ਦੁਬਈ– ਨਿਊਜ਼ੀਲੈਂਡ ਦਾ ਕਪਤਾਨ ਕੇਨ ਵਿਲੀਅਮਸਨ ਵੈਸਟਇੰਡੀਜ਼ ਵਿਰੁੱਧ ਪਹਿਲੇ ਟੈਸਟ ਮੈਚ ਵਿਚ ਆਪਣੇ ਕਰੀਅਰ ਦੀ ਸਰਵਸ੍ਰੇਸ਼ਠ 251 ਦੌੜਾਂ ਦੀ ਪਾਰੀ ਦੀ ਬਦੌਲਤ ਸੋਮਵਾਰ ਨੂੰ ਜਾਰੀ ਤਾਜ਼ਾ ਆਈ. ਸੀ. ਸੀ. ਟੈਸਟ ਰੈਂਕਿੰਗ ਵਿਚ ਦੋ ਸਥਾਨਾਂ ਦੇ ਸੁਧਾਰ ਦੇ ਨਾਲ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਬਰਾਬਰੀ ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਪਹੁੰਚ ਗਿਆ ਹੈ।
ਇਸ ਪਾਰੀ ਦੀ ਮਦਦ ਨਾਲ ਉਹ ਚੌਥੇ ਤੋਂ ਦੂਜੇ ਸਥਾਨ 'ਤੇ ਪਹੁੰਚ ਗਿਆ ਹੈ। ਉਸ ਨੇ ਆਪਣੇ ਇਸ ਪ੍ਰਦਰਸ਼ਨ ਨਾਲ 74 ਅੰਕ ਹਾਸਲ ਕੀਤੇ, ਜਿਸ ਨਾਲ ਉਸਦੀ ਰੇਟਿੰਗ 812 ਤੋਂ ਵੱਧ ਕੇ 886 ਹੋ ਗਈ ਹੈ। ਬੱਲੇਬਾਜ਼ੀ ਰੈਕਿੰਗ ਵਿਚ ਆਸਟਰੇਲੀਆ ਦਾ ਸਟੀਵ ਸਮਿਥ 891 ਅੰਕਾਂ ਨਾਲ ਪਹਿਲੇ, ਕੇਨ ਵਿਲੀਅਮਸਨ ਤੇ ਵਿਰਾਟ 886 ਅੰਕਾਂ ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਜਦਕਿ 827 ਅੰਕਾਂ ਨਾਲ ਚੌਥੇ ਸਥਾਨ 'ਤੇ ਆਸਟਰੇਲੀਆ ਦਾ ਮਾਰਨਸ ਲਾਬੂਸ਼ਾਨੇ ਹੈ। ਪਾਕਿਸਤਾਨ ਦਾ ਬਾਬਰ ਆਜ਼ਮ 797 ਅੰਕਾਂ ਨਾਲ ਪੰਜਵੇਂ ਸਥਾਨ 'ਤੇ ਹੈ। ਗੇਂਦਬਾਜ਼ੀ ਰੈਂਕਿੰਗ 'ਚ ਆਸਟਰੇਲੀਆ ਦਾ ਪੈਟ ਕਮਿੰਸ 904 ਅੰਕਾਂ ਨਾਲ ਚੋਟੀ 'ਤੇ ਬਰਕਰਾਰ ਹੈ। ਜਸਪ੍ਰੀਤ ਬੁਮਰਾਹ 9ਵੇਂ ਸਥਾਨ 'ਤੇ ਬਰਕਰਾਰ ਹੈ ਜਦਕਿ ਅਸ਼ਵਿਨ ਇਕ ਸਥਾਨ ਦੇ ਫਾਇਦੇ ਨਾਲ 11ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਮੁਹੰਮਦ ਸ਼ਮੀ (ਸਾਂਝੇ ਤੌਰ 'ਤੇ 13ਵੇਂ), ਇਸ਼ਾਂਤ ਸ਼ਰਮਾ (17ਵੇਂ) ਤੇ ਜਡੇਜਾ (18ਵੇਂ) ਵੀ ਚੋਟੀ 20 'ਚ ਸ਼ਾਮਲ ਹੈ।
ਨੋਟ- ਟੈਸਟ ਰੈਂਕਿੰਗ 'ਚ ਵਿਰਾਟ ਦੇ ਬਰਾਬਰ ਦੂਜੇ ਸਥਾਨ 'ਤੇ ਪਹੁੰਚਿਆ ਵਿਲੀਅਮਸਨ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਐਵਾਰਡ ਵਾਪਸ ਕਰਨ ਰਾਸ਼ਟਰਪਤੀ ਭਵਨ ਜਾ ਰਹੇ ਖਿਡਾਰੀਆਂ ਨੂੰ ਦਿੱਲੀ ਪੁਲਸ ਨੇ ਰੋਕਿਆ
NEXT STORY