ਪ੍ਰੋਵੀਡੈਂਸ (ਭਾਸ਼ਾ)–ਉਪ ਕਪਤਾਨ ਸੂਰਯਕੁਮਾਰ ਯਾਦਵ ਦੀ 44 ਗੇਂਦਾਂ ’ਚ 83 ਦੌੜਾਂ ਦੀ ਤਾਬੜਤੋੜ ਪਾਰੀ ਦੇ ਦਮ ’ਤੇ ਭਾਰਤ ਨੇ ਵੈਸਟਇੰਡੀਜ਼ ਵਿਰੁੱਧ 5 ਮੈਚਾਂ ਦੀ ਸੀਰੀਜ਼ ਦੇ ਤੀਜੇ ਟੀ-20 ਕੌਮਾਂਤਰੀ ਮੈਚ ਨੂੰ 7 ਵਿਕਟਾਂ ਨਾਲ ਜਿੱਤ ਕੇ ਲੜੀ ’ਚ ਵਾਪਸੀ ਕੀਤੀ। ਸੂਰਯਕੁਮਾਰ ਨੇ 44 ਗੇਂਦਾਂ ਦੀ ਪਾਰੀ ’ਚ 10 ਚੌਕੇ ਤੇ 4 ਛੱਕੇ ਲਾਉਣ ਤੋਂ ਇਲਾਵਾ ਤਿਲਕ ਵਰਮਾ ਨਾਲ ਤੀਜੀ ਵਿਕਟ ਲਈ 51 ਗੇਂਦਾਂ ’ਤੇ 87 ਦੌੜਾਂ ਦੀ ਹਮਲਾਵਰ ਸਾਂਝੇਦਾਰੀ ਕਰਕੇ ਮੈਚ ’ਚ ਟੀਮ ਦੀ ਵਾਪਸੀ ਕਰਵਾਈ। ਤਿਲਕ ਹਾਲਾਂਕਿ ਅਰਧ ਸੈਂਕੜੇ ਤੋਂ ਖੁੰਝ ਗਿਆ। ਉਸ ਨੇ 37 ਗੇਂਦਾਂ ਦੀ ਅਜੇਤੂ ਪਾਰੀ ’ਚ 4 ਚੌਕੇ ਤੇ 1 ਛੱਕੇ ਦੀ ਮਦਦ ਨਾਲ 49 ਦੌੜਾਂ ਬਣਾਈਆਂ।
ਇਹ ਖ਼ਬਰ ਵੀ ਪੜ੍ਹੋ : ਸਿਖ਼ਰ ’ਤੇ ਪਹੁੰਚਿਆ ਰਜਨੀਕਾਂਤ ਦਾ ਕ੍ਰੇਜ਼, ਦੋ ਸੂਬਿਆਂ ਨੇ ‘ਜੇਲਰ’ ਦੀ ਰਿਲੀਜ਼ ’ਤੇ ਦਫ਼ਤਰਾਂ ’ਚ ਐਲਾਨੀ ਛੁੱਟੀ
ਕਪਤਾਨ ਹਾਰਦਿਕ ਪੰਡਯਾ 15 ਗੇਂਦਾਂ ’ਚ 1 ਚੌਕਾ ਤੇ 1 ਛੱਕਾ ਲਾ ਕੇ 20 ਦੌੜਾਂ ’ਤੇ ਅਜੇਤੂ ਰਿਹਾ। ਤਿਲਕ ਤੇ ਪੰਡਯਾ ਨੇ ਚੌਥੀ ਵਿਕਟ ਲਈ 31 ਗੇਂਦਾਂ ’ਚ 43 ਦੌੜਾਂ ਦੀ ਸਾਂਝੇਦਾਰੀ ਕੀਤੀ।
ਲੜੀ ਦੇ ਸ਼ੁਰੂਆਤੀ ਦੋਵਾਂ ਮੈਚਾਂ ਨੂੰ ਗੁਆਉਣ ਵਾਲੀ ਭਾਰਤੀ ਟੀਮ ਨੇ ਵੈਸਟਇੰਡੀਜ਼ ਨੂੰ 5 ਵਿਕਟਾਂ ’ਤੇ 159 ਦੌੜਾਂ ’ਤੇ ਰੋਕਣ ਤੋਂ ਬਾਅਦ 17.5 ਓਵਰਾਂ ’ਚ 3 ਵਿਕਟਾਂ ਦੇ ਨੁਕਸਾਨ ’ਤੇ ਟੀਚਾ ਹਾਸਲ ਕਰ ਲਿਆ। ਵੈਸਟਇੰਡੀਜ਼ ਅਜੇ ਵੀ ਲੜੀ ’ਚ 2-1 ਨਾਲ ਅੱਗੇ ਹੈ। ਲੜੀ ਦੇ ਆਖਰੀ ਦੋ ਮੈਚ ਅਮਰੀਕਾ ਦੇ ਲਾਰਡਹਿਲ ’ਚ ਖੇਡੇ ਜਾਣਗੇ।
ਇਹ ਖ਼ਬਰ ਵੀ ਪੜ੍ਹੋ : ਮੰਦਭਾਗੀ ਖ਼ਬਰ : ਸੁਨਹਿਰੀ ਭਵਿੱਖ ਲਈ ਕੈਨੇਡਾ ਗਏ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖੇਡ ਮੰਤਰੀ ਮੀਤ ਹੇਅਰ ਵਲੋਂ ਵੱਡਾ ਐਲਾਨ, ‘ਖੇਡਾਂ ਵਤਨ ਪੰਜਾਬ ਦੀਆਂ’ 'ਚ ਸ਼ਾਮਲ ਕੀਤੀਆਂ ਇਹ ਪ੍ਰਮੁੱਖ ਖੇਡਾਂ
NEXT STORY