ਸਪਰੋਟਸ ਡੈਸਕ— ਸ਼੍ਰੀਲੰਕਾਈ ਬੱਲੇਬਾਜ਼ ਕੁਸ਼ਾਲ ਮੇਂਡਿਸ ਨੇ ਮੰਨਿਆ ਕਿ ਦੋਨਾਂ ਅਭਿਆਸ ਮੈਚ ਹਾਰਨ ਤੋਂ ਬਾਅਦ ਉਨ੍ਹਾਂ ਦੀ ਟੀਮ ਨੂੰ ਇੰਗਲੈਂਡ ਦੇ ਹਾਲਾਤ 'ਚ ਢੱਲਣ ਲਈ ਕਾਫ਼ੀ ਮਿਹਨਤ ਕਰਨੀ ਪਵੇਗੀ ਤੇ ਨਜ਼ਰਾਂ ਬੱਲੇਬਾਜ਼ਾਂ 'ਤੇ ਰਹੇਗੀ। ਮੇਂਡਿਸ ਦੇ ਹਵਾਲੇ ਤੋਂ ਆਈ. ਸੀ. ਸੀ ਮੀਡੀਆ ਨੇ ਕਿਹਾ,'' ਅਸੀਂ ਚੰਗੀ ਬੱਲੇਬਾਜ਼ੀ ਨਹੀਂ ਕੀਤੀ। ਅਸੀਂ ਇਸ ਪਿੱਚ 'ਤੇ 300 ਦੌੜਾਂ ਵੀ ਬਣਾ ਸਕਦੇ ਸੀ ਪਰ ਮੱਧ ਦੇ ਓਵਰਾਂ 'ਚ ਲੈਅ ਗੁਆ ਦਿੱਤੀ। ਉਨ੍ਹਾਂ ਨੇ ਕਿਹਾ, ''ਇਸ ਨਾਲ ਸਾਡੀ ਰਣਨੀਤੀ 'ਤੇ ਅਸਰ ਪਿਆ।
ਉਨ੍ਹਾਂ ਨੇ ਕਿਹਾ, '' ਇੱਥੋਂ ਦੀਆਂ ਪਿੱਚਾਂ ਤੇਜ਼ ਹਨ ਤੇ ਅਸੀਂ ਹਾਲਾਤ ਦੇ ਸਮਾਨ ਢੱਲਣ ਲਈ ਗੇਂਦਬਾਜ਼ੀ ਮਸ਼ੀਨਾਂ ਦਾ ਇਸਤੇਮਾਲ ਕਰਾਂਗੇ। ਮੇਂਡਿਸ ਨੇ ਕਿਹਾ ਕਿ ਪਿਛਲੇ ਮਹੀਨੇ ਕੋਲੰਬੋ 'ਚ ਹੋਏ ਆਤੰਕੀ ਹਮਲੇ ਦੇ ਬਾਅਦ ਟੀਮ ਇਕਜੁੱਟ ਹੈ। ਉਨ੍ਹਾਂ ਨੇ ਕਿਹਾ, ''ਇੱਥੇ ਲੋਕਾਂ ਦਾ ਕਾਫ਼ੀ ਸਹਿਯੋਗ ਹੈ। ਮੈਂ ਕੈਥਲੀਕ ਹਾਂ ਤੇ ਕੁੱਝ ਖਿਡਾਰੀ ਮੁਸਲਮਾਨ ਹਾਂ ਤੇ ਕੁਝ ਬੋਧੀ ਹਨ। ਸ਼੍ਰੀਲੰਕਾ 'ਚ ਸਾਰੇ ਧਰਮ ਸਮਾਨ ਹੈ। ਅਸੀਂ ਇਕ ਦੂਜੇ ਦਾ ਸਮਰਥਨ ਕਰਦੇ ਹਾਂ ਤੇ ਸਾਨੂੰ ਦੁਨੀਆ ਭਰ ਤੋਂ ਸਹਿਯੋਗ ਮਿਲਦਾ ਹੈ।
ਨਿਸ਼ਾਨੇਬਾਜ਼ੀ : ਰਾਹੀ ਸਰਨੋਬਤ ਨੇ ਹਾਸਲ ਕੀਤਾ ਓਲੰਪਿਕ ਕੋਟਾ
NEXT STORY