ਸਾਊਥਪੰਟਨ– ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਕਿਹਾ ਕਿ ਵੈਸਟਇੰਡੀਜ਼ ਕੋਲ ‘ਘਾਤਕ’ ਗੇਂਦਬਾਜ਼ੀ ਹਮਲਾ ਹੈ ਤੇ 8 ਜੁਲਾਈ ਤੋਂ ਸ਼ੁਰੂ ਹੋਣ ਵਾਲੀ 3 ਮੈਚਾਂ ਦੀ ਲੜੀ ਲਈ ਉਸਦੀ ਟੀਮ ਨੂੰ ਚੰਗੀ ਤਿਆਰੀ ਕਰਨੀ ਪਵੇਗੀ। ਇੰਗਲੈਂਡ ਨੂੰ ਪਿਛਲੇ ਸਾਲ ਵੈਸਟਇੰਡੀਜ਼ ਦੌਰੇ ’ਤੇ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸਾਊਥੰਪਟਨ ਦੇ ਏਜੇਸ ਬਾਓਲ ਤੋਂ ਸ਼ੁਰੂ ਹੋਣ ਵਾਲੀ ਵਿਜਡਨ ਟਰਾਪੀ ਲੜੀ ਨੂੰ ਆਪਣੇ ਕੋਲ ਬਰਕਰਾਰ ਰੱਖਣ ਲਈ ਵੈਸਟਇੰਡੀਜ਼ ਦੀ ਟੀਮ ਆਪਣੇ ਤੇਜ਼ ਗੇਂਦਬਾਜ਼ਾਂ ’ਤੇ ਵੱਧ ਭਰੋਸਾ ਕਰੇਗੀ। ਰੂਟ ਨੇ ਕਿਹਾ,‘‘ਸਾਨੂੰ ਵੈਸਟਇੰਡੀਜ਼ ਦੀ ਮਜ਼ਬੂਤੀ ਦੇ ਬਾਰੇ ਵਿਚ ਪਤਾ ਹੈ।’’
ਉਸ ਨੇ ਕਿਹਾ,‘‘ਜਿਹੜੀ ਚੀਜ਼ ਉਨ੍ਹਾਂ ਨੂੰ ਖਾਸ ਬਣਾਉਂਦੀ ਹੈ, ਉਹ ਹੈ ਉਨ੍ਹਾਂ ਦਾ ਘਾਤਕ ਗੇਂਦਬਾਜ਼ੀ ਹਮਲਾ। ਇਹ ਜ਼ਰੂਰੀ ਹੈ ਕਿ ਅਸੀਂ ਚੰਗੀ ਤਿਆਰੀ ਕਰੀਏ।’’ ਅਾਪਣੇ ਵਿਰੋਧੀ ਕਪਤਾਨ ਜੈਸਨ ਹੋਲਡਰ ਦੇ ਬਾਰੇ ਵਿਚ ਪੱੁਛੇ ਜਾਣ ’ਤੇ ਉਸ ਨੇ ਕਿਹਾ,‘‘ਉਹ ਕੌਮਾਂਤਰੀ ਕ੍ਰਿਕਟ ਵਿਚ ਸਭ ਤੋਂ ਸਨਮਾਨਤ ਖਿਡਾਰੀਆਂ ਵਿਚੋਂ ਇਕ ਹਨ।’’ ਹੋਲਡਰ ਨੇ ਪਿਛਲੀ ਲੜੀ ਦੇ ਦੂਜੇ ਟੈਸਟ ਵਿਚ ਦੋਹਰਾ ਸੈਂਕੜਾ ਲਾਇਅਾ ਸੀ ਤੇ ਲੜੀ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਸੀ।
ਦੀਪਿਕਾ ਤੇ ਅਤਨੂ ਦਾਸ ਦੇ ਵਿਅਾਹ ’ਚ ਸਮਾਜਕ ਦੂਰੀ ਦਾ ਰੱਖਿਅਾ ਜਾਵੇਗਾ ਖਿਅਾਲ
NEXT STORY