ਐਂਟਰਟੇਨਮੈਂਟ ਡੈਸਕ- ਪਾਕਿਸਤਾਨੀ ਅਦਾਕਾਰਾ ਨਾਜ਼ਿਸ਼ ਜਹਾਂਗੀਰ ਇਨ੍ਹੀਂ ਦਿਨੀਂ ਸੁਰਖੀਆਂ 'ਚ ਬਣੀ ਹੋਈ ਹੈ। ਦਰਅਸਲ ਹਾਲ ਹੀ ਵਿੱਚ ਇੰਸਟਾਗ੍ਰਾਮ 'ਤੇ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਜੇਕਰ ਕ੍ਰਿਕਟਰ ਬਾਬਰ ਆਜ਼ਮ ਉਨ੍ਹਾਂ ਨੂੰ ਵਿਆਹ ਦਾ ਪ੍ਰਸਤਾਵ ਦਿੰਦੇ ਹਨ ਤਾਂ ਉਨ੍ਹਾਂ ਜਵਾਬ ਕੀ ਹੋਵੇਗਾ? ਜਿਸ 'ਤੇ ਨਾਜ਼ਿਸ਼ ਨੇ ਕਿਹਾ , "ਮੈਂ ਉਨ੍ਹਾਂ ਦੀ ਪੇਸ਼ਕਸ਼ ਨੂੰ ਠੁਕਰਾ ਦਿਆਂਗੀ।
ਇਹ ਵੀ ਪੜ੍ਹੋ: ਕੀ ਮੁਹੰਮਦ ਸਿਰਾਜ ਨੂੰ ਡੇਟ ਕਰ ਹੀ ਹੈ ਮਾਹਿਰਾ ਸ਼ਰਮਾ? ਅਦਾਕਾਰਾ ਅਤੇ ਕ੍ਰਿਕਟਰ ਨੇ ਤੋੜੀ ਚੁੱਪੀ
ਨਾਜ਼ਿਸ਼ ਦੀ ਇਹ ਟਿੱਪਣੀ ਬਾਬਰ ਆਜ਼ਮ ਦੇ ਪ੍ਰਸ਼ੰਸਕਾਂ ਨੂੰ ਪਸੰਦ ਨਹੀਂ ਆਈ, ਜਿਸ ਕਾਰਨ ਨਾਜ਼ਿਸ਼ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ ਪਰ ਇਹ ਸਥਿਤੀ ਇੰਨੀ ਵਿਗੜ ਗਈ ਕਿ ਨਾਜ਼ਿਸ਼ ਨੂੰ ਆਪਣਾ ਇੰਸਟਾਗ੍ਰਾਮ ਅਕਾਊਂਟ ਪਬਲਿਕ ਤੋਂ ‘ਪ੍ਰਾਈਵੇਟ’ ‘ਚ ਬਦਲਣਾ ਪਿਆ ਹੈ।
ਇਹ ਵੀ ਪੜ੍ਹੋ: ਤਲਾਕ ਹੁੰਦੇ ਹੀ ਅਦਾਕਾਰਾ ਨੂੰ ਹੋਇਆ ਕੈਂਸਰ..., ਖੁੱਲ੍ਹ ਕੇ ਦੱਸੀ ਆਪਬੀਤੀ
ਟ੍ਰੋਲਰਸ ਦੇ ਨਿਸ਼ਾਨੇ 'ਤੇ ਆਉਣ ਤੋਂ ਬਾਅਦ ਨਿਰਾਸ਼ ਨਾਜ਼ਿਸ਼ ਜਹਾਂਗੀਰ ਨੇ ਕਿਹਾ, "ਇਹ ਬਹੁਤ ਮੰਦਭਾਗਾ ਹੈ ਕਿ ਉਹ ਨਾ ਸਿਰਫ਼ ਮੈਨੂੰ ਸਗੋਂ ਬਾਬਰ ਆਜ਼ਮ ਨੂੰ ਵੀ ਬਦਨਾਮ ਕਰ ਰਹੇ ਹਨ। ਇਸ ਦੌਰਾਨ, ਜਹਾਂਗੀਰ ਦਾ ਇੱਕ ਸਕ੍ਰੀਨਸ਼ਾਟ ਵੀ ਵਾਇਰਲ ਹੋਇਆ, ਜਿਸ ਵਿੱਚ ਟਿੱਪਣੀਆਂ ਨੂੰ ਬਦਲ ਦਿੱਤਾ ਗਿਆ ਹੈ ਤਾਂ ਜੋ ਇਹ ਦਿਖਾਈ ਦੇਵੇ ਕਿ ਉਹ ਆਪਣੇ ਆਲੋਚਕਾਂ ਲਈ ਬਹੁਤ ਹੀ ਅਸ਼ਲੀਲ ਭਾਸ਼ਾ ਦੀ ਵਰਤੋਂ ਕਰ ਰਹੀ ਹੈ। ਉਨ੍ਹਾਂ ਨੇ ਜਾਅਲੀ ਫੋਟੋ ਅਤੇ ਔਨਲਾਈਨ ਪਰੇਸ਼ਾਨੀ 'ਤੇ ਵੀ ਨਿਰਾਸ਼ਾ ਪ੍ਰਗਟ ਕੀਤੀ।
ਇਹ ਵੀ ਪੜ੍ਹੋ: ਮਨੋਰੰਜਨ ਜਗਤ 'ਚ ਸੋਗ ਦੀ ਲਹਿਰ, ਮਸ਼ਹੂਰ ਅਦਾਕਾਰ ਨੇ ਦੁਨੀਆ ਨੂੰ ਕਿਹਾ ਅਲਵਿਦਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
IPL 2025 : ਮੀਂਹ ਕਾਰਨ ਰੱਦ ਹੋਇਆ KKR ਤੇ RCB ਦਾ ਮੈਚ ਤਾਂ ਕੀ ਹੋਵੇਗਾ ਫੈਸਲਾ?
NEXT STORY