ਲੰਡਨ- ਗ੍ਰਾਸ ਕੋਰਟ ਦੇ ਬੇਤਾਜ ਬਾਦਸ਼ਾਹ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ, ਵਿਸ਼ਵ ਦੀ ਨੰਬਰ ਇਕ ਮਹਿਲਾ ਖਿਡਾਰੀ ਆਸਟਰੇਲੀਆ ਦੀ ਐਸ਼ਲੇ ਬਾਰਟੀ ਤੇ ਅੱਠਵੀਂ ਸੀਡ ਜਾਪਾਨ ਦੇ ਕੇਈ ਨਿਸ਼ੀਕੋਰੀ ਨੇ ਆਸਾਨ ਜਿੱਤਾਂ ਦੇ ਨਾਲ ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਤੀਜੇ ਦੌਰ ਵਿਚ ਪ੍ਰਵੇਸ਼ ਕਰ ਲਿਆ ਹੈ ਜਦਕਿ ਸਾਬਕਾ ਚੈਂਪੀਅਨ ਤੇ ਪੰਜਵੀਂ ਸੀਡ ਜਰਮਨੀ ਦੀ ਐਂਜੇਲਿਕ ਕਰਬਰ ਨੂੰ ਦੂਜੇ ਦੌਰ ਵਿਚ ਸਨਸਨੀਖੇਜ਼ ਹਾਰ ਦਾ ਸਾਹਮਣਾ ਕਰਨਾ ਪਿਆ।

ਫੈਡਰਰ ਨੇ ਦੂਜੇ ਦੌਰ ਵਿਚ ਬ੍ਰਿਟੇਨ ਦੇ ਜੇ. ਕਲਾਰਕ ਨੂੰ 6-1, 7-6, 6-2 ਨਾਲ ਤੇ ਬਾਰਟੀ ਨੇ ਬੈਲਜੀਅਮ ਦੀ ਐਲਿਸਨ ਵਾਨ ਉਏਤਵਾਂਕ ਨੂੰ 6-1, 6-3 ਨਾਲ ਹਰਾਇਆ ਪਰ ਸਾਬਕਾ ਨੰਬਰ ਇਕ ਤੇ ਪੰਜਵੀਂ ਸੀਡ ਕਰਬਰ ਨੂੰ ਦੂਜੇ ਦੌਰ ਵਿਚ ਅਮਰੀਕਾ ਦੀ ਲਾਰੇਨ ਡੇਵਿਸ ਨੇ 2-6, 6-2, 6-1 ਨਾਲ ਹਰਾ ਕੇ ਬਾਹਰ ਕਰ ਦਿੱਤਾ। ਨਿਸ਼ੀਕੋਰੀ ਨੇ ਬ੍ਰਿਟੇਨ ਦੀ ਉਮੀਦ ਕੈਮਰੂਨ ਨੋਰੀ ਨੂੰ 6-4, 6-4, 6-0 ਨਾਲ ਜਦਕਿ ਜੋਕੋਵਿਚ ਨੇ ਅਮਰੀਕਾ ਦੇ ਡੇਵਿਸ ਕੁਡਲਾ ਨੂੰ ਲਗਾਤਾਰ ਸੈੱਟਾਂ ਵਿਚ 6-3, 6-2, 6-2 ਨਾਲ ਹਰਾ ਕੇ ਤੀਜੇ ਦੌਰ ਵਿਚ ਜਗ੍ਹਾ ਬਣਾਈ।
ਦਰਸ਼ਕਾਂ ਦੀ ਕਮੀ ਕਾਰਨ ਸਕੂਲੀ ਬੱਚੇ ਦੇਖਣਗੇ ਪਾਕਿ-ਬੰਗਲਾਦੇਸ਼ ਦਾ ਮੈਚ
NEXT STORY