ਸਪੋਰਟਸ ਡੈਸਕ- ਭਾਰਤੀ ਗੋਲਕੀਪਰ ਪੀ. ਆਰ. ਸ਼੍ਰੀਜੇਸ਼ ਨੇ ਲਗਾਤਾਰ ਦੂਜਾ ਓਲੰਪਿਕ ਕਾਂਸੀ ਤਮਗਾ ਜਿੱਤਣ ਤੋਂ ਬਾਅਦ ਅੰਤਰਰਾਸ਼ਟਰੀ ਹਾਕੀ ਤੋਂ ਸੰਨਿਆਸ ਲੈਣ ਦੇ ਆਪਣੇ ਫੈਸਲੇ ਨੂੰ ਬਦਲਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਇਹ ਅਲਵਿਦਾ ਕਹਿਣ ਦਾ ਸਹੀ ਸਮਾਂ ਹੈ। ਸ਼੍ਰੀਜੇਸ਼ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਓਲੰਪਿਕ ਖੇਡਾਂ ਤੋਂ ਵਿਦਾ ਲੈਣ ਦਾ ਇਹ ਸਹੀ ਢੰਗ ਹੈ ਇਕ ਤਮਗੇ ਦੇ ਨਾਲ। ਅਸੀਂ ਖਾਲੀ ਹੱਥ ਘਰ ਨਹੀਂ ਜਾ ਰਹੇ ਜੋ ਕਿ ਵੱਡੀ ਗੱਲ ਹੈ।’
ਭਵਿੱਖ ’ਚ ਜਦੋਂ ਵੀ ਭਾਰਤੀ ਹਾਕੀ ਟੀਮ ਮੈਦਾਨ ’ਤੇ ਉਤਰੇਗੀ ਤਾਂ ਸ਼੍ਰੀਜੇਸ਼ ਦਾ ਜੋਸ਼, ਉਸ ਦੀ ਮੁਸਕਰਾਹਟ, ਉਸ ਦੀ ਗੋਲਕੀਪਿੰਗ ਅਤੇ ਉਸ ਦਾ ‘ਸਵੈਗ’ ਜ਼ਰੂਰ ਯਾਦ ਆਏਗਾ। ਭਵਿੱਖ ’ਚ ਸ਼ਾਇਦ ਉਹ ਭਾਰਤੀ ਹਾਕੀ ਨਾਲ ਫਿਰ ਤੋਂ ਕੋਚ ਜਾਂ ਕਿਸੇ ਹੋਰ ਭੂਮਿਕਾ ’ਚ ਜੁੜੇਗਾ।
ਦੁਨੀਆ ਦੀ ਕਿਸੇ ਵੀ ਟੀਮ ਨੂੰ ਹਰਾ ਸਕਦੇ ਹਾਂ : ਹਰਮਨਪ੍ਰੀਤ
NEXT STORY