ਸਪੋਰਟਸ ਡੈਸਕ– ਵੇਟਲਿਫਟਰ ਮੀਰਾਬਾਈ ਚਾਨੂ ਦੀ ਟੋਕੀਓ ਓਲੰਪਿਕ ’ਚ ਚਾਂਦੀ ਦਾ ਤਮਗ਼ਾ ਜਿੱਤਣ ਦੇ ਬਾਅਦ ਸ਼ਾਇਦ ਸਾਰਿਆਂ ਦੇ ਦਿਲ ਨੂੰ ਛੂਹ ਲੈਣ ਵਾਲੇ ਮਣੀਪੁਰ ’ਚ ਉਸ ਦੇ ਪਰਿਵਾਰ ਦੀ ਪ੍ਰਤੀਕਿਰਿਆ ਸੀ। ਉਸ ਦੇ ਪਰਿਵਾਰ, ਗੁਆਂਢੀ ਤੇ ਦੋਸਤ, ਜੋ ਉਸ ਦੇ ਘਰ ’ਚ ਇਕੱਠਾ ਹੋਏ ਸਨ ਤੇ ਉਹ ਟੀਵੀ ’ਤੇ ਖੇਡ ਦੇਖ ਰਹੇ ਸਨ, ਜਿਵੇਂ ਹੀ ਉਸ ਨੇ 202 ਕਿਲੋਗ੍ਰਾਮ ਵਜ਼ਨ (87 ਕਿਲੋਗ੍ਰਾਮ+115 ਕਿਲੋਗ੍ਰਾਮ) ਚੁੱਕਿਆ ਸੀ। ਸਾਰੇ ਜਸ਼ਨ ’ਚ ਡੁੱਬ ਗਏ।
ਇਹ ਵੀ ਪੜ੍ਹੋ : ਭਾਰਤੀ ਪੁਰਸ਼ ਹਾਕੀ ਟੀਮ ਨੇ ਟੋਕੀਓ ਓਲੰਪਿਕ ’ਚ ਜਿੱਤ ਨਾਲ ਕੀਤੀ ਸ਼ੁਰੂਆਤ
ਬੀਬੀਆਂ, ਆਦਮੀ ਤੇ ਬੱਚੇ ਇਕ ਛੋਟੇ ਜਿਹੇ ਕਮਰੇ ਦੇ ਫ਼ਰਸ਼ ’ਤੇ ਬੈਠੇ ਖੇਡ ਪ੍ਰਤੀਯੋਗਿਤਾ ਨੂੰ ਇਕ ਟੈਲੀਵਿਜ਼ਨ ’ਤੇ ਦੇਖਣ ’ਚ ਮਗਨ ਸੀ। ਜਦਕਿ ਕਈ ਹੱਥ ਜੋੜ ਕੇ ਤੇ ਅੱਖਾਂ ਬੰਦ ਕਰਕੇ ਪ੍ਰਾਰਥਨਾ ਕਰਦੇ ਹੋਏ ਦੇਖੇ ਗਏ ਤੇ ਕਈਆਂ ਨੇ ਸਾਹਾਂ ਨੂੰ ਰੋਕ ਕੇ ਸਕ੍ਰੀਨ ਨੂੰ ਦੇਖਿਆ।
ਮੀਰਾਬਾਈ ਚਾਨੂ ਨੇ ਟੋਕੀਓ ’ਚ ਦੇਸ਼ ਦਾ ਖ਼ਾਤਾ ਖੋਲਣ ਲਈ 49 ਕਿਲੋਗ੍ਰਾਮ ਵਰਗ ’ਚ ਚਾਂਦੀ ਦਾ ਤਮਗ਼ਾ ਜਿੱਤ ਕੇ ਓਲੰਪਿਕ ’ਚ ਵੇਟਲਿਫਟਿੰਗ ਤਮਗ਼ੇ ਲਈ ਭਾਰਤ ਦੇ 21 ਸਾਲ ਦੇ ਇੰਤਜ਼ਾਰ ਨੂੰ ਖ਼ਤਮ ਕੀਤਾ। ਇਕ ਰਿਸ਼ਤੇਦਾਰ ਨੇ ਪੱਤਰਕਾਰਾਂ ਨੂੰ ਕਿਹਾ, ਅੱਜ ਅਸੀਂ ਬਹੁਤ ਖ਼ੁਸ਼ ਹਾਂ। ਇਹ ਉਸ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ।ਭਾਰਤ ਤੇ ਮਣੀਪੁਰ ਨੂੰ ਉਨ੍ਹਾਂ ’ਤੇ ਮਾਣ ਹੈ।
ਇਹ ਵੀ ਪੜ੍ਹੋ :Tokyo Olympics: ਟੇਬਲ ਟੈਨਿਸ ਮੁਕਾਬਲੇ ’ਚ ਤਮਗਾ ਜਿੱਤਣ ਦੀਆਂ ਭਾਰਤ ਦੀਆਂ ਉਮੀਦਾਂ ’ਤੇ ਫਿਰਿਆ ਪਾਣੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਟੋਕੀਓ ਓਲੰਪਿਕ : ਕੁਆਰਟਰ ਫ਼ਾਈਨਲ ’ਚ ਹਾਰੀ ਦੀਪਿਕਾ ਕੁਮਾਰੀ ਤੇ ਪ੍ਰਵੀਣ ਜਾਧਵ ਦੀ ਜੋੜੀ
NEXT STORY