ਪੋਰਟ ਆਫ ਸਪੇਨ (ਭਾਸ਼ਾ)- ਕਪਤਾਨ ਰੋਹਿਤ ਸ਼ਰਮਾ ਅਤੇ ਦਿਨੇਸ਼ ਕਾਰਤਿਕ ਦੀ ਹਮਲਾਵਰ ਬੱਲੇਬਾਜ਼ੀ ਤੋਂ ਬਾਅਦ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ’ਤੇ ਭਾਰਤ ਨੇ 5 ਮੈਚਾਂ ਦੀ ਸੀਰੀਜ਼ ਦੇ ਸ਼ੁਰੂਆਤੀ ਟੀ-20 ਅੰਤਰਰਾਸ਼ਟਰੀ ’ਚ ਵੈਸਟ ਇੰਡੀਜ਼ ਨੂੰ 68 ਦੌੜਾਂ ਨਾਲ ਹਰਾ ਕੇ 1-0 ਦੀ ਬੜ੍ਹਤ ਹਾਸਲ ਕੀਤੀ। ਦੌੜਾਂ ਦੇ ਲਿਹਾਜ ਨਾਲ ਭਾਰਤੀ ਟੀਮ ਦੀ ਵੈਸਟ ਇੰਡੀਜ਼ ’ਤੇ ਇਹ ਦੂਜੀ ਸਭ ਤੋਂ ਵੱਡੀ ਜਿੱਤ ਹੈ। ਟੀਮ ਨੇ ਇਸ ਤੋਂ ਪਹਿਲਾਂ 6 ਨਵੰਬਰ 2018 ਨੂੰ ਲਖਨਊ ’ਚ ਵੈਸਟ ਇੰਡੀਜ਼ ਨੂੰ 71 ਦੌੜਾਂ ਨਾਲ ਹਰਾਇਆ ਸੀ। ਰੋਹਿਤ ਨੇ 44 ਗੇਂਦਾਂ ਦੀ ਪਾਰੀ ’ਚ 7 ਚੌਕੇ ਅਤੇ 2 ਛੱਕੇ ਜੜ੍ਹ ਕੇ 64 ਦੌੜਾਂ ਬਣਾਈਆਂ ਉਥੇ ਹੀ ‘ਮੈਨ ਆਫ ਦਿ ਮੈਚ’ ਕਾਰਤਿਕ ਨੇ 19 ਗੇਂਦਾਂ ਦੀ ਤਾਬੜ-ਤੋੜ ਅਜੇਤੂ ਪਾਰੀ ਵਿਚ 4 ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ 41 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ : ਯੂਕ੍ਰੇਨ ਦੀ ਅਦਾਲਤ ਨੇ ਯੁੱਧ ਅਪਰਾਧ ਦੇ ਦੋਸ਼ੀ ਰੂਸੀ ਫੌਜੀ ਦੀ ਘਟਾਈ ਸਜ਼ਾ
ਭਾਰਤ ਨੇ 6 ਵਿਕਟਾਂ ’ਤੇ 190 ਦੌੜਾਂ ਦਾ ਸਕੋਰ ਖੜਾ ਕਰਨ ਤੋਂ ਬਾਅਦ ਵੈਸਟਇੰਡੀਜ਼ ਦੀ ਟੀਮ ਨੂੰ 8 ਵਿਕਟਾਂ ’ਤੇ 122 ਦੌੜਾਂ ’ਤੇ ਰੋਕ ਦਿੱਤਾ। ਭਾਰਤੀ ਗੇਂਦਬਾਜ਼ ਲਗਾਤਾਰ ਅੰਤਰਾਲ ’ਤੇ ਵਿਕਟ ਲੈਂਦੇ ਰਹੇ ਅਤੇ ਕਿਸੇ ਵੀ ਗੇਂਦਬਾਜ਼ ਨੇ 6.50 ਦੀ ਔਸਤ ਤੋਂ ਜ਼ਿਆਦਾ ਦੌੜਾਂ ਨਹੀਂ ਦਿੱਤੀਆਂ। ਅਰਸ਼ਦੀਪ ਸਿੰਘ, ਰਵੀ ਬਿਸ਼ਨੋਈ ਅਤੇ ਅਸ਼ਵਿਨ ਨੇ 2-2 ਵਿਕਟਾਂ ਲਈਆਂ। ਭੁਵਨੇਸ਼ਵਰ ਕੁਮਾਰ ਅਤੇ ਰਵਿੰਦਰ ਜਡੇਜਾ ਨੂੰ 1-1 ਸਫਲਤਾ ਮਿਲੀ।
ਟੀਮਾਂ
ਭਾਰਤ : ਰੋਹਿਤ ਸ਼ਰਮਾ (ਕਪਤਾਨ),ਰਿਸ਼ਭ ਪੰਤ (ਵਿਕਟਕੀਪਰ), ਸ਼੍ਰੇਅਸ ਅਈਅਰ, ਸੂਰਿਆਕੁਮਾਰ ਯਾਦਵ,ਹਾਰਦਿਕ ਪਾਂਡਿਆ,ਦਿਨੇਸ਼ ਕਾਰਤਿਕ,ਰਵਿੰਦਰ ਜਡੇਜਾ,ਰਵੀ ਬਿਸ਼ਨੋਈ, ਭੁਵਨੇਸ਼ਵਰ ਕੁਮਾਰ, ਰਵੀਚੰਦਰਨ ਅਸ਼ਵਿਨ,ਅਰਸ਼ਦੀਪ ਸਿੰਘ।
ਵੈਸਟਇੰਡੀਜ਼ : ਸ਼ਾਮਰਾਹ ਬਰੂਕਸ, ਨਿਕੋਲਸ ਪੂਰਨ (ਕਪਤਾਨ/ਵਿਕਟਕੀਪਰ), ਸ਼ਿਮਰੋਨ ਹੇਟਮਾਇਰ,ਰੋਵਮੈਨ ਪਾਵੇਲ,ਕਾਇਲ ਮੇਅਰਸ,ਜੇਸਨ ਹੋਲਡਰ, ਅਕੀਲ ਹੁਸੈਨ, ਓਡੇਨ ਸਮਿਥ, ਕੀਮੋ ਪਾਲ,ਅਲਜਾਰੀ ਜੋਸੇਫ, ਓਬੇਦ ਮੈਕੋਏ।
ਇਹ ਵੀ ਪੜ੍ਹੋ : ਬਰਮਿੰਘਮ 'ਚ 22ਵੀਆਂ ਰਾਸ਼ਟਰਮੰਡਲ ਖੇਡਾਂ ਸ਼ੁਰੂ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਰਾਸ਼ਟਰਮੰਡਲ ਖੇਡ : 100 ਮੀਟਰ ਬੈਕਸਟ੍ਰੋਕ ਦੇ ਸੈਮੀਫਾਈਨਲ 'ਚ ਪੁੱਜੇ ਯੁਵਾ ਸਟਾਰ ਤੈਰਾਕ ਸ਼੍ਰੀਹਰੀ
NEXT STORY