ਦਾਂਬੁਲਾ–ਭਾਰਤੀ ਮਹਿਲਾ ਕ੍ਰਿਕਟ ਟੀਮ ਅੱਜ ਭਾਵ ਸ਼ੁੱਕਰਵਾਰ ਨੂੰ ਇਥੇ ਏਸ਼ੀਆ ਕੱਪ ਸੈਮੀਫਾਈਨਲ ’ਚ ਬੰਗਲਾਦੇਸ਼ ਵਿਰੁੱਧ ਜਿੱਤ ਦੀ ਮਜ਼ਬੂਤ ਦਾਅਵੇਦਾਰ ਦੇ ਤੌਰ ’ਤੇ ਮੈਦਾਨ ’ਚ ਉਤਰੇਗੀ, ਜਿਸ ’ਚ ਸ਼ੈਫਾਲੀ ਵਰਮਾ ਦੀਆਂ ਨਜ਼ਰਾਂ ਹਮਲਾਵਰ ਪ੍ਰਦਰਸ਼ਨ ਕਰਨ ’ਤੇ ਲੱਗੀਆਂ ਹੋਣਗੀਆਂ ਜਦਕਿ ਸਮ੍ਰਿਤੀ ਮੰਧਾਨਾ ਵੀ ਵੱਡਾ ਸਕੋਰ ਬਣਾਉਣ ਲਈ ਬੇਤਾਬ ਹੋਵੇਗੀ। ਸ਼ੈਫਾਲੀ ਨੇ ਹੁਣ ਤੱਕ 158 ਦੌੜਾਂ ਬਣਾਈਆਂ ਹਨ ਅਤੇ ਉਹ ਟੂਰਨਾਮੈਂਟ ’ਚ ਦੂਜੀ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਖਿਡਾਰਣ ਹੈ।
ਨਿਗਾਰ ਸੁਲਤਾਨਾ ਦੀ ਟੀਮ ਦੇ ਵਿਰੁੱਧ ਸ਼ੈਫਾਲੀ ਨੂੰ ਚੰਗੀ ਸ਼ੁਰੂਆਤ ਕਰਨੀ ਪਵੇਗੀ ਕਿਉਂਕਿ ਵਿਰੋਧੀ ਟੀਮ ਕੋਲ ਹੌਲੀ ਗਤੀ ਦੇ ਗੇਂਦਬਾਜ਼ਾਂ ਦੀ ਭਰਮਾਰ ਹੈ। ਭਾਰਤੀ ਮਹਿਲਾ ਟੀਮ ਨੇ ਸਾਰੇ ਤਿੰਨੇ ਮੁਕਾਬਲਿਆਂ ’ਚ ਵਿਰੋਧੀ ਟੀਮਾਂ ਨੂੰ ਹਰਾਇਆ ਹੈ। ਉਸ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ, ਯੂ. ਏ. ਈ. ਨੂੰ 78 ਦੌੜਾਂ ਅਤੇ ਨੇਪਾਲ ਨੂੰ 82 ਦੌੜਾਂ ਨਾਲ ਹਰਾਇਆ ਹੈ। ਹਾਲਾਂਕਿ ਕਪਤਾਨ ਹਰਮਨਪ੍ਰੀਤ ਕੌਰ ਜਾਣਦੀ ਹੈ ਕਿ ਏਸ਼ੀਆ ਕੱਪ ’ਚ ਸੈਮੀਫਾਈਨਲ ਅਤੇ ਫਾਈਨਲ ਹੀ ਜ਼ਿਆਦਾ ਮਾਅਨੇ ਰੱਖਦੇ ਹਨ, ਇਸ ਲਈ ਬੰਗਲਾਦੇਸ਼ੀ ਟੀਮ ਟੂਰਨਾਮੈਂਟ ਦੇ ਇਸ ਪੜਾਅ ’ਚ ਖਤਰਨਾਕ ਹੋ ਸਕਦੀ ਹੈ।
ਟੀਮਾਂ ਇਸ ਤਰ੍ਹਾਂ ਹਨ:
ਭਾਰਤ : ਹਰਮਨਪ੍ਰੀਤ ਕੌਰ (ਕਪਤਾਨ), ਰਿਚਾ ਘੋਸ਼ (ਵਿਕਟਕੀਪਰ), ਉਮਾ ਛੇਤਰੀ (ਵਿਕਟਕੀਪਰ), ਸਮ੍ਰਿਤੀ ਮੰਧਾਨਾ (ਉਪ ਕਪਤਾਨ), ਸ਼ੈਫਾਲੀ ਵਰਮਾ, ਦੀਪਤੀ ਸ਼ਰਮਾ, ਪੂਜਾ ਵਸਤਰਾਕਰ, ਅਰੁੰਧਤੀ ਰੈੱਡੀ, ਜੇਮੀਮਾ ਰੌਡਰਿਗਜ਼, ਰੇਣੁਕਾ ਠਾਕੁਰ, ਦਿਆਲਨ ਹੇਮਲਤਾ, ਆਸ਼ਾ ਸ਼ੋਭਨਾ, ਰਾਧਾ ਯਾਦਵ, ਸ਼੍ਰੇਅੰਕਾ ਪਾਟਿਲ, ਸਜਨਾ ਸਜੀਵਨ।
ਬੰਗਲਾਦੇਸ਼ : ਨਿਗਾਰ ਸੁਲਤਾਨਾ ਜੋਟੀ (ਕਪਤਾਨ), ਸ਼ੋਰਨਾ ਅਖਤਰ, ਨਾਹਿਦਾ ਅਖਤਰ, ਮੁਰਸ਼ਿਦਾ ਖਾਤੂਨ, ਸ਼ੋਰੀਫਾ ਖਾਤੂਨ, ਰਿਤੂ ਮੋਨੀ, ਰੂਬੀਆ ਹੈਦਰ ਝੇਲਿਕ, ਸੁਲਤਾਨਾ ਖਾਤੂਨ, ਜਹਾਂਆਰਾ ਆਲਮ, ਦਿਲਾਰਾ ਅਖਤਰ, ਇਸ਼ਮਾ ਤੰਜ਼ੀਮ, ਰਾਬੀਆ ਖਾਨ, ਰੁਮਾਨਾ ਅਹਿਮਦ, ਮਾਰੂਫਾ ਅਖਤਰ, ਸਬਿਕੁਨ ਨਾਹਰ ਜੈਸਮੀਨ।
ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 2 ਵਜੇ ਸ਼ੁਰੂ ਹੋਵੇਗਾ।
15 ਅਗਸਤ ਨੂੰ ਹੋਵੇਗੀ ਪ੍ਰੋ-ਕਬੱਡੀ ਲੀਗ ਲਈ ਖਿਡਾਰੀਆਂ ਦੀ ਨਿਲਾਮੀ
NEXT STORY