ਚੇਨਈ— ਭਾਰਤ ਤੇ ਆਸਟਰੇਲੀਆ ਵਿਚਾਲੇ 5 ਵਨਡੇ ਅਤੇ 3 ਟੀ-20 ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ। ਆਸਟਰੇਲੀਆ ਦੀ ਟੀਮ ਹੁਣ ਭਾਰਤ ਦੌਰੇ 'ਤੇ ਆ ਗਈ ਹੈ। ਜਿੱਥਾ ਉਨ੍ਹਾਂ ਦਾ ਸਵਾਗਤ ਚੇਨਈ ਏਅਰਪੋਰਟ 'ਤੇ ਕੀਤਾ ਗਿਆ। ਭਾਰਤ ਆਸਟਰੇਲੀਆ ਸੀਰੀਜ਼ ਦਾ ਪਹਿਲਾ ਵਨਡੇ 17 ਸਤੰਬਰ ਨੂੰ ਚੇਨਈ 'ਚ ਖੇਡਿਆ ਜਾਵੇਗਾ। ਸੀਰੀਜ਼ ਦਾ ਆਖਰੀ ਮੈਚ 13 ਅਕਤੂਬਰ ਨੂੰ ਹੈਦਰਾਬਾਦ 'ਚ ਖੇਡਿਆ ਜਾਵੇਗਾ। ਸਟੀਵ ਸਮਿਥ ਦੀ ਕਪਤਾਨੀ 'ਚ ਆਸਟਰੇਲੀਆ ਟੀਮ ਕਾਫੀ ਮਜ਼ਬੂਤ ਹੈ। ਉਹ ਵਿਸ਼ਵ 'ਚ ਦੂਸਰੇ ਨੰਬਰ ਦੀ ਟੀਮ ਹੈ। ਭਾਰਤੀ ਟੀਮ ਫਿਲਹਾਲ ਰੈਂਕਿੰਗ 'ਚ ਤੀਸਰੇ ਨੰਬਰ 'ਤੇ ਚੱਲ ਰਹੀ ਹੈ। ਜੇਕਰ ਭਾਰਤੀ ਟੀਮ ਵਨਡੇ ਸੀਰੀਜ਼ 'ਚ ਆਸਟਰੇਲੀਆ ਨੂੰ ਹਰਾ ਦਿੰਦੀ ਹੈ ਤਾਂ ਉਹ ਰੈਂਕਿੰਗ 'ਚ ਇਕ ਨੰਬਰ 'ਤੇ ਆ ਸਕਦੀ ਹੈ।
ਵਿਰਾਟ ਕੋਹਲੀ ਇੰਡੀਅਨ ਸਪੋਰਟਸ ਆਨਰਸ 'ਚ ਖਿਡਾਰੀਆਂ ਨੂੰ ਦੇਣਗੇ ਐਵਾਰਡ
NEXT STORY