ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਵਿੱਚ ਬਹੁਤ ਘੱਟ ਸੈਲੇਬ੍ਰਿਟੀ ਹਨ, ਜੋ ਆਪਣੇ ਰਿਸ਼ਤਿਆਂ ਬਾਰੇ ਖੁੱਲ੍ਹ ਕੇ ਗੱਲ ਕਰਦੇ ਹਨ, ਖਾਸ ਕਰਕੇ ਜਦੋਂ ਉਨ੍ਹਾਂ ਦੇ ਰਿਸ਼ਤੇ ਸਫਲ ਨਹੀਂ ਰਹੇ ਪਰ ਮਨੀਸ਼ਾ ਕੋਇਰਾਲਾ ਉਨ੍ਹਾਂ ਕੁਝ ਅਭਿਨੇਤਰੀਆਂ ਵਿੱਚੋਂ ਇੱਕ ਹੈ ਜੋ ਆਪਣੀ ਨਿੱਜੀ ਜ਼ਿੰਦਗੀ ਬਾਰੇ ਖੁੱਲ੍ਹ ਕੇ ਬੋਲਦੀਆਂ ਰਹੀਆਂ ਹਨ। 90 ਦੇ ਦਹਾਕੇ ਦੀਆਂ ਸਭ ਤੋਂ ਸਫਲ ਅਤੇ ਖੂਬਸੂਰਤ ਅਭਿਨੇਤਰੀਆਂ ਵਿੱਚੋਂ ਇੱਕ, ਮਨੀਸ਼ਾ ਨੇ ਵਿਆਹ ਤੋਂ ਬਾਅਦ ਸਿਨੇਮਾ ਤੋਂ ਬ੍ਰੇਕ ਲਿਆ, ਕੈਂਸਰ ਨਾਲ ਲੜੀ ਅਤੇ ਹੁਣ ਇੱਕ ਜ਼ਬਰਦਸਤ ਵਾਪਸੀ ਨਾਲ ਲੋਕਾਂ ਦਾ ਦਿਲ ਜਿੱਤ ਲਿਆ ਹੈ।
ਇਹ ਵੀ ਪੜ੍ਹੋ: ਮਨੋਰੰਜਨ ਜਗਤ 'ਚ ਸੋਗ ਦੀ ਲਹਿਰ, ਮਸ਼ਹੂਰ ਅਦਾਕਾਰ ਨੇ ਦੁਨੀਆ ਨੂੰ ਕਿਹਾ ਅਲਵਿਦਾ
ਇਨ੍ਹਾਂ ਫਿਲਮਾਂ ਤੋਂ ਮਿਲੀ ਪਛਾਣ
ਮਨੀਸ਼ਾ ਕੋਇਰਾਲਾ ਨੇ ਸੌਦਾਗਰ, 1942: ਏ ਲਵ ਸਟੋਰੀ, ਅਕੇਲੇ ਹਮ ਅਕੇਲੇ ਤੁਮ, ਗੁਪਤ, ਬੰਬੇ ਅਤੇ ਖਾਮੋਸ਼ੀ ਵਰਗੀਆਂ ਸ਼ਾਨਦਾਰ ਫਿਲਮਾਂ ਨਾਲ ਬਾਲੀਵੁੱਡ ਵਿੱਚ ਆਪਣੀ ਪਛਾਣ ਬਣਾਈ। ਹਾਲ ਹੀ ਵਿੱਚ, ਉਨ੍ਹਾਂ ਨੇ ਆਪਣੇ ਸਫ਼ਰ ਬਾਰੇ ਗੱਲ ਕੀਤੀ ਅਤੇ ਦੱਸਿਆ ਕਿ ਕੈਂਸਰ ਨਾਲ ਲੜਦੇ ਹੋਏ, ਉਨ੍ਹਾਂ ਨੇ ਰਿਸ਼ਤਿਆਂ ਬਾਰੇ ਬਹੁਤ ਕੁਝ ਸਿੱਖਿਆ। ਮਨੀਸ਼ਾ ਪਹਿਲਾਂ ਹੀ ਆਪਣੇ ਅਸਫਲ ਵਿਆਹ ਬਾਰੇ ਖੁੱਲ੍ਹ ਕੇ ਗੱਲ ਕਰ ਚੁੱਕੀ ਹੈ। ਉਨ੍ਹਾਂ ਦੱਸਿਆ ਸੀ ਕਿ ਉਹ ਸਮਰਾਟ ਦਹਿਲ ਨੂੰ ਫੇਸਬੁੱਕ 'ਤੇ ਮਿਲੀ ਸੀ। 46 ਸਾਲਾ ਮਨੀਸ਼ਾ ਨੇ 19 ਜੂਨ 2010 ਨੂੰ ਨੇਪਾਲੀ ਰੀਤੀ-ਰਿਵਾਜਾਂ ਅਨੁਸਾਰ ਸਮਰਾਟ ਨਾਲ ਵਿਆਹ ਕੀਤਾ ਸੀ ਪਰ 2012 ਵਿੱਚ ਉਨ੍ਹਾਂ ਦਾ ਤਲਾਕ ਹੋ ਗਿਆ। ਉਸੇ ਸਾਲ ਮਨੀਸ਼ਾ ਨੂੰ ਕੈਂਸਰ ਦਾ ਪਤਾ ਲੱਗਿਆ, ਜਿਸਦੇ ਇਲਾਜ ਲਈ ਉਹ ਨਿਊਯਾਰਕ ਗਈ। 2015 ਵਿੱਚ ਮਨੀਸ਼ਾ ਨੇ ਐਲਾਨ ਕੀਤਾ ਕਿ ਉਹ ਕੈਂਸਰ ਮੁਕਤ ਚੁੱਕੀ ਹੈ ਅਤੇ ਹੁਣ ਆਪਣਾ ਕਰੀਅਰ ਨਵੇਂ ਸਿਰੇ ਤੋਂ ਸ਼ੁਰੂ ਕਰਨ ਜਾ ਰਹੀ ਹੈ।
ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਅਰਜਨ ਢਿੱਲੋਂ ਦਾ ਸ਼ੋਅ ਹੋਇਆ ਕੈਂਸਲ, ਗਾਇਕ ਕੇ ਖੁਦ ਦੱਸਿਆ ਕਾਰਨ

ਕੈਂਸਰ ਨਾਲ ਲੜਦੇ ਹੋਏ ਰਿਸ਼ਤਿਆਂ ਦਾ ਅਹਿਸਾਸ
ਮਨੀਸ਼ਾ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਕੈਂਸਰ ਨਾਲ ਸੰਘਰਸ਼ ਨੇ ਉਨ੍ਹਾਂ ਨੂੰ ਰਿਸ਼ਤਿਆਂ ਬਾਰੇ ਬਹੁਤ ਸਾਰੀਆਂ ਮਹੱਤਵਪੂਰਨ ਗੱਲਾਂ ਸਿਖਾਈਆਂ। ਉਨ੍ਹਾਂ ਕਿਹਾ, 'ਮੇਰੀ ਬਿਮਾਰੀ ਦੌਰਾਨ, ਬਹੁਤ ਸਾਰੇ ਦੋਸਤ ਜਿਨ੍ਹਾਂ 'ਤੇ ਮੈਂ ਨਿਰਭਰ ਸੀ, ਉਨ੍ਹਾਂ ਵਿਚੋਂ ਕਈਆਂ ਨੇ ਮੇਰਾ ਸਾਥ ਛੱਡ ਦਿੱਤਾ। ਸਿਰਫ ਮੇਰੇ ਨਜ਼ਦੀਕੀ ਪਰਿਵਾਰ ਨੇ ਹੀ ਮੇਰਾ ਸਾਥ ਦਿੱਤਾ।' ਮਨੀਸ਼ਾ ਨੇ ਇਹ ਵੀ ਕਿਹਾ ਕਿ ਆਰਥਿਕ ਤੌਰ 'ਤੇ ਸੁਰੱਖਿਅਤ ਹੋਣ ਦੇ ਬਾਵਜੂਦ, ਉਨ੍ਹਾਂ ਦੇ ਪਰਿਵਾਰਕ ਮੈਂਬਰ ਕੈਂਸਰ ਦੇ ਇਲਾਜ ਦੌਰਾਨ ਉਨ੍ਹਾਂ ਨੂੰ ਮਿਲਣ ਨਹੀਂ ਆਏ। ਇਸ ਅਨੁਭਵ ਨੇ ਉਨ੍ਹਾਂ ਨੂੰ ਥੈਰੇਪੀ ਲੈਣ ਲਈ ਪ੍ਰੇਰਿਤ ਕੀਤਾ, ਜੋ ਕਿ ਬਹੁਤ ਮਦਦਗਾਰ ਸਾਬਤ ਹੋਈ।
ਇਹ ਵੀ ਪੜ੍ਹੋ: 4 ਵਾਰ ਮੰਗਣੀ, ਇਸ ਕ੍ਰਿਕਟਰ ਨਾਲ ਪਿਆਰ ਅਤੇ ਫਿਰ ਤਲਾਕ, ਇੰਝ ਬਰਬਾਦ ਹੋਈ ਮਸ਼ਹੂਰ ਅਦਾਕਾਰਾ ਦੀ Life
ਕੈਂਸਰ ਤੋਂ ਮਿਲਿਆ ਸਬਕ ਅਤੇ ਇਕੱਲਾਪਣ
ਮਨੀਸ਼ਾ ਨੇ ਕਿਹਾ, 'ਇਹ ਇੱਕ ਯਾਤਰਾ ਰਹੀ ਹੈ, ਇੱਕ ਸਿੱਖਣ ਦਾ ਅਨੁਭਵ ਵੀ। ਮੈਨੂੰ ਸੱਚਮੁੱਚ ਵਿਸ਼ਵਾਸ ਸੀ ਕਿ ਮੇਰੇ ਬਹੁਤ ਸਾਰੇ ਦੋਸਤ ਹਨ ਪਰ ਜਦੋਂ ਮੈਂ ਦਰਦ ਵਿੱਚ ਸੀ ਤਾਂ ਕਿਸੇ ਨੇ ਵੀ ਮੇਰਾ ਸਾਥ ਨਹੀਂ ਦਿੱਤਾ। ਮੈਂ ਬਹੁਤ ਇਕੱਲੀ ਮਹਿਸੂਸ ਕਰ ਰਹੀ ਸੀ। ਮੈਨੂੰ ਅਹਿਸਾਸ ਹੋਇਆ ਕਿ ਸਿਰਫ਼ ਮੇਰਾ ਨਜ਼ਦੀਕੀ ਪਰਿਵਾਰ ਹੀ ਮੇਰੇ ਨਾਲ ਸੀ।' ਉਨ੍ਹਾਂ ਕਿਹਾ, 'ਮੇਰਾ ਪਰਿਵਾਰ ਬਹੁਤ ਵੱਡਾ ਹੈ, ਪਰ ਮੇਰੇ ਨਾਲ ਸਿਰਫ਼ ਮੇਰੇ ਮਾਤਾ-ਪਿਤਾ, ਭਰਾ ਅਤੇ ਭਾਬੀ ਹੀ ਸਨ। ਮੈਂ ਸਮਝ ਗਈ ਕਿ ਸਿਰਫ਼ ਇਹ ਲੋਕ ਹੀ ਮੇਰੇ ਨਾਲ ਰਹਿਣਗੇ। ਮੇਰੀ ਤਰਜੀਹ ਹਮੇਸ਼ਾ ਮੇਰਾ ਨਜ਼ਦੀਕੀ ਪਰਿਵਾਰ ਰਹੇਗਾ, ਬਾਕੀ ਸਭ ਕੁਝ ਬਾਅਦ ਵਿੱਚ ਆਉਂਦਾ ਹੈ।'
ਇਹ ਵੀ ਪੜ੍ਹੋ: ਇਸ ਅਦਾਕਾਰਾ ਨੇ ਪਹਿਲਾਂ ਲਿਆ ਤਲਾਕ, ਫਿਰ Ex ਪਤੀ ਨਾਲ ਕੀਤੀ ਪਾਰਟੀ, ਕੀਤੇ shocking ਖੁਲਾਸੇ

ਵਾਪਸੀ ਤੋਂ ਬਾਅਦ ਨਵੀਂ ਸ਼ੁਰੂਆਤ
ਮਨੀਸ਼ਾ ਕੋਇਰਾਲਾ ਨੇ ਪਿਛਲੇ ਸਾਲ ਸੁਪਰਹਿੱਟ ਸੀਰੀਜ਼ ਹੀਰਾਮਾਂਡੀ ਨਾਲ ਓਟੀਟੀ ਦੀ ਦੁਨੀਆ ਵਿੱਚ ਪ੍ਰਵੇਸ਼ ਕੀਤਾ ਅਤੇ ਇੱਕ ਵਾਰ ਫਿਰ ਸਾਬਤ ਕੀਤਾ ਕਿ ਉਹ ਅਜੇ ਵੀ ਇੱਕ ਬਿਹਤਰੀਨ ਅਦਾਕਾਰਾ ਹੈ।
ਇਹ ਵੀ ਪੜ੍ਹੋ: 5 ਸਾਲਾਂ ਤੋਂ ਇਸ ਗੰਭੀਰ ਬਿਮਾਰੀ ਨਾਲ ਜੂਝ ਰਹੀ ਹੈ 'ਬਿੱਗ ਬੌਸ OTT 3' ਦੀ ਜੇਤੂ ਸਨਾ ਮਕਬੂਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੈਚ ਤੋਂ ਪਹਿਲੇ KKR ਦੀ ਸਪੋਰਟ ਲਈ ਕੋਲਕਾਤਾ ਪਹੁੰਚੇ ਸ਼ਾਹਰੁਖ, ਸਟੇਡੀਅਮ 'ਚ ਕਰਨ ਔਜਲਾ ਵੀ ਮਚਾਉਣਗੇ ਧਮਾਲਾਂ!
NEXT STORY