ਸੇਂਟ ਜਾਰਜ (ਗ੍ਰੇਨਾਡਾ) : ਬ੍ਰੈਂਡਨ ਕਿੰਗ ਦੇ ਅਜੇਤੂ ਅਰਧ ਸੈਂਕੜੇ ਅਤੇ ਅਲਜ਼ਾਰੀ ਜੋਸੇਫ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ 'ਤੇ ਵੈਸਟਇੰਡੀਜ਼ ਨੇ ਦੂਜੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ 'ਚ ਇੰਗਲੈਂਡ ਨੂੰ 10 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ 'ਚ 2-0 ਦੀ ਬੜ੍ਹਤ ਬਣਾਈ।
ਇੰਗਲੈਂਡ ਨੇ ਟਾਸ ਜਿੱਤ ਕੇ ਵੈਸਟਇੰਡੀਜ਼ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਅਤੇ ਜਲਦੀ ਹੀ ਉਸ ਦਾ ਸਕੋਰ 4 ਵਿਕਟਾਂ 'ਤੇ 54 ਦੌੜਾਂ 'ਤੇ ਪਹੁੰਚ ਗਿਆ। ਅਜਿਹੇ 'ਚ ਸਲਾਮੀ ਬੱਲੇਬਾਜ਼ ਕਿੰਗ ਨੇ 52 ਗੇਂਦਾਂ 'ਤੇ ਅਜੇਤੂ 82 ਦੌੜਾਂ ਬਣਾਈਆਂ ਜਦਕਿ ਕਪਤਾਨ ਰੋਵਮੈਨ ਪਾਵੇਲ ਨੇ 28 ਗੇਂਦਾਂ 'ਤੇ ਤਿੰਨ ਚੌਕਿਆਂ ਅਤੇ ਪੰਜ ਛੱਕਿਆਂ ਦੀ ਮਦਦ ਨਾਲ 50 ਦੌੜਾਂ ਬਣਾਈਆਂ, ਜਿਸ ਦੀ ਬਦੌਲਤ ਵੈਸਟਇੰਡੀਜ਼ ਨੇ 7 ਵਿਕਟਾਂ 'ਤੇ 176 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ।
ਇਹ ਵੀ ਪੜ੍ਹੋ-ਇੰਗਲੈਂਡ ਵਿਰੁੱਧ ਟੈਸਟ ’ਚ ਭਾਰਤੀ ਮਹਿਲਾ ਟੀਮ ਦਾ ਭਰੋਸਾ ਸਪਿਨ ’ਤੇ
ਪਾਵੇਲ ਨੇ ਸੈਮ ਕੁਰੇਨ ਦੇ ਇੱਕ ਓਵਰ ਵਿੱਚ ਚਾਰ ਛੱਕੇ ਅਤੇ ਇੱਕ ਚੌਕਾ ਲਗਾਇਆ। ਕਿੰਗ ਨੇ ਆਪਣੀ ਪਾਰੀ ਵਿੱਚ ਅੱਠ ਚੌਕੇ ਅਤੇ ਪੰਜ ਛੱਕੇ ਜੜੇ। ਇੰਗਲੈਂਡ ਲਈ ਆਦਿਲ ਰਾਸ਼ਿਦ ਅਤੇ ਟਾਇਮਲ ਮਿਲਸ ਨੇ ਦੋ-ਦੋ ਵਿਕਟਾਂ ਲਈਆਂ। ਇਸ ਦੇ ਜਵਾਬ 'ਚ ਇੰਗਲੈਂਡ ਦੀ ਟੀਮ 7 ਵਿਕਟਾਂ 'ਤੇ 166 ਦੌੜਾਂ ਹੀ ਬਣਾ ਸਕੀ। ਉਸ ਦੀ ਤਰਫ ਸੈਮ ਕੁਰੇਨ ਨੇ ਸਭ ਤੋਂ ਵੱਧ 50 ਦੌੜਾਂ ਦਾ ਯੋਗਦਾਨ ਪਾਇਆ। ਵੈਸਟਇੰਡੀਜ਼ ਲਈ ਜੋਸੇਫ ਨੇ 39 ਦੌੜਾਂ ਦੇ ਕੇ ਤਿੰਨ ਵਿਕਟਾਂ ਅਤੇ ਅਕੀਲ ਹੁਸੈਨ ਨੇ 24 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਆਲਰਾਊਂਡਰ ਆਂਦਰੇ ਰਸੇਲ ਕਾਫੀ ਮਹਿੰਗਾ ਸਾਬਤ ਹੋਇਆ। ਉਨ੍ਹਾਂ ਨੇ ਚਾਰ ਓਵਰਾਂ ਵਿੱਚ 66 ਦੌੜਾਂ ਦਿੱਤੀਆਂ ਅਤੇ ਕੋਈ ਵਿਕਟ ਨਹੀਂ ਮਿਲੀ। ਇੰਗਲੈਂਡ ਨੂੰ ਆਖਰੀ ਓਵਰ ਵਿੱਚ 28 ਦੌੜਾਂ ਦੀ ਲੋੜ ਸੀ ਅਤੇ ਇਸ ਓਵਰ ਵਿੱਚ ਰਸੇਲ ਨੇ 17 ਦੌੜਾਂ ਬਣਾਈਆਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਫੇਮਾ ਉਲੰਘਣਾ : ਹਾਈ ਕੋਰਟ ਨੇ ਰਾਜਸਥਾਨ ਰਾਇਲਜ਼ ਦੇ ਮਾਲਕਾਂ ’ਤੇ ਜੁਰਮਾਨੇ ਦੀ ਕਟੌਤੀ ਨੂੰ ਬਰਕਰਾਰ ਰੱਖਿਆ
NEXT STORY