ਤਰੋਬਾ : ਨਿਕੋਲਸ ਪੂਰਨ ਦੀਆਂ 13 ਗੇਂਦਾਂ ਵਿੱਚ 35 ਦੌੜਾਂ ਦੀ ਮਦਦ ਨਾਲ ਵੈਸਟਇੰਡੀਜ਼ ਨੇ ਮੀਂਹ ਪ੍ਰਭਾਵਿਤ ਤੀਜੇ ਟੀ-20 ਕ੍ਰਿਕਟ ਮੈਚ ਵਿੱਚ ਦੱਖਣੀ ਅਫਰੀਕਾ ਨੂੰ ਹਰਾ ਕੇ ਸੀਰੀਜ਼ 3-0 ਨਾਲ ਜਿੱਤ ਲਈ ਹੈ। ਮੀਂਹ ਕਾਰਨ ਖੇਡ ਇੱਕ ਘੰਟਾ ਦੇਰੀ ਨਾਲ ਸ਼ੁਰੂ ਹੋਈ। ਦੱਖਣੀ ਅਫਰੀਕਾ ਦੀ ਪਾਰੀ ਦੇ ਪੰਜਵੇਂ ਓਵਰ ਵਿੱਚ ਬਾਰਿਸ਼ ਫਿਰ ਸ਼ੁਰੂ ਹੋ ਗਈ, ਜਿਸ ਨਾਲ ਮੈਚ ਨੂੰ ਪ੍ਰਤੀ ਟੀਮ 13 ਓਵਰਾਂ ਦਾ ਕਰ ਦਿੱਤਾ ਗਿਆ। ਮੀਂਹ ਪੈਣ 'ਤੇ ਦੱਖਣੀ ਅਫਰੀਕਾ ਨੇ ਬਿਨਾਂ ਕਿਸੇ ਨੁਕਸਾਨ ਦੇ 23 ਦੌੜਾਂ ਬਣਾ ਲਈਆਂ ਸਨ। ਟ੍ਰਿਸਟਨ ਸਟੱਬਸ ਨੇ 15 ਗੇਂਦਾਂ 'ਚ 40 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ ਚਾਰ ਵਿਕਟਾਂ 'ਤੇ 108 ਦੌੜਾਂ ਤੱਕ ਪਹੁੰਚਾਇਆ। ਸਟੱਬਸ ਨੇ ਆਪਣੀ ਪਾਰੀ ਵਿੱਚ ਪੰਜ ਚੌਕੇ ਅਤੇ ਤਿੰਨ ਛੱਕੇ ਜੜੇ।
ਜਵਾਬ ਵਿੱਚ ਪੂਰਨ ਨੇ ਦੋ ਚੌਕੇ ਤੇ ਚਾਰ ਛੱਕੇ ਲਗਾਏ। ਵੈਸਟਇੰਡੀਜ਼ ਦਾ ਸਕੋਰ ਦੋ ਵਿਕਟਾਂ 'ਤੇ 60 ਦੌੜਾਂ ਸੀ ਜਦੋਂ ਕਿ ਪੂਰਨ ਚੌਥੇ ਓਵਰ ਦੀ ਪੰਜਵੀਂ ਗੇਂਦ 'ਤੇ ਆਊਟ ਹੋ ਗਿਆ। ਸ਼ਾਈ ਹੋਪ ਨੇ 24 ਗੇਂਦਾਂ 'ਚ ਨਾਬਾਦ 42 ਦੌੜਾਂ ਅਤੇ ਸ਼ਿਮਰੋਨ ਹੇਟਮਾਇਰ ਨੇ 17 ਗੇਂਦਾਂ 'ਚ 31 ਦੌੜਾਂ ਬਣਾਈਆਂ। ਦੋਵਾਂ ਨੇ ਤੀਜੀ ਵਿਕਟ ਲਈ ਅਟੁੱਟ ਸਾਂਝੇਦਾਰੀ ਵਿੱਚ 56 ਦੌੜਾਂ ਜੋੜੀਆਂ। ਇਸ ਸਾਲ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਵੀ ਵੈਸਟਇੰਡੀਜ਼ ਨੇ ਦੱਖਣੀ ਅਫਰੀਕਾ ਨੂੰ ਟੀ-20 ਸੀਰੀਜ਼ 'ਚ 3-0 ਨਾਲ ਹਰਾਇਆ ਸੀ।
ਦੁਨੀਆ ਦੇ ਸਾਬਕਾ ਨੰਬਰ ਇਕ ਟੀ20 ਬੱਲੇਬਾਜ਼ ਡੇਵਿਡ ਨੇ ਕੌਮਾਤਰੀ ਕ੍ਰਿਕਟ ਤੋਂ ਲਿਆ ਸੰਨਿਆਸ
NEXT STORY