ਸਪੋਰਟਸ ਡੈਸਕ- ਭਾਰਤੀ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਅੱਜ ਆਪਣਾ 37ਵਾਂ ਜਨਮ ਦਿਨ ਮਨਾ ਰਹੇ ਹਨ। ਇਕ ਜੂਨ 1985 ਨੂੰ ਚੇਨਈ 'ਚ ਜਨਮੇ ਕਾਰਤਿਕ ਤਾਮਿਲਨਾਡੂ ਕ੍ਰਿਕਟ ਟੀਮ ਦੇ ਕਪਤਾਨ ਰਹਿ ਚੁੱਕੇ ਹਨ ਤੇ ਉਨ੍ਹਾਂ ਨੇ 2004 'ਚ ਆਸਟਰੇਲੀਆ ਦੇ ਖ਼ਿਲਾਫ਼ ਟੈਸਟ ਮੈਚ ਨਾਲ ਕੌਮਾਂਤਰੀ ਕ੍ਰਿਕਟ 'ਚ ਕਦਮ ਰਖਿਆ ਸੀ। ਪਰ ਨਿਦਾਸ ਟਰਾਫ਼ੀ 'ਚ ਬੰਗਲਾਦੇਸ਼ ਦੇ ਖ਼ਿਲਾਫ਼ ਉਨ੍ਹਾਂ ਦੀ ਉਹ ਪਾਰੀ ਅੱਜ ਵੀ ਪ੍ਰਸ਼ੰਸਕਾਂ ਨੂੰ ਯਾਦ ਹੋਵੇਗੀ। ਜਦੋਂ ਗੁੱਸੇ 'ਚ ਉਨ੍ਹਾਂ ਨੇ 8 ਗੇਂਦਾਂ 'ਤੇ 29 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਸੀ।
ਇਹ ਵੀ ਪੜ੍ਹੋ : ਭਾਰਤੀ ਕ੍ਰਿਕਟਰ ਦੀਪਕ ਚਾਹਰ ਅੱਜ ਬੱਝਣਗੇ ਵਿਆਹ ਦੇ ਬੰਧਨ 'ਚ, ਸੰਗੀਤ ਸਮਾਰੋਹ ਦੀਆਂ ਤਸਵੀਰਾਂ ਆਈਆਂ ਸਾਹਮਣੇ
ਇਸ ਗੱਲ ਤੋਂ ਸਨ ਨਾਰਾਜ਼
ਕਾਰਤਿਕ ਨੇ ਨਿਦਾਸ ਟਰਾਫ਼ੀ ਦਾ ਜ਼ਿਕਰ ਕਰਦੇ ਹੋਏ ਕਿਹਾ ਸੀ ਕਿ ਫਾਈਨਲ 'ਚ 12 ਗੇਂਦਾਂ 'ਤੇ 34 ਦੌੜਾਂ ਚਾਹੀਦੀਆਂ ਸਨ ਤੇ ਮੈਂ ਬੱਲੇਬਾਜੀ ਲਈ ਅੰਦਰ ਜਾ ਰਿਹਾ ਸੀ। ਮੈਂ ਬਹੁਤ ਬਹੁਤ ਗ਼ੁੱਸੇ 'ਚ ਸੀ। ਮੈਂ ਸੋਚ ਰਿਹਾ ਸੀ ਕਿ ਮੈਂ ਪੰਜਵੇਂ ਨੰਬਰ 'ਤੇ ਬੱਲੇਬਾਜ਼ੀ ਕਰਦਾ ਹਾਂ ਪਰ ਮੈਨੂੰ ਸਤਵੇਂ ਨੰਬਰ 'ਤੇ ਉਤਾਰਿਆ ਗਿਆ, ਕੀ ਮੈਂ ਇੰਨਾ ਖ਼ਰਾਬ ਖੇਡਦਾ ਹਾਂ? ਕੀ ਇਹ ਬੱਲੇਬਾਜ਼ ਮੇਰੇ ਤੋਂ ਚੰਗਾ ਖੇਡਦੇ ਹਨ ਜਾਂ ਮੇਰੇ 'ਤੇ ਵਿਸ਼ਵਾਸ ਨਹੀਂ ਕੀਤਾ ਜਾਂਦਾ?
ਨਿਦਾਸ ਟਰਾਫੀ 'ਚ ਸ਼ਾਨਦਾਰ ਵਾਪਸੀ
ਨਿਦਾਸ ਟਰਾਫ਼ੀ ਦੇ ਫਾਈਨਲ 'ਚ ਬੰਗਲਾਦੇਸ਼ ਦੇ ਖ਼ਿਲਾਫ਼ ਕਾਰਤਿਕ ਨੇ ਆਖ਼ਰੀ ਗੇਂਦ 'ਤੇ ਛੱਕਾ ਲਗਾ ਕੇ ਭਾਰਤੀ ਟੀਮ ਨੂੰ ਇਕ ਯਾਦਗਾਰ ਜਿੱਤ ਦਿਵਾਉਣ ਦਾ ਕੰਮ ਕੀਤਾ। ਬੰਗਲਾਦੇਸ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੂੰ 167 ਦੌੜਾਂ ਦਾ ਟੀਚਾ ਦਿੱਤਾ ਸੀ। ਇਸ ਦੇ ਜਵਾਬ 'ਚ ਇਕ ਸਮੇਂ ਅਜਿਹਾ ਆਇਆ ਕਿ ਭਾਰਤ ਜਿੱਤ ਲਈ ਸੰਘਰਸ਼ ਕਰ ਰਿਹਾ ਸੀ। ਮੁਸਤਫਿਜੁਰ ਰਹਿਮਾਨ ਦੀ ਖ਼ਤਰਨਾਕ ਗੇਂਦਬਾਜ਼ੀ ਦੇ ਕਾਰਨ ਭਾਰਤ ਦੇ 18 ਓਵਰਾਂ 'ਚ 133 ਦੌੜਾਂ 'ਤੇ 5 ਵਿਕਟਾਂ ਡਿੱਗ ਚੁੱਕੀਆਂ ਸਨ।
ਇਹ ਵੀ ਪੜ੍ਹੋ : ਦੱਖਣੀ ਅਫ਼ਰੀਕੀ ਕ੍ਰਿਕਟਰ 'ਤੇ ਪਬ ਦੇ ਬਾਹਰ ਜਾਨਲੇਵਾ ਹਮਲਾ, ਹਾਲਤ ਗੰਭੀਰ
ਕਾਰਤਿਕ 7ਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਤੇ ਗ਼ੁੱਸੇ 'ਚ ਸੀ। ਉਨ੍ਹਾਂ ਨੇ 8 ਗੇਂਦਾਂ 'ਚ ਅਜੇਤੂ 29 ਦੌੜਾਂ ਬਣਾ ਕੇ ਟੀਮ ਇੰਡੀਆ ਨੂੰ ਸ਼ਾਨਦਾਰ ਜਿੱਤ ਦਿਵਾਈ। ਆਖ਼ਰੀ ਓਵਰ 'ਚ ਸੋਮਯ ਸਰਕਾਰ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ ਭਾਰਤ ਨੂੰ ਆਖ਼ਰੀ ਗੇਂਦ 'ਤੇ ਜਿੱਤ ਲਈ ਪੰਜ ਦੌੜਾਂ ਚਾਹੀਦੀਆਂ ਸਨ। ਅਜਿਹੇ 'ਚ ਕਾਰਤਿਕ ਨੇ ਐਕਸਟ੍ਰਾ ਕਵਰ 'ਤੇ ਛੱਕਾ ਲਗਾ ਕੇ ਟੀਮ ਨੂੰ ਜਿੱਤ ਦਿਵਾਈ। ਇਸ ਪਾਰੀ ਲਈ ਉਨ੍ਹਾਂ ਨੂੰ ਪਲੇਅਰ ਆਫ਼ ਦੀ ਮੈਚ ਲਈ ਵੀ ਚੁਣਿਆ ਗਿਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਐਂਡਰਿਊ ਮੈਕਡੋਨਾਲਡ ਕੋਰੋਨਾ ਪਾਜ਼ੀਟਿਵ, ਸ਼੍ਰੀਲੰਕਾ ਦੌਰੇ ਦੇ ਸ਼ੁਰੂਆਤੀ ਹਿੱਸੇ ਤੋਂ ਬਾਹਰ
NEXT STORY