ਬੈਂਗਲੁਰੂ- ਇਸ ਸਾਲ ਏਸ਼ੀਆਈ ਖੇਡਾਂ 'ਚ ਸਖ਼ਤ ਮੁਕਾਬਲੇ ਨੂੰ ਦੇਖਦੇ ਹੋਏ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਕਿਹਾ ਕਿ ਇਸ ਦੀ ਤਿਆਰੀ ਲਈ ਐੱਫ. ਆਈ. ਐੱਚ. ਪ੍ਰੋ ਲੀਗ 'ਚ ਨਵੇਂ ਤਾਲਮੇਲ ਨੂੰ ਆਜ਼ਮਾਇਆ ਜਾਵੇਗਾ। ਮਨਪ੍ਰੀਤ ਦੀ ਅਗਵਾਈ 'ਚ ਭਾਰਤ ਨੇ ਟੋਕੀਓ 'ਚ 41 ਸਾਲ 'ਚ ਪਹਿਲਾ ਓਲੰਪਿਕ ਤਮਗ਼ਾ ਜਿੱਤਿਆ ਸੀ। ਭਾਰਤੀ ਟੀਮ ਨੂੰ ਕਾਂਸੀ ਤਮਗ਼ਾ ਮਿਲਿਆ ਸੀ।
ਇਹ ਵੀ ਪੜ੍ਹੋ : ਮਲਿਕਾ ਹਾਂਡਾ ਦੇ ਸਮਰਥਨ 'ਚ ਨਿੱਤਰੇ ਸੁਖਬੀਰ ਬਾਦਲ, ਖਿਡਾਰੀਆਂ ਲਈ ਕੀਤਾ ਵੱਡਾ ਐਲਾਨ
ਮਨਪ੍ਰੀਤ ਨੇ ਕਿਹਾ, 'ਏਸ਼ੀਆਈ ਖੇਡ ਇਸ ਸਾਲ ਦਾ ਸਭ ਤੋਂ ਵੱਡਾ ਟੂਰਨਾਮੈਂਟ ਹੋਵੇਗਾ। ਇਸ 'ਚ ਮੁਕਾਬਲੇਬਾਜ਼ੀ ਬਹੁਤ ਮੁਸ਼ਕਲ ਹੋਵੇਗੀ ਕਿਉਂਕਿ ਹਰ ਟੀਮ ਸੋਨ ਤਮਗ਼ਾ ਜਿੱਤ ਕੇ ਓਲੰਪਿਕ ਦਾ ਟਿਕਟ ਕਟਵਾਉਣਾ ਚਾਹੇਗੀ।' ਏਸ਼ੀਆਈ ਖੇਡ 10 ਸਤੰਬਰ ਤੋਂ ਸ਼ੁਰੂ ਹੋਣਗੇ ਤੇ ਸੋਨ ਤਮਗ਼ਾ ਜਿੱਤਣ ਵਾਲੀ ਟੀਮ ਸਿੱਧੇ ਓਲੰਪਿਕ ਲਈ ਕੁਆਲੀਫ਼ਾਈ ਕਰੇਗੀ। ਭਾਰਤ ਨੇ ਜਕਾਰਤਾ 'ਚ 2018 'ਚ ਏਸ਼ੀਆਈ ਖੇਡਾਂ 'ਚ ਕਾਂਸੀ ਤਮਗ਼ਾ ਜਿੱਤਿਆ ਸੀ। ਐੱਫ. ਆਈ. ਐੱਚ ਪ੍ਰੋ ਲੀਗ ਭੁਵਨੇਸ਼ਵਰ 'ਚ ਫਰਵਰੀ 'ਚ ਖੇਡੀ ਜਾਵੇਗੀ ਜਿਸ 'ਚ ਭਾਰਤ ਦਾ ਸਾਹਮਣਾ ਸਪੇਨ, ਜਰਮਨੀ, ਅਰਜਨਟੀਨਾ ਤੇ ਇੰਗਲੈਂਡ ਨਾਲ ਹੋਵੇਗਾ।
ਇਹ ਵੀ ਪੜ੍ਹੋ : ਬੰਗਾਲ ਦੇ ਕਈ ਰਣਜੀ ਖਿਡਾਰੀ ਪਾਏ ਗਏ ਕੋਰੋਨਾ ਪਾਜ਼ੇਟਿਵ, ਅਭਿਆਸ ਸੈਸ਼ਨ ਹੋਇਆ ਰੱਦ
ਮਨਪ੍ਰੀਤ ਨੇ ਕਿਹਾ, 'ਇਹ ਸਾਲ ਕਾਫ਼ੀ ਰੋਮਾਂਚਕ ਹੋਵੇਗਾ ਜਿਸ 'ਚ ਇਕ ਤੋਂ ਬਾਅਦ ਇਕ ਟੂਰਨਾਮੈਂਟ ਹੋਣੇ ਹਨ। ਫਰਵਰੀ 'ਚ ਐੱਫ. ਆਈ. ਐੱਚ. ਪ੍ਰੋ ਲੀਗ ਖੇਡੀ ਜਾਵੇਗੀ। ਅਸੀਂ ਦੋ ਸਾਲ ਬਾਅਦ ਭੁਵਨੇਸ਼ਵਰ 'ਚ ਖੇਡਾਂਗੇ। ਐੱਫ. ਆਈ. ਐੱਚ. ਪ੍ਰੋ ਲੀਗ ਨਾਲ ਸਾਨੂੰ ਏਸ਼ੀਆਈ ਖੇਡਾਂ ਤੋਂ ਪਹਿਲਾਂ ਚੰਗਾ ਅਭਿਆਸ ਮਿਲੇਗਾ। ਇਸ 'ਚ ਅਸੀਂ ਵੱਖ-ਵੱਖ ਤਾਲਮੇਲ ਆਜ਼ਮਾ ਸਕਾਂਗੇ।' ਭਾਰਤੀ ਖਿਡਾਰੀ ਬੈਂਗਲੁਰੂ 'ਚ ਭਾਰਤੀ ਖੇਡ ਅਥਾਰਿਟੀ ਕੇਂਦਰ 'ਚ ਰਾਸ਼ਟਰੀ ਕੈਂਪ 'ਚ ਹਿੱਸਾ ਲੈਣਗੇ। ਮਨਪ੍ਰੀਤ ਨੇ ਕਿਹਾ, '10 ਦਿਨਾਂ ਦਾ ਬ੍ਰੇਕ ਚੰਗਾ ਰਿਹਾ ਜਿਸ 'ਚ ਅਸੀਂ ਆਪਣੇ ਪਰਿਵਾਰ ਨਾਲ ਸਮਾਂ ਬਿਤਾਇਆ। ਅਸੀਂ ਮਾਨਸਿਕ ਤੌਰ 'ਤੇ ਤਰੋਤਾਜ਼ਾ ਹੋ ਕੇ ਕੈਂਪ 'ਚ ਪਹੁੰਚਾਂਗੇ। ਪਿਛਲੇ ਸਾਲ ਦੇ ਪ੍ਰਦਰਸ਼ਨ 'ਤੇ ਮੰਥਨ ਕਰਕੇ ਅੱਗੇ ਲਈ ਰਣਨੀਤੀ ਤਿਆਰ ਕਰਾਂਗੇ।'
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਬੰਗਾਲ ਦੇ ਕਈ ਰਣਜੀ ਖਿਡਾਰੀ ਪਾਏ ਗਏ ਕੋਰੋਨਾ ਪਾਜ਼ੇਟਿਵ, ਅਭਿਆਸ ਸੈਸ਼ਨ ਹੋਇਆ ਰੱਦ
NEXT STORY