ਬਰਮਿੰਘਮ— ਆਈ.ਸੀ.ਸੀ. ਚੈਂਪੀਅਨਸ ਟਰਾਫੀ ਤੋਂ ਬਾਹਰ ਹੋਣ ਤੋਂ ਬਾਅਦ ਬੇਹੱਦ ਨਿਰਾਸ਼ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਦੇ ਕਪਤਾਨ ਸਟੀਵ ਸਮਿਥ ਨੇ ਕਿਹਾ ਹੈ ਕਿ ਇਸ ਪ੍ਰਦਰਸ਼ਨ ਲਈ ਕੋਈ ਬਹਾਨਾ ਨਹੀਂ ਹੈ ਤੇ ਅਸੀਂ ਖੁਦ ਨੂੰ ਸ਼ਰਮਸਾਰ ਕੀਤਾ ਹੈ।
ਆਸਟ੍ਰੇਲੀਆ ਦੇ ਨਿਊਜ਼ੀਲੈਂਡ ਤੇ ਬੰਗਲਾਦੇਸ਼ ਵਿਰੁੱਧ ਪਹਿਲੇ ਦੋ ਮੈਚ ਮੀਂਹ ਨਾਲ ਧੋ ਹੋ ਗਏ ਸਨ ਤੇ ਸੈਮੀਫਾਈਨਲ ਵਿਚ ਪਹੁੰਚਣ ਲਈ ਉਸ ਨੂੰ ਹਰ ਹਾਲ ਵਿਚ ਇੰਗਲੈਂਡ ਵਿਰੁੱਧ ਆਪਣਾ ਆਖਰੀ ਗਰੁੱਪ ਮੈਚ ਜਿੱਤਣਾ ਸੀ ਪਰ ਉਸ ਨੇ ਮੌਕੇ ਬਣਾਉਣ ਤੋਂ ਬਾਅਦ ਮੌਕਿਆਂ ਨੂੰ ਗੁਆ ਦਿੱਤਾ। ਮੀਂਹ ਕਾਰਨ ਬਾਅਦ ਵਿਚ ਮੈਚ ਖਤਮ ਕਰਨਾ ਪਿਆ ਪਰ ਤਦ ਤੱਕ ਬਾਜ਼ੀ ਇੰਗਲੈਂਡ ਦੇ ਹੱਥਾਂ ਵਿਚ ਜਾ ਚੁੱਕੀ ਸੀ।
ਆਸਟ੍ਰੇਲੀਆ ਦਾ ਇਕ ਸਮੇਂ ਸਕੋਰ ਇਕ ਵਿਕਟ 'ਤੇ 136 ਦੌੜਾਂ ਸੀ ਪਰ ਟੀਮ ਫਿਰ 277 ਦੌੜਾਂ ਤੱਕ ਹੀ ਪਹੁੰਚ ਸਕੀ। ਟੂਰਨਾਮੈਂਟ ਤੋਂ ਬਾਹਰ ਹੋਣ ਤੋਂ ਬਾਅਦ ਸਮਿਥ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਖੁਦ ਹੀ ਸ਼ਰਮਸਾਰ ਕੀਤਾ ਹੈ। ਅਸੀਂ ਬੱਲੇਬਾਜ਼ੀ ਕਰਦੇ ਸਮੇਂ ਖੁਦ ਨੂੰ ਇਕ ਸਮੇਂ ਮਜ਼ਬੂਤ ਸਥਿਤੀ ਵਿਚ ਪਹੁੰਚਾ ਦਿੱਤਾ ਸੀ ਤੇ ਸਾਨੂੰ 300 ਦੇ ਪਾਰ ਜਾਣਾ ਚਾਹੀਦਾ ਸੀ।
ਕਪਤਾਨ ਨੇ ਕਿਹਾ ਕਿ ਪਰ ਵਿਚਲੇ ਦੇ ਓਵਰਾਂ ਵਿਚ ਅਸੀਂ ਇਕ ਤੋਂ ਬਾਅਦ ਇਕ ਵਿਕਟਾਂ ਗੁਆਈਆਂ ਜਦਕਿ ਚੋਟੀਕ੍ਰਮ ਵਿਚ ਕਿਸੇ ਨੂੰ ਵਿਕਟ 'ਤੇ ਟਿਕ ਕੇ ਸੈਂਕੜਾ ਬਣਾਉਣਾ ਚਾਹੀਦਾ ਸੀ, ਜਿਹੜਾ ਅਸੀਂ ਨਹੀਂ ਕਰ ਸਕੇ। ਅਸੀਂ 15 ਦੌੜਾਂ ਦੇ ਫਰਕ ਵਿਚਾਲੇ 5 ਵਿਕਟਾਂ ਗੁਆ ਦਿੱਤੀਆਂ, ਜਿਹੜਾ ਅੰਤ ਸਾਡੀ ਹਾਰ ਦਾ ਕਾਰਨ ਬਣਿਆ। ਇੰਗਲੈਂਡ ਵਰਗੀ ਟੀਮ ਵਿਰੁੱਧ ਤੁਸੀਂ ਅਜਿਹਾ ਕਰ ਕੇ ਮੈਚ ਜਿੱਤਣ ਦੀ ਉਮੀਦ ਨਹੀਂ ਕਰ ਸਕਦੇ।
ਜ਼ਖਮੀ ਹੋਈ ਸ਼ਾਰਾਪੋਵਾ ਵਿੰਬਲਡਨ ਤੋਂ ਬਾਹਰ
NEXT STORY