ਸਪੋਰਟਸ ਡੈਸਕ : ਇੰਗਲੈਂਡ ਅਤੇ ਆਸਟਰੇਲੀਆ ਵਿਚਾਲੇ ਖੇਡੀ ਜਾ ਰਹੀ ਏਸ਼ੇਜ਼ ਸੀਰੀਜ਼ ਆਪਣੇ ਰੋਮਾਂਚਕ ਮੋੜ 'ਤੇ ਪਹੁੰਚ ਚੁੱਕੀ ਹੈ। ਦੋਵੇਂ ਹੀ ਟੀਮਾਂ 1-1 ਪੁਆਈਂਟ ਨਾਲ ਬਰਾਬਰੀ 'ਤੇ ਹਨ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਹੈ ਕਿ ਦੋਵੇਂ ਟੀਮਾਂ ਦੇ ਪ੍ਰਸ਼ੰਸਕਾਂ ਨੂੰ ਵਿਰੋਧੀ ਟੀਮ ਬਿਲਕੁਲ ਪਸੰਦ ਨਹੀਂ ਹੈ। ਸੀਰੀਜ਼ ਦੌਰਾਨ ਲਗਾਤਾਰ ਪ੍ਰਸ਼ੰਸਕ ਵਿਰੋਧੀ ਖਿਡਾਰੀਆਂ ਨੂੰ ਟ੍ਰੋਲ ਕਰਦੇ ਦਿਸ ਰਹੇ ਹਨ। ਹੁਣ ਇੰਗਲੈਂਡ ਦੇ ਇਕ ਪ੍ਰਸ਼ੰਸਕ ਨੇ ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਨੂੰ ਗਾਲ ਕੱਢਦਿਆਂ ਚੀਟਰ ਕਿਹਾ ਤਾਂ ਇਸ 'ਤੇ ਡੇਵਿਡ ਵਾਰਨਰ ਦਾ ਜਵਾਬ ਦੇਖਣ ਲਾਇਕ ਸੀ।
ਮੈਨਚੈਸਟਰ ਵਿਚ ਖੇਡੇ ਜਾ ਰਹੇ ਚੌਥੇ ਟੈਸਟ ਮੈਚ ਵਿਚ ਜਦੋਂ ਟੀਮ ਡ੍ਰੈਸਿੰਗ ਰੂਮ ਤੋਂ ਨਿਕਲ ਕੇ ਪੌੜੀਆਂ ਤੋਂ ਉੱਤਰ ਰਹੀ ਸੀ ਤਾਂ ਇੰਗਲੈਂਡ ਦੇ ਇਕ ਪ੍ਰਸ਼ੰਸਕ ਨੇ ਆਪਣੀ ਵਿਰੋਧੀ ਆਸਟਰੇਲੀਆ ਟੀਮ ਦੇ ਸਲਾਮੀ ਬੱਲੇਬਾਜ਼ ਵਾਰਨਰ ਨੂੰ Warner you f*cking cheat कहा। ਇਸ ਤੋਂ ਬਾਅਦ ਵਾਰਨਰ ਨਾ ਤਾਂ ਦੁਖੀ ਹੋਏ ਅਤੇ ਨਾਂ ਹੀ ਭੜਕੇ ਸਗੋਂ ਉਸਨੇ ਪਿੱਛੇ ਮੁੜ ਕੇ ਚੀਅਰਸ ਕਰਨ ਵਾਲੇ ਅੰਦਾਜ਼ 'ਚ ਸ਼ਾਨਦਾਰ ਰਿਐਕਸ਼ਨ ਦਿੱਤਾ। ਵਾਰਨਰ ਦੇ ਰਿਐਕਸ਼ਨ ਤੋਂ ਇੰਝ ਲੱਗਾ ਜਿਵੇਂ ਵਾਰਨਰ ਵੀ ਉਸ ਪ੍ਰਸ਼ੰਸਕ ਦੀ ਗਾਲ ਦਾ ਮਜ਼ਾ ਲੈ ਰਹੇ ਹੋਣ। ਇਸ ਤੋਂ ਬਾਅਦ ਵੀਡੀਓ ਸੋਸ਼ਲ ਮੀਡੀਆ 'ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ।
ਇੰਗਲੈਂਡ 'ਚ ਜਾਰੀ ਹੈ ਵਿਰੋਧੀ ਟੀਮ ਨਾਲ ਟ੍ਰੋਲਿੰਗ

ਇੰਗਲੈਂਡ ਅਤੇ ਆਸਟਰੇਲੀਆ ਵਿਚਾਲੇ ਖੇਡੀ ਜਾ ਰਹੀ ਏਸ਼ੇਜ਼ ਵਿਚ ਦੋਵੇਂ ਟੀਮਾਂ ਦੇ ਖਿਡਾਰੀਆਂ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ। ਇਕ ਦਿਨ ਪਹਿਲਾਂ ਕਿਸੇ ਆਸਟਰੇਲੀਅਨ ਫੈਨ ਨੇ ਬਾਊਂਡਰੀ ਦੇ ਕੋਲ ਫੀਲਡਿੰਗ ਕਰ ਰਹੇ ਜੋਫਰਾ ਆਰਚਰ ਨੂੰ ਪਾਸਪੋਰਟ ਦਿਖਾਉਣ ਦੀ ਗੱਲ ਕਹਿ ਕੇ ਟ੍ਰੋਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਖਬਰਾਂ ਦੀ ਮੰਨੀਏ ਤਾਂ ਆਸਟਰੇਲੀਅਨ ਪ੍ਰਸ਼ੰਸਕ ਨੂੰ ਤੁਰੰਤ ਸਟੇਡੀਅਮ 'ਚੋਂ ਬਾਹਰ ਕਰ ਦਿੱਤਾ ਗਿਆ ਸੀ।
ਜਦੋਂ ਭੱਜੀ ਨੇ ਸੁਝਾਇਆ ਨੰਬਰ 4 ਦਾ ਬਦਲ ਤਾਂ ਗੰਭੀਰ ਨੇ ਦਿੱਤਾ ਇਹ ਇਹ ਮਜ਼ੇਦਾਰ ਜਵਾਬ
NEXT STORY