ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਦੇ ਇਤਿਹਾਸ ਵਿਚ ਸਚਿਨ ਤੇਂਦੁਲਕਰ ਦਾ ਨਾਂ ਇਕ ਮਹਾਨ ਕ੍ਰਿਕਟਰ ਦੇ ਰੂਪ 'ਚ ਲਿਆ ਜਾਂਦਾ ਹੈ। ਸਚਿਨ ਨਾ ਸਿਰਫ ਭਾਰਤ ਸਗੋਂ ਵਿਸ਼ਵ ਕ੍ਰਿਕਟ ਦੇ ਸਭ ਤੋਂ ਬਿਹਤਰੀਨ ਬੱਲੇਬਾਜ਼ ਹਨ। ਉਸ ਨੇ ਆਪਣੇ 24 ਸਾਲ ਕੌਮਾਂਤਰੀ ਕਰੀਅਰ ਵਿਚ ਬਹੁਤ ਹੀ ਖਾਸ ਭੂਮਿਕਾ ਨਿਭਾਈ ਹੈ, ਜਿਸ ਨਾਲ ਉਸ ਨੇ ਅਜਿਹਾ ਮੁਕਾਮ ਹਾਸਲ ਕੀਤਾ ਜੋ ਹੋਰ ਕੋਈ ਨਹੀਂ ਕਰ ਸਕਿਆ।
ਬੱਲੇਬਾਜ਼ੀ ਵਿਚ ਸਚਿਨ ਦਾ ਨਹੀਂ ਸੀ ਕੋਈ ਤੋੜ
ਸਚਿਨ ਤੇਂਦੁਲਕਰ ਨੇ ਕ੍ਰਿਕਟ ਦੇ ਦੋਵੇਂ ਹੀ ਫਾਰਮੈਟ ਵਿਚ ਬਾੱਲੇਬਾਜ਼ੀ ਦੇ ਦਮ 'ਤੇ ਇਕ ਤੋਂ ਇਕ ਵੱਡੇ ਰਿਕਾਰਡ ਬਣਾਏ ਹਨ। ਉਸਨੇ ਜਿਸ ਤਰ੍ਹਾਂ ਦੇ ਰਿਕਾਰਡ ਬਣਾਏ ਹਨ, ਉਸ ਨਾਲ ਸਚਿਨ ਨੂੰ ਕ੍ਰਿਕਟ ਜਗਤ ਵਿਚ ਰਿਕਾਰਡ ਪੁਰਸ਼ ਮੰਨਿਆ ਜਾਂਦਾ ਹੈ। ਸਚਿਨ ਤੇਂਦੁਲਕਰ ਇਕ ਵੱਖਰੇ ਪੱਧਰ ਦੇ ਬੱਲੇਬਾਜ਼ੀ ਹਨ। ਉਹ ਜਿਸ ਸਟਾਈਲ ਦੇ ਬੱਲੇਬਾਜ਼ ਸੀ। ਇਕ ਬੱਲੇਬਾਜ਼ ਦੇ ਰੂਪ 'ਚ ਉਸ ਦਾ ਕੋਈ ਤੋੜ ਨਹੀਂ ਸੀ।
ਕਪਤਾਨੀ 'ਚ ਰਹੇ ਅਸਫਲ
ਦੌੜਾਂ ਦੇ ਪਹਾੜ 'ਤੇ ਬੈਠੇ ਸਚਿਨ ਕਪਤਾਨੀ ਕਰਨ ਦੇ ਮਾਮਲੇ ਵਿਚ ਪੂਰੀ ਤਰ੍ਹਾਂ ਅਸਫਲ ਰਹੇ। ਸਚਿਨ ਦਾ ਕਪਤਾਨੀ ਕਰਨ 'ਚ ਬੇਹੱਦ ਖਰਾਬ ਰਿਕਾਰਡ ਰਿਹਾ ਹੈ। ਉਸ ਨੇ ਭਾਰਤ ਲਈ ਟੈਸਟ ਅਤੇ ਵਨ ਡੇ ਵਿਚ ਕੁਲ 98 ਮੈਚਾਂ ਵਿਚ ਕਪਤਾਨੀ ਕੀਤੀ। ਇਸ ਵਿਚੋਂ ਭਾਰਤ ਨੂੰ ਸਿਰਫ 27 ਮੈਚਾਂ ਵਿਚ ਜਿੱਤ ਮਿਲ ਸਕੀ ਤਾਂ ਉੱਥੇ ਹੀ ਭਾਰਤ ਨੂੰ 52 ਮੈਚਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਸਚਿਨ ਦੀ ਕਪਤਾਨੀ ਵਿਚ ਜੇਤੂ ਔਸਤ ਸਿਰਫ 28 ਫੀਸਦੀ ਰਹੀ।
ਗਾਂਗੁਲੀ ਨੂੰ ਦਿੱਤੀ ਕਰੀਅਰ ਖਤਮ ਕਰਨ ਦੀ ਧਮਕੀ
ਜਦੋਂ ਸਾਲ 1997 ਦੌਰਾਨ ਸਚਿਨ ਤੇਂਦੁਲਕਰ ਕਪਤਾਨ ਸਨ ਤਾਂ ਉਸ ਦੀ ਕਪਤਾਨੀ ਦਾ ਸਭ ਤੋਂ ਖਰਾਬ ਦੌਰ ਵੈਸਟਇੰਡੀਜ਼ ਦੌਰੇ 'ਤੇ ਆਇਆ ਸੀ। ਇਸ ਦੌਰੇ 'ਤੇ ਬਾਰਬਾਡੋਸ ਵਿਚ ਖੇਡੇ ਗਏ ਮੈਚ ਵਿਚ ਭਾਰਤ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉੱਥੇ ਹੀ ਇਸ ਮੈਚ ਤੋਂ ਬਾਅਦ ਸਚਿਨ ਨੇ ਸੌਰਵ ਗਾਂਗੁਲੀ ਨੂੰ ਕਰੀਅਰ ਖਤਮ ਕਰਨ ਦੀ ਧਮਕੀ ਤਕ ਦੇ ਦਿੱਤੀ ਸੀ।
ਦਰਅਸਲ ਸਾਲ 1997 ਵਿਚ ਸਚਿਨ ਤੇਂਦੁਲਕਰ ਦੀ ਕਪਤਾਨੀ ਵਿਚ ਬਾਰਬਾਡੋਸ ਟੈਸਟ ਮੈਚ ਵਿਚ ਭਾਰਤ ਨੂੰ ਵੈਸਟਇੰਡੀਜ਼ ਨੇ 120 ਦੌੜਾਂ ਦਾ ਟੀਚਾ ਦਿੱਤਾ ਸੀ। ਫਲੈਟ ਪਿੱਚ 'ਤੇ ਭਾਰਤ ਲਈ ਇਹ ਮੁਸ਼ਕਿਲ ਨਹੀਂ ਸੀ ਅਤੇ ਚੌਥੇ ਦਿਨ ਭਾਰਤ ਨੇ 2 ਦੌੜਾਂ ਬਣਾ ਲਈਆਂ ਸੀ। ਇਸ ਤੋਂ ਬਾਅਦ ਸਚਿਨ ਨੂੰ ਲੱਗਾ ਕਿ ਜਿੱਤ ਪੱਕੀ ਹੈ ਇਸ ਲਈ ਉਸ ਨੇ ਹੋਟਲ ਦੇ ਮਾਲਕ ਨੂੰ ਸ਼ੈਪੀਅਨ ਤਿਆਰ ਰੱਖਣ ਲਈ ਕਹਿ ਦਿੱਤਾ ਸੀ।
ਹਾਰ ਤੋਂ ਬਾਅਦ ਗਾਂਗੁਲੀ 'ਤੇ ਸਚਿਨ ਨੇ ਕੱਢੀ ਸੀ ਭੜਾਸ
ਇਸ ਪਿਚ 'ਤੇ ਭਾਰਤੀ ਟੀਮ ਦੇ ਬੱਲੇਬਾਜ਼ ਆਖਰੀ ਦਿਨ ਅਸਫਲ ਰਹੇ ਅਤੇ ਪੂਰੀ ਟੀਮ 81 ਦੌੜਾਂ 'ਤੇ ਢੇਰ ਹੋ ਗਈ। ਇਸ ਹਾਰ ਨਾਲ ਕਪਤਾਨ ਸਚਿਨ ਬਹੁਤ ਦੁਖੀ ਸੀ। ਸਚਿਨ ਨੇ ਸਾਰੇ ਖਿਡਾਰੀਆਂ ਨੂੰ ਬਾਅਦ ਵਿਚ ਆਪਣੀ ਸਮਰੱਥਾ ਨੂੰ ਲੈ ਕੇ ਸਬਕ ਦਿੱਤਾ। ਉਸ ਦੌਰਾਨ ਗਾਂਗੁਲੀ ਟੀਮ ਵਿਚ ਨਵੇਂ ਖਿਡਾਰੀ ਸਨ ਅਤੇ ਉਹ ਸਚਿਨ ਨੂੰ ਭਰੋਸਾ ਦੇਣ ਲਈ ਉਸ ਦੇ ਕੋਲ ਗਏ ਪਰ ਕਪਤਾਨ ਸਚਿਨ ਨੇ ਗਾਂਗੁਲੀ ਨੂੰ ਸਵੇਰੇ ਦੌੜਨ ਲਈ ਤਿਆਰ ਰਹਿਣ ਲਈ ਕਿਹਾ। ਸੌਰਵ ਗਾਂਗੁਲੀ ਸਵੇਰੇ ਦੌੜਨ ਲਈ ਨਹੀਂ ਪਹੁੰਚੇ। ਇਸ 'ਤੇ ਸਚਿਨ ਨੇ ਗਾਂਗੁਲੀ ਨੂੰ ਘਰ ਭੇਜਣ ਅਤੇ ਕਰੀਅਰ ਖਤਮ ਕਰਨ ਦੀ ਧਮਕੀ ਦੇ ਦਿੱਤੀ। ਗਾਂਗੁਲੀ ਨੇ ਇਸ ਤੋਂ ਬਾਅਦ ਸਖਤ ਮਿਹਨਤ ਕੀਤੀ ਤੇ ਮਹਾਨ ਖਿਡਾਰੀਆਂ ਦੀ ਸੂਚੀ ਵਿਚ ਸ਼ਾਮਲ ਹੋ ਗਏ।
ਭਾਰਤ ਏ. ਐੱਫ. ਸੀ. ਬੀਬੀਆਂ ਦੇ ਏਸ਼ੀਆ ਕੱਪ 2022 ਦੀ ਕਰੇਗਾ ਮੇਜ਼ਬਾਨੀ
NEXT STORY