ਨਵੀਂ ਦਿੱਲੀ— 15 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੇ ਏਸ਼ੀਆ ਕੱਪ ਦੇ ਲਈ ਭਾਰਤੀ ਟੀਮ ਦਾ ਐਲਾਨ ਹੋ ਗਿਆ ਹੈ। ਟੀਮ ਚੋਣਕਾਰਾਂ ਨੇ ਏਸ਼ੀਆ ਕੱਪ 'ਚ ਵਿਰਾਟ ਕੋਹਲੀ ਨੂੰ ਆਰਾਮ ਦਿੱਤਾ ਤੇ ਰੋਹਿਤ ਸ਼ਰਮਾ ਨੂੰ ਟੀਮ ਦੀ ਕਪਤਾਨੀ ਦਿੱਤੀ ਹੈ। ਇਸ ਤੋਂ ਇਲਾਵਾ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੂੰ ਉਪ ਕਪਤਾਨ ਚੁਣਿਆ ਗਿਆ ਹੈ। ਇਸ ਟੂਰਨਾਮੈਂਟ ਦਾ ਪਹਿਲਾ ਮੁਕਾਬਲਾ ਬੰਗਲਾਦੇਸ਼ ਤੇ ਸ਼੍ਰੀਲੰਕਾ ਵਿਚਾਲੇ ਦੁਬਈ ਕੌਮਾਂਤਰੀ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ।
ਟੀਮ ਦੀ ਚੋਣ ਤੋਂ ਕੁਝ ਦਿਨ ਬਾਅਦ ਹੀ ਭਾਰਤੀ ਦੇ ਸਪਿਨਰ ਹਰਭਜਨ ਸਿੰਘ ਨੇ ਸਵਾਲ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਨੇ ਟਵੀਟ ਕਰ ਚੋਣਕਾਰਾਂ ਨੂੰ ਲੰਮੇ ਹੱਥੀ ਲਿਆ। ਇਸ ਟੀਮ 'ਚ ਮਯੰਕ ਅਗ੍ਰਵਾਲ ਕਿੱਥੇ ਹੈ? ਬਹੁਤ ਸਾਰੀਆਂ ਦੌੜਾਂ ਬਣਾਉਣ ਤੋਂ ਬਾਅਦ ਵੀ ਚੋਣਕਾਰਾਂ ਨੇ ਸਯੰਕ ਅਗ੍ਰਵਾਲ ਨੂੰ ਅਨਦੇਖਿਆ ਕੀਤਾ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਵੱਖਰੇ-ਵੱਖਰੇ ਲੋਕਾਂ ਦੇ ਲਈ ਵੱਖਰੇ-ਵੱਖਰੇ ਨਿਯਮ ਹਨ।
ਏਸ਼ੀਆ ਕੱਪ ਦੇ ਲਈ ਭਾਰਤੀ ਟੀਮ—
ਰੋਹਿਤ ਸ਼ਰਮਾ (ਕਪਤਾਨ), ਸ਼ਿਖਰ ਧਵਨ (ਉਪ ਕਪਤਾਨ), ਕੇ. ਐੱਲ. ਰਾਹੁਲ, ਅੰਬਾਤੀ ਰਾਈਡੂ, ਮਨੀਸ਼ ਪਾਂਡੇ, ਕੇਦਾਰ ਜਾਧਵ, ਮਹਿੰਦਰ ਸਿੰਘ ਧੋਨੀ, ਦਿਨੇਸ਼ ਕਾਰਤਿਕ, ਹਾਰਦਿਕ ਪੰਡਯਾ, ਕੁਲਦੀਪ ਯਾਦਵ, ਅਸ਼ਰ ਪਟੇਲ, ਯੁਜਵੇਂਦਰ ਚਾਹਲ, ਭੁਵਨੇਸ਼ਵਰ, ਜਸਪ੍ਰੀਤ ਬੁਮਰਾਹ, ਖਲੀਲ ਅਹਿਮਦ ਤੇ ਸ਼ਾਰਦੁਲ ਠਾਕੁਰ।
ਮੌਜੂਦਾ ਦੌਰ ਦੇ ਸਭ ਤੋਂ ਵੱਡੇ ਬੱਲੇਬਾਜ਼ ਨੇ ਭਾਰਤ ਵਲੋਂ ਕੀਤਾ ਡੈਬਿਊ
NEXT STORY