ਸਿਡਨੀ— ਆਸਟਰੇਲੀਆ ਨੂੰ ਫਾਲੋਆਨ ਦੇਣ ਤੋਂ ਬਾਅਦ ਟੈਸਟ ਲੜੀ 'ਚ ਭਾਰਤ ਦੀ ਜਿੱਤ ਲਗਭਗ ਪੱਕੀ ਹੋ ਗਈ ਹੈ ਪਰ ਪੀਟਰ ਹੈਂਡਸਕੌਂਬ ਨੇ ਐਤਵਾਰ ਨੂੰ ਕਿਹਾ ਕਿ ਸੋਮਵਾਰ ਨੂੰ ਚੌਥੇ ਟੈਸਟ ਮੈਚ ਦੇ ਆਖਰੀ ਦਿਨ ਉਸਦੀ ਟੀਮ ਆਤਮ-ਸਨਮਾਨ ਲਈ ਡਰਾਅ ਕਰਾਉਣ ਦੀ ਕੋਸ਼ਿਸ਼ ਕਰੇਗੀ। ਹੈਂਡਸਕੌਂਬ ਨੇ ਕਿਹਾ ਕਿ ਉਨ੍ਹਾਂ ਕੋਲ ਮੈਚ ਡਰਾਅ ਕਰਾਉਣ ਦਾ ਚੰਗਾ ਮੌਕਾ ਹੈ, ਜਿਸ ਨਾਲ ਭਾਰਤ ਦੀ ਬੜ੍ਹਤ ਨੂੰ 2-1 'ਤੇ ਰੋਕਿਆ ਜਾ ਸਕਦਾ ਹੈ। ਉਸ ਨੇ ਅੱਗੇ ਕਿਹਾ ਕਿ ਅਸੀਂ ਕੱਲ ਮੈਚ ਡਰਾਅ ਕਰਨ ਲਈ ਖੇਡਾਂਗੇ ਤੇ ਇਸ ਤੋਂ ਬਾਅਦ ਮੁਲਾਂਕਣ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਸਾਨੂੰ ਕਿੱਥੇ ਸੁਧਾਰ ਕਰਨਾ ਹੈ ਤੇ ਟੀਮ ਨੂੰ ਕਿਸ ਤਰ੍ਹਾਂ ਇਕਜੁੱਟ ਹੋਣਾ ਹੈ। ਬੱਲੇਬਾਜ਼ੀ ਇਕਾਈ ਦੇ ਤੌਰ 'ਤੇ ਸਾਨੂੰ ਪਤਾ ਹੈ ਕਿ ਜੇਕਰ ਕੱਲ ਦਾ ਦਿਨ ਕੱਢ ਲੈਂਦੇ ਹਾਂ ਤਾਂ ਸਾਡਾ ਆਤਮਵਿਸ਼ਵਾਸ ਵਧੇਗਾ। ਅਸੀਂ ਆਪਣੇ ਦੇਸ਼ ਤੇ ਦੁਨੀਆ ਨੂੰ ਦਿਖਾ ਸਕਦੇ ਹਾਂ ਕਿ ਅਸੀਂ ਇਕ ਚੰਗੀ ਟੀਮ ਬਣਨ ਤੋਂ ਦੂਰ ਨਹੀਂ ਹਾਂ।''
ਸ਼ੇਤਰੀ ਨੇ ਮੇਸੀ ਨੂੰ ਇਸ ਮਾਮਲੇ 'ਚ ਪਛਾੜਿਆ
NEXT STORY