ਜਲੰਧਰ (ਬਿਊਰੋ)— ਭਾਰਤੀ ਹਾਕੀ ਦੇ ਵਿਕਾਸ ਵਿਚ ਪੰਜਾਬ ਦਾ ਹਮੇਸ਼ਾ ਤੋਂ ਅਹਿਮ ਯੋਗਦਾਨ ਰਿਹਾ ਹੈ ਤੇ ਨਿਊਜ਼ੀਲੈਂਡ ਵਿਚ ਹੋਣ ਵਾਲੇ ਚਾਰ ਦੇਸ਼ਾਂ ਦਰਮਿਆਨ ਟੂਰਨਾਮੈਂਟ 'ਚ ਭਾਰਤੀ ਟੀਮ ਨੂੰ ਦੇਖ ਕੇ ਇਹ ਇਕ ਵਾਰ ਫਿਰ ਨਜ਼ਰ ਆ ਰਿਹਾ ਹੈ। ਹਾਕੀ ਇੰਡੀਆ ਨੇ ਹਾਲ ਹੀ ਵਿਚ ਇਸ ਸਾਲ ਦੇ ਪਹਿਲੇ ਟੂਰਨਾਮੈਂਟ ਲਈ 20 ਮੈਂਬਰੀ ਭਾਰਤੀ ਪੁਰਸ਼ ਹਾਕੀ ਟੀਮ ਦੀ ਘੋਸ਼ਣਾ ਕੀਤੀ ਜਿਨ੍ਹਾਂ ਵਿਚੋਂ 12 ਖਿਡਾਰੀ ਪੰਜਾਬ ਤੋਂ ਹੀ ਹਨ। ਇਨ੍ਹਾਂ 12 'ਚੋਂ ਭਾਰਤ ਨੂੰ 2016 'ਚ ਜੂਨੀਅਰ ਕੱਪ ਜਿਤਾਉਣ ਵਾਲੇ ਕ੍ਰਿਸ਼ਣ ਬਹਾਦੁਰ ਪਾਠਕ ਨੂੰ ਵੀ ਟੀਮ 'ਚ ਜਗ੍ਹਾ ਮਿਲੀ ਹੈ। ਦੱਸ ਦਈਏ ਕਿ ਇਸ 21 ਸਾਲਾਂ ਗੋਲਕੀਪਰ ਦੇ ਪਿਤਾ ਦੀ ਮੌਤ ਜੂਨੀਅਰ ਵਿਸ਼ਵ ਕੱਪ ਸ਼ੁਰੂ ਹੋਣ ਤੋਂ 2 ਦਿਨ ਪਹਿਲਾਂ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ।
ਗੋਲਕੀਪਰ ਪਾਠਕ ਹੋਏ ਭਾਵੁਕ
ਟੀਮ ਦੇ ਗੋਲਕੀਪਰ ਪਾਠਕ 2016 ਦੇ ਜੂਨੀਅਰ ਵਿਸ਼ਵ ਕੱਪ ਜਿੱਤਣ ਵਾਲੇ ਮੈਂਬਰ ਸਨ। ਇਸ 21 ਸਾਲਾਂ ਦੇ ਗੋਲਕੀਪਰ ਨੇ ਜੂਨੀਅਰ ਵਿਸ਼ਵ ਕੱਪ ਤੋਂ ਦੋ ਦਿਨ ਪਹਿਲਾਂ ਦਿਲ ਦਾ ਦੌਰਾ ਪੈਣ ਕਾਰਨ ਆਪਣੇ ਪਿਤਾ ਨੂੰ ਖੋਹ ਦਿੱਤਾ ਸੀ। ਟੀਮ ਵਿਚ ਸਲੈਕਸ਼ਨ ਨੂੰ ਲੈ ਕੇ ਇਕ ਭਾਵੁਕ ਹੋਏ ਪਾਠਕ ਨੇ ਕਿਹਾ, ''ਜਦੋਂ ਮੈਂ ਆਪਣੇ ਸਲੈਕਸ਼ਨ ਦੇ ਬਾਰੇ ਵਿਚ ਸੁਣਿਆ ਤਾਂ ਮੈਂ ਬਹੁਤ ਭਾਵੁਕ ਹੋ ਗਿਆ। ਮੇਰੇ ਲਈ ਇਹ ਇਕ ਸੁਪਨਾ ਸੱਚ ਹੋਣ ਵਰਗਾ ਹੈ। ਕਾਸ਼! ਮੇਰੇ ਮਾਤਾ-ਪਿਤਾ ਜਿੰਦਾ ਹੁੰਦੇ ਅਤੇ ਇਹ ਖਬਰ ਸੁਣਦੇ।''
ਇਸ ਪ੍ਰਕਾਰ ਹੈ ਭਾਰਤੀ ਹਾਕੀ ਟੀਮ-
ਗੋਲਕੀਪਰ : ਪੀ. ਆਰ. ਸ਼੍ਰੀਜੇਸ਼, ਕ੍ਰਿਸ਼ਣ ਬਹਾਦੁਰ ਪਾਠਕ
ਡਿਫੈਂਡਰ : ਹਰਮਨਪ੍ਰੀਤ ਸਿੰਘ, ਸੁਰਿੰਦਰ ਕੁਮਾਰ, ਗੁਰਿੰਦਰ ਸਿੰਘ, ਵਰੁਣ ਕੁਮਾਰ, ਰੁਪਿੰਦਰ ਪਾਲ ਸਿੰਘ, ਵਰਿੰਦਰ ਲਾਕੜਾ
ਮਿਡਫੀਲਡਰ : ਮਨਪ੍ਰੀਤ ਸਿੰਘ (ਕਪਤਾਨ), ਚਿੰਗਲੇਸਾਨਾ ਸਿੰਘ ਕੰਗੁਜਾਮ (ਉਪ-ਕਪਤਾਨ), ਵਿਵੇਕ ਸਾਗਰ ਪ੍ਰਸਾਦ, ਹਰਜੀਤ ਸਿੰਘ, ਨੀਲਕੰਠ ਸ਼ਰਮਾ, ਸਿਮਰਨਜੀਤ ਸਿੰਘ , ਸਤਬੀਰ ਸਿੰਘ
ਫਾਰਵਰਡ : ਦਿਲਪ੍ਰੀਤ ਸਿੰਘ, ਰਮਨਦੀਪ ਸਿੰਘ, ਮਨਦੀਪ ਸਿੰਘ, ਲਲਿਤ ਕੁਮਾਰ ਉਪਾਧਯ, ਅਰਮਾਨ ਕੁਰੈਸ਼ੀ।
... ਤਾਂ ਇਸ ਕਾਰਨ ਇਕ ਦਮ ਸੁਰਖ਼ੀਆਂ 'ਚ ਆ ਗਏੇ ਸਨ ਰਵੀ ਸ਼ਾਸਤਰੀ
NEXT STORY