ਹਰਾਰੇ (ਬਿਊਰੋ)— ਆਈ.ਸੀ.ਸੀ. ਵਰਲਡ ਕੱਪ ਕੁਆਲੀਫਾਇਰ ਦੇ ਗਰੁੱਪ-ਏ ਦੇ ਮੁਕਾਬਲੇ ਵਿਚ ਵੈਸਟਇੰਡੀਜ਼ ਦੇ ਬੱਲੇਬਾਜ਼ ਰੋਵਮੈਨ ਪਾਵੇਲ ਨੇ ਨਵਾਂ ਕੀਰਤੀਮਾਨ ਬਣਾ ਦਿੱਤਾ ਹੈ।ਰੋਵਮੈਨ ਪਾਵੇਲ ਨੇ ਆਇਰਲੈਂਡ ਖਿਲਾਫ ਸੈਂਕੜਾ ਠੋਕਦੇ ਹੋਏ ਆਪਣੀ ਟੀਮ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ ਅਤੇ ਇਕ ਨਵਾਂ ਇਤਿਹਾਸ ਰਚ ਦਿੱਤਾ।
ਪਾਵੇਲ ਨੇ ਇਸ ਮੈਚ ਵਿਚ 100 ਗੇਂਦਾਂ ਵਿਚ 101 ਦੌੜਾਂ ਬਣਾਈਆਂ। ਆਪਣੀ ਇਸ ਪਾਰੀ ਵਿਚ ਉਨ੍ਹਾਂ ਨੇ 7 ਚੌਕੇ ਅਤੇ 7 ਛੱਕੇ ਜੜੇ। ਪਾਵੇਲ ਨੇ ਇਹ ਪਾਰੀ ਅਜਿਹੇ ਸਮੇਂ ਵਿਚ ਖੇਡੀ ਜਦੋਂ ਵੈਸਟਇੰਡੀਜ਼ ਦੀਆਂ 83 ਦੌੜਾਂ ਉੱਤੇ 5 ਵਿਕਟਾਂ ਡਿੱਗ ਚੁੱਕੀਆਂ ਸਨ। ਪਾਵੇਲ ਅੰਤ ਵਿਚ 50ਵੇਂ ਓਵਰ ਵਿਚ ਆਊਟ ਹੋਏ।
ਮੈਚ ਵਿਚ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਵੈਸਟਇੰਡੀਜ਼ ਟੀਮ ਦੀ ਸ਼ੁਰੂਆਤ ਬਹੁਤ ਖ਼ਰਾਬ ਰਹੀ ਅਤੇ ਅੱਧੀ ਟੀਮ ਸਿਰਫ 83 ਦੌੜਾਂ ਦੇ ਸਕੋਰ ਉੱਤੇ ਪੈਵੀਲੀਅਨ ਪਰਤ ਗਈ।ਇਸਦੇ ਬਾਅਦ ਪਾਵੇਲ ਨੇ ਕਪਤਾਨ ਜੇਸਨ ਹੋਲਡਰ (54) ਨਾਲ ਮਿਲ ਕੇ ਪਾਰੀ ਨੂੰ ਸੰਭਾਲਿਆ ਤੇ ਵੈਸਟਇੰਡੀਜ਼ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ।
ਪਾਵੇਲ ਦੇ ਸੈਂਕੜੇ ਦੀ ਬਦੌਲਤ ਵੈਸਟਇੰਡੀਜ਼ ਦੀ ਟੀਮ ਨੇ 50 ਓਵਰਾਂ ਵਿਚ 257 ਦੌੜਾਂ ਦਾ ਚੁਣੌਤੀ ਭਰਪੂਰ ਸਕੋਰ ਖੜ੍ਹਾ ਕੀਤਾ। ਦੱਸ ਦਈਏ ਕਿ ਵੈਸਟਇੰਡੀਜ਼ ਅਤੇ ਆਇਰਲੈਂਡ ਦੋਨੋਂ ਹੀ ਟੀਮਾਂ ਆਪਣੇ ਸ਼ੁਰੂਆਤੀ ਦੋਨੋਂ ਮੁਕਾਬਲੇ ਜਿੱਤ ਚੁੱਕੀਆਂ ਹਨ। ਅਜਿਹੇ ਵਿਚ ਦੋਨਾਂ ਦਾ ਇਰਾਦਾ ਇਸ ਮੈਚ ਨੂੰ ਜਿੱਤ ਕੇ ਸੁਪਰ ਸਿਕਸ ਵਿਚ ਪੁੱਜਣ ਦਾ ਹੋਵੇਗਾ।
ਬਲਾਈਂਡ ਕ੍ਰਿਕਟ 'ਤੇ ਰਾਸ਼ਟਰੀ ਸੰਮੇਲਨ ਦਾ ਸਫਲ ਆਯੋਜਨ
NEXT STORY