ ਕਿਹਾ, ''ਅਸੀਂ ਅਜੇ ਵੀ ਆਪਣੇ ਸਨਮਾਨ ਲਈ ਖੇਡ ਸਕਦੇ ਹਾਂ। ਜੇਕਰ ਮੌਕਾ ਮਿਲਿਆ ਤਾਂ ਅਸੀਂ (ਨੌਜਵਾਨਾਂ ਨੂੰ) ਕੁਝ ਮੌਕੇ ਦੇਣ ਦੀ ਕੋਸ਼ਿਸ਼ ਕਰਾਂਗੇ। ਚੰਗਾ ਹੋਵੇਗਾ ਕਿ ਟੂਰਨਾਮੈਂਟ ਦਾ ਅੰਤ ਚੰਗੀ ਊਰਜਾ ਨਾਲ ਕੀਤਾ ਜਾਵੇ।
ਇਹ ਵੀ ਪੜ੍ਹੋ : ਸੌਰਵ ਗਾਂਗੁਲੀ ਨੂੰ ਮਿਲੇਗੀ 'ਜ਼ੈੱਡ' ਸ਼੍ਰੇਣੀ ਦੀ ਸੁਰੱਖਿਆ
ਬਦਕਿਸਮਤੀ ਨਾਲ ਅਸੀਂ ਇਸ ਸਾਲ ਟੂਰਨਾਮੈਂਟ 'ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ। ''ਸ਼ੁਭਮਨ ਗਿੱਲ (101) ਦੇ ਸੈਂਕੜੇ ਦੇ ਬਾਵਜੂਦ ਗੁਜਰਾਤ ਸਨਰਾਈਜ਼ਰਜ਼ ਦੇ ਸਾਹਮਣੇ 189 ਦੌੜਾਂ ਦਾ ਟੀਚਾ ਰੱਖ ਸਕਿਆ, ਹਾਲਾਂਕਿ ਸਨਰਾਈਜ਼ਰਜ਼ ਨੇ ਵੀ 59 ਦੌੜਾਂ 'ਤੇ ਆਪਣੀਆਂ 7 ਵਿਕਟਾਂ ਗੁਆ ਦਿੱਤੀਆਂ ਸਨ, ਇਸ ਤਰ੍ਹਾਂ ਉਸ ਦੇ ਟੀਚੇ ਤੱਕ ਪਹੁੰਚਣ ਦੀਆਂ ਉਮੀਦਾਂ ਖਤਮ ਹੋ ਗਈਆਂ। ਹੇਨਰਿਚ ਕਲਾਸੇਨ (44 ਗੇਂਦਾਂ 'ਤੇ 64 ਦੌੜਾਂ) ਦੌੜਾਂ) ਨੇ ਜੂਝਾਰੂ ਅਰਧ ਸੈਂਕੜਾ ਲਗਾਇਆ ਅਤੇ ਭੁਵਨੇਸ਼ਵਰ ਕੁਮਾਰ (26 ਗੇਂਦਾਂ, 27 ਦੌੜਾਂ) ਨਾਲ 68 ਦੌੜਾਂ ਦੀ ਸਾਂਝੇਦਾਰੀ ਕੀਤੀ, ਹਾਲਾਂਕਿ ਇਹ ਕੋਸ਼ਿਸ਼ ਸਨਰਾਈਜ਼ਰਜ਼ ਲਈ ਹਾਰ ਦੇ ਫਰਕ ਨੂੰ ਹੀ ਘੱਟ ਕਰ ਸਕੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸੌਰਵ ਗਾਂਗੁਲੀ ਨੂੰ ਮਿਲੇਗੀ 'ਜ਼ੈੱਡ' ਸ਼੍ਰੇਣੀ ਦੀ ਸੁਰੱਖਿਆ
NEXT STORY