ਆਕਲੈਂਡ : ਨਿਊਜ਼ੀਲੈਂਡ ਦੀ ਮਹਿਲਾ ਕ੍ਰਿਕੇਟ ਟੀਮ ਨੇ ਤਿੰਨ ਮੈਚ ਸੀਰੀਜ਼ ਦੇ ਦੂਜੇ ਟੀ-20 ਮੈਚ 'ਚ ਸ਼ੁੱਕਰਵਾਰ ਨੂੰ ਈਡਨ ਪਾਰਕ 'ਚ ਭਾਰਤ ਨੂੰ ਚਾਰ ਵਿਕਟਾਂ ਨਾਲ ਹਰਾਇਆ। ਇਸ ਦੇ ਨਾਲ ਹੀ ਸੀਰੀਜ਼ 'ਚ 2-0 ਨਾਲ ਬੜ੍ਹਤ ਬਣਾ ਲਈ। ਨਿਊਜ਼ੀਲੈਂਡ ਨੇ ਪਹਿਲਾਂ ਟੀ-20 23 ਦੌੜਾਂ ਨਾਲ ਜਿੱਤਿਆ ਸੀ। ਨਿਊਜ਼ੀਲੈਂਡ ਦੀ ਸੂਜ਼ੀ ਬੈਟਸ ਮੈਨ-ਆਫ-ਦੀ ਮੈਚ ਚੁਣੀ ਗਈ।

ਇਸ ਮੈਚ 'ਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਲਿਆ। ਭਾਰਤੀ ਟੀਮ ਨੇ 20 ਓਵਰਾਂ 'ਚ 6 ਵਿਕਟਾਂ 'ਤੇ 135 ਦੌੜਾਂ ਬਣਾਈਆਂ। ਉਨ੍ਹਾਂ ਵਲੋਂ ਜੇਮਿਮਾ ਰੋਡ੍ਰਿਗੇਜ ਨੇ 53 ਗੇਂਦਾਂ 'ਤੇ 72 ਤੇ ਸਮ੍ਰਿਤੀ ਮੰਧਾਨਾ ਨੇ 27 ਗੇਂਦਾ 'ਤੇ 36 ਦੌੜਾਂ ਦੀ ਪਾਰੀ ਖੇਡੀ। ਹਾਲਾਂਕਿ ਇਨ੍ਹਾਂ ਦੋਵਾਂ ਤੋਂ ਇਲਾਵਾ ਹੋਰ ਕੋਈ ਵੀ ਖਿਡਾਰੀ ਦਹਾਈ ਦੇ ਆਂਕੜੇ ਤੱਕ ਨਹੀਂ ਪਹੁੰਚ ਸਕਿਆ। ਨਿਊਜ਼ੀਲੈਂਡ ਦੇ ਲਈ ਰੋਜਮੈਰੀ ਮੇਅਰ ਨੇ 17 ਦੌੜਾਂ ਦੇ ਕੇ ਵਿਕਟਾਂ ਆਪਣੇ ਨਾਮ ਕੀਤੀਆਂ। ਸੌਫੀ ਡਿਵਾਇਨ, ਅਮੀਲੀਆ ਕੇਰ, ਲੇਘ ਕੈਸਪੇਰੇਕ ਨੇ 1-1 ਵਿਕਟਾਂ ਹਾਸਲ ਕੀਤੀਆਂ।
ਟੀਚਾ ਹਾਸਲ ਕਰ ਲਈ ਮੈਦਾਨ 'ਚ ਉਤਰੀ ਨਿਊਜ਼ੀਲੈਂਡ ਟੀਮ ਨੇ ਆਖਰੀ ਗੇਂਦ ਨਾਲ ਜਿੱਤ ਹਾਸਲ ਕੀਤੀ। ਉਨ੍ਹਾਂ ਨੇ 20 ਓਵਰ 'ਚੋਂ 6 ਵਿਕਟਾਂ 'ਤੇ 136 ਦੌੜਾਂ ਬਣਾਈਆਂ। ਉਨ੍ਹਾਂ ਵਲੋਂ ਸੂਜੀ ਬੇਟਸ ਨੇ ਸਭ ਤੋਂ ਜ਼ਿਆਦਾ 62 ਦੌੜਾਂ ਬਣਾਈਆਂ। ਉਨ੍ਹਾਂ ਨੇ 52 ਗੇਂਦਾਂ ਦੀ ਆਪਣੀ ਪਾਰੀ ਦੌਰਾਨ ਪੰਜ ਚੌਕੇ ਲਗਾਏ। ਸੂਜੀ ਤੋਂ ਇਲਾਵਾ ਸੋਫੀ ਡਿਵਾਇਰ ਨੇ 16 ਗੇਂਦਾਂ 'ਚ 19, ਐਮੀ ਨੇ 20 ਗੇਂਦਾਂ 'ਚ 23 ਤੇ ਕੈਟੀ ਨੇ 12 ਗੇਂਦਾਂ 'ਚ 13 ਦੌੜਾਂ ਬਣਾਈਆਂ। ਭਾਰਤ ਲਈ ਰਾਧਾ ਯਾਦਵ ਨੇ 23 ਤੇ ਅਰੁੰਧਤੀ ਰੈਡੀ ਨੇ 22 ਦੌੜਾਂ ਬਣਾ ਕੇ 2-2 ਵਿਕੇਟਾਂ ਹਾਸਲ ਕੀਤੀਆਂ। ਮਾਨਸੀ ਜੋਸ਼ੀ ਤੇ ਪੂਨਮ ਯਾਦਵ ਨੇ 1-1 ਖਿਡਾਰੀ ਨੂੰ ਪਵੇਲੀਅਨ ਭੇਜਿਆ।
ਅੰਡਰ-14 ਕਬੱਡੀ ਟੂਰਨਾਮੈਂਟ ਲਈ ਚੁਣੀ ਗਈ ਹਿਮਾਚਲ ਟੀਮ
NEXT STORY