ਸਪੋਰਟਸ ਡੈਸਕ : ਤੇਜ਼ ਗੇਂਦਬਾਜ਼ ਪੂਜਾ ਵਸਤਾਰਕਰ ਨੇ 12 ਦੌੜਾਂ ਦੇ ਕੇ 4 ਵਿਕਟਾਂ ਲਈਆਂ, ਜਿਸ ਦੀ ਮਦਦ ਨਾਲ ਸੁਪਰਨੋਵਾਜ਼ ਨੇ ਮਹਿਲਾ ਟੀ-20 ਚੈਲੰਜ ਦੇ ਪਹਿਲੇ ਮੈਚ ਵਿਚ ਸੋਮਵਾਰ ਨੂੰ ਟ੍ਰੇਲਬਲੇਜਰਸ ਨੂੰ 49 ਦੌੜਾਂ ਨਾਲ ਹਰਾ ਦਿੱਤਾ। ਵਸਤਾਰਕਰ ਨੇ ਟ੍ਰੇਲਬਲੇਜਰਸ ਦੀ ਕਪਤਾਨ ਸਮ੍ਰਿਤੀ ਮੰਧਾਨਾ (34), ਸਲਾਮੀ ਬੱਲੇਬਾਜ਼ ਹੇਲੀ ਮੈਥਿਊਜ਼ (18), ਸੋਫੀਆ ਡੰਕਲੀ (1) ਤੇ ਸਲਮਾ ਖਾਤੂਨ (0) ਨੂੰ ਵੱਖ-ਵੱਖ ਸਪੈੱਲ ਵਿਚ ਆਊਟ ਕਰਕੇ ਸਾਬਕਾ ਚੈਂਪੀਅਨ ਟੀਮ ਦੇ ਬੱਲੇਬਾਜ਼ੀ ਕ੍ਰਮ ਨੂੰ ਤਹਿਸ-ਨਹਿਸ ਕਰ ਦਿੱਤਾ। ਇੰਗਲੈਂਡ ਦੀ ਖੱਬੇ ਹੱਥ ਦੀ ਸਪਿਨਰ ਸੋਫੀ ਐਕਲੇਸਟੋਨ ਤੇ ਆਸਟ੍ਰੇਲੀਆ ਦੀ ਆਲਰਾਊਂਡਰ ਏਲਾਨਾ ਕਿੰਗ ਨੇ 2-2 ਵਿਕਟਾਂ ਲਈਆਂ। ਜਿੱਤ ਲਈ 164 ਦੌੜਾਂ ਦੇ ਟੀਚੇ ਦੇ ਜਵਾਬ ਵਿਚ ਟ੍ਰੇਲਬਲੇਜਰਸ 9 ਵਿਕਟਾਂ ’ਤੇ 114 ਦੌੜਾਂ ਹੀ ਬਣਾ ਸਕੇ।
ਇਸ ਤੋਂ ਪਹਿਲਾਂ ਸੁਪਰਨੋਵਾਜ਼ ਨੇ ਮਹਿਲਾ ਟੀ-20 ਚੈਲੰਜ ਵਿਚ ਬੈਸਟ ਸਕੋਰ ਬਣਾਉਂਦਿਆਂ 163 ਦੌੜਾਂ ਬਣਾਈਆਂ। ਸੁਪਰਨੋਵਾਜ਼ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਕੀਤਾ ਤੇ 29 ਗੇਂਦਾਂ ਵਿਚ 37 ਦੌੜਾਂ ਬਣਾਈਆਂ। ਹਰਲੀਨ ਦਿਓਲ ਨੇ 35 ਤੇ ਡਿਏਂਡ੍ਰਾ ਡੌਟਿਨ ਨੇ 32 ਦੌੜਾਂ ਦੀ ਪਾਰੀ ਖੇਡੀ। ਆਖਰੀ 2 ਓਵਰਾਂ 'ਚ ਹਾਲਾਂਕਿ ਟੀਮ ਨੇ 8 ਦੌੜਾਂ ਦੇ ਅੰਦਰ ਨਾਟਕੀ ਢੰਗ ਨਾਲ 5 ਵਿਕਟਾਂ ਗੁਆਂ ਦਿੱਤੀਆਂ। ਹੈਲੀ ਮੈਥਿਊਜ਼ ਨੇ ਟ੍ਰੇਲਬਲੇਜਰਸ ਲਈ 29 ਦੌੜਾਂ ਦੇ ਕੇ 3 ਵਿਕਟਾਂ ਲਈਆਂ, ਜਦਕਿ ਸਲਮਾ ਖਾਤੂਨ ਨੇ 30 ਦੌੜਾਂ ਦੇ ਕੇ 2 ਵਿਕਟਾਂ ਲਈਆਂ।
Asia Cup Hockey : ਆਖ਼ਰੀ ਪਲਾਂ 'ਚ ਗੋਲ ਗੁਆ ਕੇ ਭਾਰਤ ਨੇ ਪਾਕਿ ਨਾਲ ਡਰਾਅ ਖੇਡਿਆ
NEXT STORY