ਕੇਗਬੇਰਹਾ (ਦੱ. ਅਫਰੀਕਾ)– ਮਹਿਲਾ ਟੀ20 ਵਿਸ਼ਵ ਕੱਪ ਦੇ ਗਰੁੱਪ ਬੀ ਦਾ 14ਵਾਂ ਮੈਚ ਅੱਜ ਭਾਰਤ ਤੇ ਇੰਗਲੈਂਡ ਦਰਮਿਆਨ ਖੇਡਿਆ ਜਾ ਰਿਹਾ ਹੈ। ਮੈਚ 'ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ।ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਦੀ ਮਹਿਲਾ ਟੀਮ ਨੇ ਨਿਰਧਾਰਤ 20 ਓਵਰਾਂ 'ਚ ਸਕੀਵਰ ਬਰੰਟ ਦੀਆਂ 50 ਦੌੜਾਂ ਦੀ ਤੇ ਐਮੀ ਜੋਨਸ ਦੀਆਂ 40 ਦੌੜਾਂ ਦੀ ਬਦੌਲਤ 7 ਵਿਕਟਾਂ ਦੇ ਨੁਕਸਾਨ 'ਤੇ 151 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤ ਲਈ 152 ਦੌੜਾਂ ਦਾ ਟੀਚਾ ਦਿੱਤਾ। ਇੰਗਲੈਂਡ ਵਲੋਂ ਸਲਾਮੀ ਬੱਲੇਬਾਜ਼ ਨੇ 0 ਦੌੜ, ਐਲਿਸੇ ਕੈਪਸੀ ਨੇ 3 ਦੌੜਾਂ, ਸੌਫੀ ਡੰਕਲੇ ਨੇ 10 ਦੌੜਾਂ ਦੇ ਬਣਾ ਆਊਟ ਹੋਈਆਂ। ਇਸ ਤੋਂ ਬਾਅਦ ਕਪਤਾਨ ਹੀਥਰ ਨਾਈਟ ਨੇ 28 ਦੌੜਾਂ ਦੀ ਪਾਰੀ ਖੇਡੀ। ਭਾਰਤ ਵਲੋਂ ਰੇਣੁਕਾ ਠਾਕੁਰ ਸਿੰਘ ਨੇ 5 ਤੇ ਸ਼ਿਖਾ ਪਾਂਡੇ ਨੇ 1 ਤੇ ਦੀਪਤੀ ਸ਼ਰਮਾ ਨੇ 1 ਵਿਕਟ ਝਟਕਾਈਆਂ।
ਪਹਿਲੇ ਦੋ ਮੈਚਾਂ ਵਿਚ ਦਬਾਅ ਦੇ ਹਾਲਾਤ ਝੱਲਣ ਵਾਲੀ ਭਾਰਤੀ ਟੀਮ ਨੂੰ ਇੰਗਲੈਂਡ ਵਿਰੁੱਧ ਸ਼ਨੀਵਾਰ ਨੂੰ ਇੱਥੇ ਹੋਣ ਵਾਲੇ ਮਹਿਲਾ ਟੀ-20 ਵਿਸ਼ਵ ਕੱਪ ਦੇ ਮੈਚ ਵਿਚ ਕਿਸੇ ਵੀ ਤਰ੍ਹਾਂ ਦੀ ਗਲਤੀ ਕਰਨ ਤੋਂ ਬਚਣਾ ਪਵੇਗਾ। ਵਿਸ਼ਵ ਦੀ ਨੰਬਰ-2 ਟੀਮ ਇੰਗਲੈਂਡ ਵਿਰੁੱਧ ਜਿੱਤ ਦਰਜ ਕਰਨ ’ਤੇ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਟੀਮ ਨਾਕਆਊਟ ਗੇੜ ਵਿਚ ਜਗ੍ਹਾ ਬਣਾ ਲਵੇਗੀ।
ਇਹ ਵੀ ਪੜ੍ਹੋ : ਸਟਿੰਗ ਵਿਵਾਦ ਮਗਰੋਂ ਚੇਤਨ ਸ਼ਰਮਾ ਨੇ ਚੋਣ ਕਮੇਟੀ ਦੇ ਚੇਅਰਮੈਨ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਹਰੇਕ ਗਰੁੱਪ ਤੋਂ ਚੋਟੀ ’ਤੇ ਰਹਿਣ ਵਾਲੀਆਂ ਦੋ ਟੀਮਾਂ ਸੈਮੀਫਾਈਨਲ ਵਿਚ ਪਹੁੰਚਣਗੀਆਂ। ਭਾਰਤੀ ਟੀਮ ਨੇ ਆਪਣੇ ਪਹਿਲੇ ਮੈਚ ਵਿਚ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ 7 ਵਿਕਟਾਂ ਨਾਲ ਜਦਕਿ ਦੂਜੇ ਮੈਚ ਵਿਚ ਵੈਸਟਇੰਡੀਜ਼ ਨੂੰ 6 ਵਿਕਟਾਂ ਨਾਲ ਹਰਾਇਆ ਸੀ। ਇਨ੍ਹਾਂ ਦੋ ਜਿੱਤਾਂ ਨਾਲ ਭਾਰਤ ਸੈਮੀਫਾਈਨਲ ਲਈ ਕੁਆਲੀਫਾਈ ਕਰਨ ਦੀ ਮਜ਼ਬੂਤ ਸਥਿਤੀ ਵਿਚ ਪਹੁੰਚ ਗਿਆ ਹੈ।
ਦੋਵਾਂ ਦੇਸ਼ਾਂ ਦੀਆਂ ਪਲੇਇੰਗ ਇਲੈਵਨ :
ਇੰਗਲੈਂਡ : ਸੋਫੀਆ ਡੰਕਲੇ, ਡੈਨੀਅਲ ਵਾਏਟ, ਐਲਿਸ ਕੈਪਸੀ, ਨੈਟ ਸਾਇਵਰ ਬਰੰਟ, ਹੀਥਰ ਨਾਈਟ (ਕਪਤਾਨ), ਐਮੀ ਜੋਨਸ (ਵਿਕਟਕੀਪਰ), ਕੈਥਰੀਨ ਸਾਇਵਰ ਬਰੰਟ, ਸੋਫੀ ਏਕਲੇਸਟੋਨ, ਸ਼ਾਰਲੋਟ ਡੀਨ, ਸਾਰਾ ਗਲੇਨ, ਲੌਰੇਨ ਬੈੱਲ
ਭਾਰਤ : ਸ਼ੈਫਾਲੀ ਵਰਮਾ, ਸਮ੍ਰਿਤੀ ਮੰਧਾਨਾ, ਜੇਮਿਮਾ ਰੌਡ੍ਰੀਗੇਜ਼, ਹਰਮਨਪ੍ਰੀਤ ਕੌਰ (ਕਪਤਾਨ), ਰਿਚਾ ਘੋਸ਼ (ਵਿਕਟਕੀਪਰ), ਸ਼ਿਖਾ ਪਾਂਡੇ, ਦੀਪਤੀ ਸ਼ਰਮਾ, ਪੂਜਾ ਵਸਤਰਕਾਰ, ਰਾਧਾ ਯਾਦਵ, ਰਾਜੇਸ਼ਵਰੀ ਗਾਇਕਵਾੜ, ਰੇਣੁਕਾ ਠਾਕੁਰ ਸਿੰਘ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IND vs AUS 2nd Test, Day 2 Stumps : ਆਸਟ੍ਰੇਲੀਆ ਦਾ ਸਕੋਰ 61/1, ਬਣਾਈ 62 ਦੌੜਾਂ ਦੀ ਬੜ੍ਹਤ
NEXT STORY