ਨਾਰਥ ਸਾਊਂਡ (ਐਂਟੀਗਾ)– ਵੈਸਟਇੰਡੀਜ਼ ਨੇ ਬੰਗਲਾਦੇਸ਼ ਨੂੰ ਪਹਿਲੇ ਟੈਸਟ ਕ੍ਰਿਕਟ ਮੈਚ ’ਚ 201 ਦੌੜਾਂ ਨਾਲ ਕਰਾਰੀ ਮਾਤ ਦੇ ਕੇ ਪਿਛਲੇ 2 ਸਾਲਾਂ ਤੋਂ ਵੱਧ ਸਮੇਂ ’ਚ ਆਪਣੀ ਘਰੇਲੂ ਧਰਤੀ ’ਤੇ ਪਹਿਲੀ ਜਿੱਤ ਦਰਜ ਕੀਤੀ। ਬੰਗਲਾਦੇਸ਼ ਨੇ ਖੇਡ ਦੇ 5ਵੇਂ ਦਿਨ 7 ਵਿਕਟਾਂ ’ਤੇ 109 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਉਸ ਦੀ ਪੂਰੀ ਟੀਮ 132 ਦੌੜਾਂ ’ਤੇ ਆਊਟ ਹੋ ਗਈ। ਵੈਸਟਇੰਡੀਜ਼ ਨੇ ਆਪਣੀ ਪਹਿਲੀ ਪਾਰੀ 9 ਵਿਕਟਾਂ ’ਤੇ 450 ਦੌੜਾਂ ਬਣਾ ਕੇ ਐਲਾਨ ਖਤਮ ਕੀਤੀ ਸੀ।
ਬੰਗਲਾਦੇਸ਼ ਨੇ ਇਸ ਦੇ ਜਵਾਬ ’ਚ ਆਪਣੀ ਪਹਿਲੀ ਪਾਰੀ 9 ਵਿਕਟਾਂ ’ਤੇ 269 ਦੌੜਾਂ ਬਣਾ ਕੇ ਖਤਮ ਐਲਾਨੀ ਸੀ। ਵੈਸਟਇੰਡੀਜ਼ ਨੇ ਆਪਣੀ ਦੂਜੀ ਪਾਰੀ ’ਚ 152 ਦੌੜਾਂ ਬਣਾ ਕੇ ਬੰਗਲਾਦੇਸ਼ ਦੇ ਸਾਹਮਣੇ 334 ਦੌੜਾਂ ਦਾ ਟੀਚਾ ਰੱਖਿਆ ਸੀ। ਇਸ ਜਿੱਤ ਨਾਲ ਵੈਸਟਇੰਡੀਜ਼ ਨੇ 2 ਮੈਚਾਂ ਦੀ ਲੜੀ ’ਚ 1-0 ਨਾਲ ਬੜ੍ਹਤ ਹਾਸਲ ਕਰ ਲਈ। ਦੂਜਾ ਟੈਸਟ ਮੈਚ ਸ਼ਨੀਵਾਰ ਤੋਂ ਕਿੰਗਸਟਨ ਜਮਾਇਕਾ ’ਚ ਖੇਡਿਆ ਜਾਵੇਗਾ। ਵੈਸਟਇੰਡੀਜ਼ ਨੇ ਇਸ ਤੋਂ ਪਹਿਲਾਂ ਆਪਣੀ ਘਰੇਲੂ ਧਰਤੀ ’ਤੇ ਆਖਰੀ ਟੈਸਟ ਮੈਚ ਜੂਨ 2022 ’ਚ ਬੰਗਲਾਦੇਸ਼ ਵਿਰੁੱਧ ਹੀ ਜਿੱਤਿਆ ਸੀ।
ਬੰਗਲਾਦੇਸ਼ ਦੀ ਮਹਿਲਾ ਟੀਮ ਨੇ ਆਇਰਲੈਂਡ ਨੂੰ 154 ਦੌੜਾਂ ਨਾਲ ਹਰਾਇਆ
NEXT STORY