ਜਲੰਧਰ— ਜੈਪੁਰ ਦੇ ਮੈਦਾਨ 'ਤੇ ਚੇਨਈ ਦੀ ਟੀਮ ਨੇ ਭਾਵੇਂ ਹੀ ਰਾਜਸਥਾਨ ਨੂੰ ਆਖਰੀ ਓਵਰ 'ਚ ਹਰਾ ਦਿੱਤਾ ਪਰ ਮੈਚ ਦੌਰਾਨ ਧੋਨੀ ਦਾ ਮੈਦਾਨੀ ਅੰਪਾਇਰਾਂ 'ਤੇ ਆਪਾ ਖੋਣਾ ਦਾ ਵਿਸ਼ਾ ਬਣ ਗਿਆ। ਦਰਅਸਲ ਚੇਨਈ ਦੀ ਟੀਮ ਨੂੰ ਆਖਰੀ ਓਵਰ 'ਚ 16 ਦੌੜਾਂ ਚਾਹੀਦੀਆਂ ਹਨ। 20ਵੇਂ ਓਵਰ ਦੀ ਚੌਥੀ ਗੇਂਦ 'ਤੇ ਸੈਂਟਨਰ ਨੇ ਇਕ ਉੱਚੀ ਗੇਂਦ ਨੂੰ ਹਿੱਟ ਕਰਕੇ 2 ਦੌੜਾਂ ਹਾਸਲ ਕੀਤੀਆਂ। ਇਹ ਖਾਸ ਗੱਲ ਰਹੀ ਕਿ ਮੈਦਾਨੀ ਅੰਪਾਇਰ ਨੇ ਪਹਿਲਾਂ ਗੇਂਦ ਦੀ ਹਾਈਟ ਦੇਖ ਕੇ 'ਨੋ-ਬਾਲ' ਦਾ ਇਸ਼ਾਰਾ ਕੀਤਾ ਪਰ ਬਾਅਦ 'ਚ ਇਸ ਨੂੰ ਰੱਦ ਕਰ ਦਿੱਤਾ।
ਮੈਦਾਨੀ ਅੰਪਾਇਰਾਂ ਵਲੋਂ ਚੀਟਿੰਗ ਕਰਦੇ ਦੇਖ ਧੋਨੀ ਤੋਂ ਰਿਹਾ ਨਹੀਂ ਗਿਆ। ਉਹ ਮੈਦਾਨ 'ਚ ਪਹੁੰਚ ਗਏ। ਉਨ੍ਹਾਂ ਨੇ ਮੈਦਾਨੀ ਅੰਪਾਇਰਾਂ ਨੂੰ ਇਸ਼ਾਰਾ ਕੀਤਾ ਜੇਕਰ ਤੁਸੀਂ ਪਹਿਲਾਂ ਨੋ-ਬਾਲ ਦਾ ਇਸ਼ਾਰਾ ਦੇ ਰਹੇ ਹੋ ਤਾਂ ਇਸਨੂੰ ਰੱਦ ਕਿਉਂ ਕਰ ਰਹੇ ਹੋ। ਇਸ ਦੌਰਾਨ ਧੋਨੀ ਨੇ ਅੰਪਇਰਾਂ ਨਾਲ ਗੱਲ ਖਤਮ ਹੋਣ ਤੋਂ ਬਾਅਦ ਉਹ ਮੈਦਾਨ ਤੋਂ ਬਾਹਰ ਚੱਲ ਗਏ। ਸਟੋਕਸ ਦੀ ਇਸ ਗੇਂਦ ਨੂੰ ਨੋ-ਬਾਲ ਨਹੀਂ ਮੰਨਿਆ ਗਿਆ। ਸੈਂਟਨਰ ਨੇ ਆਖਰੀ ਗੇਂਦ 'ਤੇ ਛੱਕਾ ਲਗਾ ਕੇ ਆਪਣੀ ਟੀਮ ਨੂੰ 4 ਵਿਕਟਾਂ ਨਾਲ ਜਿੱਤ ਹਾਸਲ ਕਰਵਾਈ।
ਬੇਟੀ ਦੇ ਨਾਲ ਟੁਕ-ਟੁਕ 'ਤੇ ਸ਼ਹਿਰ ਘੁੰਮਦੇ ਦਿਖੇ ਡੇਵਿਡ ਵਾਰਨਰ (ਵੀਡੀਓ)
NEXT STORY