ਸਪੋਰਟਸ ਡੈਸਕ- ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਕਾਂਸੀ ਤਮਗਾ ਜਿੱਤਣ ਤੋਂ ਬਾਅਦ ਕਿਹਾ ਕਿ ਸੁਪਨਾ ਸੋਨ ਤਮਗਾ ਜਿੱਤਣ ਦਾ ਸੀ ਪਰ ਲਗਾਤਾਰ ਦੂਜੇ ਓਲੰਪਿਕ ’ਚ ਕਾਂਸੀ ਦਾ ਤਮਗਾ ਜਿੱਤ ਕੇ ਇਸ ਟੀਮ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਦੁਨੀਆ ਦੀ ਕਿਸੇ ਵੀ ਟੀਮ ਨੂੰ ਹਰਾ ਸਕਦੀ ਹੈ।
ਸਭ ਤੋਂ ਖਾਸ ਗੱਲ ਇਹ ਹੈ ਕਿ ਅਸੀਂ ਲਗਾਤਾਰ 2 ਓਲੰਪਿਕ ਮੈਡਲ ਜਿੱਤੇ ਜੋ ਇਹ ਸਾਬਤ ਕਰਦਾ ਹੈ ਕਿ ਭਾਰਤੀ ਹਾਕੀ ਦਾ ਗ੍ਰਾਫ ਉੱਪਰ ਜਾ ਰਿਹਾ ਹੈ। ਅਸੀਂ ਕਿਸੇ ਵੀ ਟੀਮ ਨੂੰ ਹਰਾ ਸਕਦੇ ਹਾਂ। ਇਹ ਦੇਸ਼ ਅਤੇ ਸਾਡੇ ਲਈ ਵੱਡੀ ਗੱਲ ਹੈ।
ਇਸ ਮੁਕਾਮ ’ਤੇ ਉਡੀਕ ਲੰਬਾ ਹੁੰਦਾ ਹੈ। ਇਕ ਹਾਕੀ ਖਿਡਾਰੀ ਲਈ ਇਹ ਆਸਾਨ ਨਹੀਂ ਹੈ। ਅਸੀਂ ਖੁਸ਼ ਹਾਂ ਕਿ ਅਸੀਂ ਇਕ ਟੀਮ ਦੇ ਤੌਰ ’ਤੇ ਖੇਡੇ ਅਤੇ ਇਕ ਦੂਜੇ ’ਤੇ ਵਿਸ਼ਵਾਸ ਕੀਤਾ। ਕੋਚਾਂ ਦਾ ਵੀ ਧੰਨਵਾਦ।
ਹਾਲੇ ਬਾਕੀ ਹੈ ਉਮੀਦ... ! ਵਿਨੇਸ਼ ਫੋਗਾਟ ਦੀ ਡਿਸਕੁਆਲੀਫਿਕੇਸ਼ਨ ਮਾਮਲੇ 'ਚ ਆਇਆ ਨਵਾਂ ਮੋੜ
NEXT STORY