ਮੈਲਬੌਰਨ- ਮੁੰਬਈ ਦੇ ਆਫ ਸਪਿਨਰ ਤਨੁਸ਼ ਕੋਟੀਅਨ ਨੂੰ ਹਾਲ ਹੀ ਵਿਚ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਰਵੀਚੰਦਰਨ ਅਸ਼ਵਿਨ ਦੀ ਜਗ੍ਹਾ ਆਸਟ੍ਰੇਲੀਆ ਖਿਲਾਫ ਅਗਲੇ ਦੋ ਟੈਸਟ ਮੈਚਾਂ ਲਈ ਭਾਰਤੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਸਮਝਿਆ ਜਾਂਦਾ ਹੈ ਕਿ ਭਾਰਤ ਏ ਦੌਰੇ ਦਾ ਹਿੱਸਾ ਰਹੇ 26 ਸਾਲਾ ਕੋਟੀਅਨ ਨੂੰ ਵਾਸ਼ਿੰਗਟਨ ਸੁੰਦਰ ਲਈ ਕਵਰ ਵਜੋਂ ਟੀਮ ਵਿੱਚ ਰੱਖਿਆ ਗਿਆ ਹੈ।
ਬੋਰਡ ਦੇ ਇੱਕ ਸੂਤਰ ਨੇ ਪੀਟੀਆਈ ਨੂੰ ਦੱਸਿਆ, “ਕੋਟਿਅਨ ਨੂੰ ਸੁਰੱਖਿਆ ਕਵਰ ਵਜੋਂ ਟੀਮ ਵਿੱਚ ਰੱਖਿਆ ਗਿਆ ਹੈ। ਜੇਕਰ ਵਾਸ਼ੀ ਜਾਂ ਜੱਡੂ (ਰਵਿੰਦਰ ਜਡੇਜਾ) ਜ਼ਖਮੀ ਹੋ ਜਾਂਦੇ ਹਨ ਤਾਂ ਹੀ ਉਨ੍ਹਾਂ ਨੂੰ ਅਹਿਮਦਾਬਾਦ 'ਚ ਵਿਜੇ ਹਜ਼ਾਰੇ ਟਰਾਫੀ ਖੇਡਣ ਵਾਲੇ ਕੋਟੀਅਨ ਨੂੰ ਖੇਡਣ ਦਾ ਮੌਕਾ ਮਿਲੇਗਾ, ਜੋ ਮੰਗਲਵਾਰ ਨੂੰ ਮੁੰਬਈ ਤੋਂ ਰਵਾਨਾ ਹੋਵੇਗਾ ਅਤੇ ਬਾਕਸਿੰਗ ਡੇ ਟੈਸਟ ਤੋਂ ਪਹਿਲਾਂ ਮੈਲਬੋਰਨ ਪਹੁੰਚ ਜਾਵੇਗਾ।
ਉਸ ਨੇ ਹੈਦਰਾਬਾਦ ਖ਼ਿਲਾਫ਼ ਵਿਜੇ ਹਜ਼ਾਰੇ ਮੈਚ ਵਿੱਚ ਮੁੰਬਈ ਲਈ ਅਜੇਤੂ 39 ਦੌੜਾਂ ਬਣਾਈਆਂ ਅਤੇ ਦੋ ਵਿਕਟਾਂ ਲਈਆਂ। ਉਸਨੇ ਐਮਸੀਜੀ ਵਿੱਚ ਭਾਰਤ ਏ ਲਈ ਅੱਠਵੇਂ ਨੰਬਰ 'ਤੇ 44 ਦੌੜਾਂ ਬਣਾਈਆਂ। ਸੂਤਰਾਂ ਮੁਤਾਬਕ ਅਕਸ਼ਰ ਪਟੇਲ ਨੇ ਆਸਟਰੇਲੀਆ ਜਾਣਾ ਸੀ ਪਰ ਉਸ ਨੇ ਪਰਿਵਾਰਕ ਵਚਨਬੱਧਤਾਵਾਂ ਕਾਰਨ ਵਿਜੇ ਹਜ਼ਾਰੇ ਟਰਾਫੀ ਦੇ ਪਹਿਲੇ ਦੋ ਮੈਚਾਂ ਤੋਂ ਬਾਅਦ ਬ੍ਰੇਕ ਮੰਗੀ ਹੈ।
ਵਿਨੋਦ ਕਾਂਬਲੀ ਨੂੰ ਹੋਈ ਇਹ ਦਿਮਾਗੀ ਬਿਮਾਰੀ, ਮੈਡੀਕਲ ਰਿਪੋਰਟ 'ਚ ਹੋਇਆ ਸਨਸਨੀਖੇਜ਼ ਖੁਲਾਸਾ
NEXT STORY