ਚੰਡੀਗੜ੍ਹ, (ਭਾਸ਼ਾ)– ਪੰਜਾਬ ਕਿੰਗਜ਼ ਨੇ ਅਗਲੇ ਆਈ. ਪੀ. ਐੱਲ. ਸੈਸ਼ਨ ਲਈ ਦੋ ਖਿਡਾਰੀਆਂ ਨੂੰ ਟੀਮ ਵਿਚ ਬਰਕਰਾਰ ਰੱਖਿਆ ਹੈ ਤੇ ਇਨ੍ਹਾਂ ਵਿਚੋਂ ਇਕ ਸ਼ਸ਼ਾਂਕ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ 2025 ਵਿਚ ਸ਼ਾਨਦਾਰ ਖੇਡ ਦਿਖਾ ਕੇ ਟੀਮ ਦੇ ਮਾਲਕਾਂ ਨੂੰ ਸਾਬਤ ਕਰ ਦੇਵੇਗਾ ਕਿ ਉਨ੍ਹਾਂ ਦਾ ਫੈਸਲਾ ਸਹੀ ਸੀ।
ਪਿਛਲੇ ਸੈਸ਼ਨ ਵਿਚ ਪੰਜਾਬ ਕਿੰਗਜ਼ ਲਈ ਸ਼ਸ਼ਾਂਕ ਨੇ ਇਕ ਬਿਹਤਰੀਨ ‘ਫਿਨਸ਼ਿਰ’ ਦੇ ਰੂਪ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਸ ਨੇ 164.65 ਦੀ ਸਟ੍ਰਾਈਕ ਰੇਟ ਨਾਲ 354 ਦੌੜਾਂ ਬਣਾਈਆਂ ਤੇ ਟੀਮ ਦੇ ਟਾਪ-3 ਸਕੋਰਰ ਵਿਚ ਰਿਹਾ ਸੀ।
ਸ਼ਸ਼ਾਂਕ ‘ਅਨਕੈਪਡ’ ਖਿਡਾਰੀ ਹੈ ਅਰਥਾਤ ਭਾਰਤ ਲਈ ਉਹ ਅਜੇ ਤੱਕ ਨਹੀਂ ਖੇਡਿਆ। ਪੰਜਾਬ ਕਿੰਗਜ਼ ਵੱਲੋਂ ਟੀਮ ਵਿਚ ਖਿਡਾਰੀਆਂ ਨੂੰ ਬਰਕਰਾਰ ਰੱਖਣ ਤੋਂ ਬਾਅਦ ਸ਼ਸ਼ਾਂਕ ਨੇ ਕਿਹਾ, ‘‘ਮੈਂ ਫ੍ਰੈਂਚਾਈਜ਼ੀ ਦਾ ਧੰਨਵਾਦੀ ਹਾਂ ਕਿਉਂਕਿ ਉਸ ਨੇ ਮੈਨੂੰ ਫਿਰ ਤੋਂ ਮੌਕਾ ਦਿੱਤਾ ਹੈ ਤੇ ਮੇਰੇ ’ਤੇ ਭਰੋਸਾ ਦਿਖਾਇਆ ਹੈ। ਉਨ੍ਹਾਂ ਨੇ ਮੈਨੂੰ ਜਿਹੜਾ ਮੌਕਾ ਦਿੱਤਾ ਹੈ, ਉਸਦੇ ਲਈ ਮੈਂ ਹਮੇਸ਼ਾ ਧੰਨਵਾਦੀ ਰਹਾਗਾਂ। ਹੁਣ ਮੇਰਾ ਕੰਮ ਹੈ ਕਿ ਮੈਂ ਉਨ੍ਹਾਂ ਨੂੰ ਸਹੀ ਸਾਬਤ ਕਰਾਂ।’’
ਪ੍ਰਣਵੀ ਰਿਆਦ ’ਚ ਸਾਂਝੇ ਤੌਰ ’ਤੇ 29ਵੇਂ ਸਥਾਨ ’ਤੇ
NEXT STORY