ਲੰਡਨ : ਆਖਰੀ ਪਲਾਂ 'ਚ ਡਿਫੈਂਸ ਦੇ ਲਗਾਤਾਰ ਹਮਲਿਆਂ ਦਾ ਨੁਕਸਾਨ ਭਾਰਤੀ ਹਾਕੀ ਟੀਮ ਨੂੰ ਭੁਗਤਨਾ ਪਿਆ। 53ਵੇਂ ਮਿੰਟ ਤੱਕ ਇਕ ਗੋਲ ਦੀ ਬੜ੍ਹਤ ਬਣਾਏ ਰੱਖਣ ਦੇ ਬਾਅਦ ਮਹਿਲਾ ਹਾਕੀ ਵਿਸ਼ਵ ਕੱਪ ਦੇ ਪਹਿਲੇ ਮੈਚ 'ਚ ਉਸਨੂੰ ਓਲੰਪਿਕ ਚੈਂਪੀਅਨ ਇੰਗਲੈਂਡ ਨੇ 1-1 ਨਾਲ ਡਰਾਅ 'ਤੇ ਰੋਕ ਲਿਆ। ਵਿਸ਼ਵ ਰੈਂਕਿੰਗ 'ਚ 10ਵੇਂ ਸਥਾਨ 'ਚੇ ਕਾਬਿਜ਼ ਭਾਰਤੀ ਹਾਕੀ ਟੀਮ ਨੇ 8 ਸਾਲ ਬਾਅਦ ਟੂਰਨਾਮੈਂਟ ਲਈ ਕੁਆਲੀਫਾਈ ਕੀਤਾ ਹੈ। ਪੂਲ-ਬੀ ਦੇ ਪਹਿਲੇ ਮੁਕਾਬਲੇ 'ਚ ਦੁਨੀਆ ਦੀ ਦੂਜੇ ਸਥਾਨ ਦੀ ਟੀਮ ਨਾਲ ਖੇਡਦੇ ਹੋਏ ਭਾਰਤ ਦੀ ਸ਼ੁਰੂਆਤ ਕਾਫੀ ਹਮਲਾਵਰ ਰਹੀ ਅਤੇ 25ਵੇਂ ਮਿੰਟ 'ਚ ਹੀ ਨੇਹਾ ਨੇ ਫੀਲਡ ਗੋਲ ਕਰ ਕੇ ਭਾਰਤ ਨੂੰ ਬੜ੍ਹਤ ਦਿਵਾ ਦਿੱਤੀ। ਭਾਰਤ ਨੇ ਤੀਜੇ ਕੁਆਰਟਰ ਦੇ ਆਖਰ ਤੱਕ ਬੜ੍ਹਤ ਬਰਕਰਾਰ ਰੱਖੀ ਪਰ ਆਖਰੀ ਕੁਆਰਟਰ 'ਚ ਇੰਗਲੈਂਡ ਨੇ ਜਮ ਕੇ ਹਮਲੇ ਕੀਤੇ। ਇਸਦਾ ਫਾਇਦਾ 53ਵੇਂ ਮਿੰਟ 'ਚ ਇੰਗਲੈਂਡ ਨੂੰ ਮਿਲਿਆ ਜਦੋਂ ਲਿਲੀ ਓਸਲੇ ਨੇ ਭਾਰਤੀ ਡਿਫੈਂਡਰਾਂ ਨੂੰ ਪੂਰੀ ਤਰ੍ਹਾਂ ਚਕਮਾ ਦੇ ਕੇ ਗੋਲ ਕਰ ਦਿੱਤਾ। ਭਾਰਤ ਦਾ ਅੱਗਲਾ ਮੈਚ ਹੁਣ 26 ਜੁਲਾਈ ਨੂੰ ਆਇਰਲੈਂਡ ਖਿਲਾਫ ਹੋਣਾ ਹੈ।
ਮਹਿਲਾ ਕੰਪਾਊਂਡ ਨੂੰ ਚਾਂਦੀ ਅਤੇ ਮਿਕਸਡ ਟੀਮ ਨੇ ਹਾਸਲ ਕੀਤਾ ਕਾਂਸੀ ਤਮਗਾ
NEXT STORY