ਭੋਪਾਲ (ਨਿਕਲੇਸ਼ ਜੈਨ)- ਭਾਰਤ ਦੇ ਸਭ ਤੋਂ ਵੱਕਾਰੀ ਭੋਪਾਲ ਓਪਨ ਗ੍ਰੈਂਡ ਮਾਸਟਰ ਸ਼ਤਰੰਜ ਪ੍ਰਤੀਯੋਗਿਤਾ ਦੇ ਆਖਰੀ ਫੈਸਲਾਕੁੰਨ ਰਾਊਂਡ ਤੋਂ ਪਹਿਲਾਂ ਹੋਏ 9ਵੇਂ ਰਾਊਂਡ ਵਿਚ ਹੁਣ ਤਕ ਸਾਂਝੀ ਬੜ੍ਹਤ 'ਤੇ ਚੱਲ ਰਹੇ ਵੀਅਤਨਾਮ ਦੇ ਗ੍ਰੈਂਡਮਾਸਟਰ ਟ੍ਰਾਨ ਮਿਨ੍ਹ ਨੇ ਅੱਜ ਪਹਿਲੇ ਬੋਰਡ 'ਤੇ ਰੂਸ ਦੇ ਧਾਕੜ ਖਿਡਾਰੀ ਆਂਦ੍ਰੇ ਦਵੀਯਟਕਿਨ ਨੂੰ ਹਰਾਉਂਦਿਆਂ ਸਿੰਗਲ ਬੜ੍ਹਤ ਹਾਸਲ ਕਰ ਲਈ।
ਵਜ਼ੀਰ ਦੇ ਪਿਆਦੇ ਨੂੰ ਚੱਲ ਕੇ ਜਦੋਂ ਟ੍ਰਾਨ ਨੇ ਸ਼ੁਰੂਆਤ ਕੀਤੀ ਤਾਂ ਆਂਦ੍ਰੇ ਨੇ ਉਸ ਨੂੰ ਕੁਝ ਵੱਖਰੇ ਤਰੀਕੇ ਨਾਲ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਤੇ ਮੁੱਖ ਓਪਨਿੰਗ ਤੋਂ ਹਟ ਕੇ ਚਾਲਾਂ ਚੱਲੀਆਂ ਤੇ ਇਹ ਹੀ ਫੈਸਲਾ ਉਸਦੇ ਲਈ ਮੁਸੀਬਤ ਬਣ ਗਿਆ ਤੇ ਸਿਰਫ 35 ਚਾਲਾਂ ਵਿਚ ਹੀ ਉਸ ਨੂੰ ਹਾਰ ਮੰਨਣੀ ਪਈ।
ਦੂਜੇ ਬੋਰਡ 'ਤੇ ਭਾਰਤ ਦੇ ਸ਼ਿਆਮ ਨਿਖਿਲ ਨੇ ਹੁਣ ਤਕ ਬੜ੍ਹਤ 'ਤੇ ਚੱਲ ਰਹੇ ਵੀਅਤਨਾਮ ਦੇ ਗ੍ਰੈਂਡ ਮਾਸਟਰ ਨੁਏਨ ਵਾਨ ਹੂਯ ਨੂੰ ਬਰਾਬਰੀ 'ਤੇ ਰੋਕਦੇ ਹੋਏ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਭੇਜ ਦਿੱਤਾ। ਤੀਜੇ ਬੋਰਡ 'ਤੇ ਮੱਧ ਪ੍ਰਦੇਸ਼ ਦੇ ਮੁਕਾਬਲੇਬਾਜ਼ਾਂ ਵਿਚੋਂ ਚੋਟੀ ਦੇ ਖਿਡਾਰੀ ਫਿਡੇ ਮਾਸਟਰ ਅਨੁਜ ਸ਼੍ਰੀਵਾਤ੍ਰੀ ਨੇ ਤੀਜੀ ਸੀਡ ਅਰਮੀਨੀਆ ਦੇ ਗ੍ਰੈਂਡਮਾਸਟਰ ਕੇਰੇਨ ਮੋਵੇਸਿਜਯਨ ਨੂੰ ਡਰਾਅ 'ਤੇ ਰੋਕ ਲਿਆ।
ਬੰਗਾਲ ਨੂੰ ਹਰਾ ਕੇ UP ਪਲੇਆਫ 'ਚ, ਪਟਨਾ ਹੋਇਆ ਬਾਹਰ
NEXT STORY