ਸਪੋਰਟਸ ਡੈਸਕ- ਚੈਂਪੀਅਨ ਤੇ ਰਾਸ਼ਟਰੀ ਤੇ ਕੌਮਾਂਤਰੀ ਸ਼ਤਰੰਜ ਪ੍ਰਤੀਯੋਗਿਤਾਵਾਂ 'ਚ ਕਈ ਮੈਡਲ ਜਿੱਤ ਚੁੱਕੀ ਡੈੱਫ ਖਿਡਾਰਨ ਮਲਿਕਾ ਹਾਂਡਾ ਨੇ ਐਤਵਾਰ ਨੂੰ ਇਕ ਟਵਿੱਟਰ 'ਤੇ ਇਕ ਵੀਡੀਓ ਸ਼ੇਅਰ ਕਰਕੇ ਆਪਣੇ ਲਈ ਕੋਈ ਸਰਕਾਰੀ ਨੌਕਰੀ, ਨਕਦੀ ਸਹਾਇਤਾ ਆਦਿ ਨਾ ਮਿਲਣ ਕਾਰਨ ਪੰਜਾਬ ਸਰਕਾਰ ਦੇ ਖ਼ਿਲਾਫ਼ ਆਪਣੀ ਭੜਾਸ ਕੱਢੀ ਤੇ ਹੁਣ ਪੰਜਾਬ ਦੀ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਮਲਿਕਾ ਦੇ ਸਮਰਥਨ 'ਚ ਨਿੱਤਰੇ ਹਨ ਤੇ ਉਸ ਦੇ ਸਮਰਥਨ 'ਚ ਇਕ ਟਵੀਟ ਕੀਤਾ ਹੈ।
ਇਹ ਵੀ ਪੜ੍ਹੋ : ਜਸਪ੍ਰੀਤ ਬੁਮਰਾਹ ਦੂਜੇ ਟੈਸਟ ਲਈ ਉਪ-ਕਪਤਾਨ ਨਿਯੁਕਤ, ਢਿੱਡ 'ਚ ਤਕਲੀਫ਼ ਕਾਰਨ ਅਈਅਰ ਬਾਹਰ
ਸੁਖਬੀਰ ਸਿੰਘ ਬਾਦਲ ਨੇ ਮਲਿਕਾ ਹਾਂਡਾ ਦੀਆਂ ਮੰਗਾਂ ਦਾ ਸਮਰਥਨ ਕਰਦੇ ਹੋਏ ਟਵੀਟ ਰਾਹੀਂ ਐਲਾਨ ਕੀਤਾ ਹੈ ਕਿ ਪੰਜਾਬ 'ਚ ਅਕਾਲੀ-ਬਸਪਾ ਗਠਜੋੜ ਦੀ ਸਰਕਾਰ ਬਣਦੇ ਹੀ ਇਨਸਾਫ਼ ਕੀਤਾ ਜਾਵੇਗਾ ਤੇ ਮਲਿਕਾ ਹਾਂਡਾ ਤੇ ਓਲੰਪਿਕ, ਏਸ਼ੀਅਨ ਤੇ ਰਾਸ਼ਟਰਮੰਡਲ 'ਚ ਕੌਮਾਂਤਰੀ ਪ੍ਰਾਪਤੀਆਂ ਵਾਲੇ ਸਾਰੇ ਐਥਲੀਟਾਂ ਨੂੰ ਪਹਿਲ ਦੇ ਆਧਾਰ 'ਤੇ ਨੌਕਰੀਆਂ ਦਿੱਤੀਆਂ ਜਾਣਗੀਆਂ। ਨਾਲ ਹੀ ਕਾਂਗਰਸ ਸਰਕਾਰ ਵਲੋਂ ਅਯੋਗ ਉਮੀਦਵਾਰਾਂ ਨੂੰ ਦਿੱਤੀਆਂ ਗਈਆਂ ਸਾਰੀਆਂ ਨੌਕਰੀਆਂ ਰੱਦ ਕਰ ਦਿੱਤੀਆਂ ਜਾਣਗੀਆਂ।
ਇਹ ਵੀ ਪੜ੍ਹੋ : ਭਾਰਤੀ ਕਪਤਾਨ ਵਿਰਾਟ ਕੋਹਲੀ ਪਿੱਠ ਦੇ ਉਪਰਲੇ ਹਿੱਸੇ ’ਚ ਦਰਦ ਕਾਰਨ ਦੂਜੇ ਟੈਸਟ ਮੈਚ ਤੋਂ ਬਾਹਰ
ਇਸ ਤੋਂ ਪਹਿਲਾਂ ਨੈਸ਼ਨਲ ਚੈੱਸ ਚੈਂਪੀਅਨ ਡੈੱਫ ਖਿਡਾਰਨ ਮਲਿਕਾ ਹਾਂਡਾ ਨੇ ਟਵਿੱਟਰ 'ਤੇ ਵੀਡੀਓ ਸ਼ੇਅਰ ਕਰ ਪੰਜਾਬ ਸਰਕਾਰ 'ਤੇ ਗੁੱਸਾ ਕੱਢਿਆ ਹੈ। ਮਲਿਕਾ ਹਾਂਡਾ ਨੇ ਇਸ ਵਾਰ ਪੰਜਾਬ ਦੇ ਖੇਡ ਮੰਤਰੀ ਪਰਗਟ ਸਿੰਘ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਰਾਹੁਲ ਗਾਂਧੀ ਨੂੰ ਟੈਗ ਕਰ ਆਪਣਾ ਦਰਦ ਸ਼ੇਅਰ ਕੀਤਾ। ਮਲਿਕਾ ਹਾਂਡਾ ਨੇ ਟਵਿੱਟਰ 'ਤੇ ਵੀਡੀਓ ਸ਼ੇਅਰ ਕਰਦਿਆ ਲਿਖਿਆ ਕਿ ਮੈਂ ਬਹੁਤ ਦੁਖੀ ਮਹਿਸੂਸ ਕਰ ਰਹੀ ਹਾਂ। ਉਨ੍ਹਾਂ ਨੇ ਲਿਖਿਆ ਕਿ ਮੈਂ 31 ਦਸੰਬਰ ਨੂੰ ਪੰਜਾਬ ਦੇ ਖੇਡ ਮੰਤਰੀ ਨੂੰ ਮਿਲੀ। ਉਨ੍ਹਾਂ ਨੇ ਮੈਨੂੰ ਕਿਹਾ ਕਿ ਡੈੱਫ ਸਪੋਰਟਸ ਲਈ ਪੰਜਾਬ ਸਰਕਾਰ ਨਾ ਕੋਈ ਨੌਕਰੀ ਅਤੇ ਨਾ ਹੀ ਨਕਦ ਪੁਰਸਕਾਰ ਦੇ ਸਕਦੀ ਹੈ ਕਿਉਂਕਿ ਉਨ੍ਹਾਂ ਕੋਲ ਡੈੱਫ ਖੇਡਾਂ ਲਈ ਪਾਲਿਸੀ ਨਹੀਂ ਹੈ। ਉਨ੍ਹਾਂ ਨੇ ਲਿਖਿਆ ਕਿ ਸਾਬਕਾ ਖੇਡ ਮੰਤਰੀ ਨੇ ਮੇਰੇ ਲਈ ਨਕਦ ਪੁਰਸਕਾਰ ਦਾ ਐਲਾਨ ਕੀਤਾ ਸੀ ਤੇ ਮੈਨੂੰ ਸੱਦਾ ਪੱਤਰ ਦਿੱਤਾ ਸੀ ਪਰ ਕੋਵਿਡ-19 ਦੇ ਕਾਰਨ ਰੱਦ ਕਰ ਦਿੱਤਾ ਗਿਆ। ਇਹ ਗੱਲ ਜਦੋਂ ਮੈਂ ਮੌਜੂਦਾ ਖੇਡ ਮੰਤਰੀ ਪ੍ਰਗਟ ਸਿੰਘ ਨੂੰ ਦੱਸੀ ਤਾਂ ਉਨ੍ਹਾਂ ਨੇ ਸਪੱਸ਼ਟ ਕਰ ਦਿੱਤਾ ਕਿ ਇਹ ਸਾਬਕਾ ਮੰਤਰੀ ਨੇ ਕਿਹਾ ਸੀ, ਜਿਸ ਦਾ ਮੈਂ ਐਲਾਨ ਨਹੀਂ ਕੀਤਾ ਤੇ ਨਾ ਹੀ ਸਰਕਾਰ ਕਰ ਸਕਦੀ ਹੈ। ਮੈਂ ਸਿਰਫ ਇਹ ਪੁੱਛ ਰਹੀ ਹਾਂ ਕਿ ਇਸ ਦਾ ਐਲਾਨ ਕਿਉਂ ਕੀਤਾ ਗਿਆ ਸੀ।
ਵੇਖੋ ਮਲਿਕਾ ਦਾ ਟਵੀਟ ਤੇ ਵੀਡੀਓ :-
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਬਲਬੀਰ ਰਾਜੇਵਾਲ ਦੇ ਬਿਆਨ ਨਾਲ 'ਆਪ' 'ਚ ਮਚੀ ਹਲਚਲ
NEXT STORY