ਨਵੀਂ ਦਿੱਲੀ : ਬੀ. ਸੀ. ਸੀ. ਆਈ. ਦੇ ਖਜ਼ਾਨਚੀ ਅਰੁਣ ਧੂਮਲ ਨੇ ਸੋਮਵਾਰ ਨੂੰ ਕਿਹਾ ਕਿ ਉਸਦੀ ਕ੍ਰਿਕਟ ਪਰਿਚਾਲਨ ਤੇ ਰਾਸ਼ਟਰੀ ਕ੍ਰਿਕਟ ਅਕੈਡਮੀ ਦੀਆਂ ਟੀਮਾਂ ਚੋਟੀ ਦੇ ਕ੍ਰਿਕਟਰਾਂ ਲਈ ਅਭਿਆਸ ਕੈਂਪ ਆਯੋਜਿਤ ਕਰਨ ’ਤੇ ਕੰਮ ਕਰ ਰਹੀਆਂ ਹਨ ਪਰ ਅਜੇ ਉਸਦੀ ਸਮਾਂ-ਸੀਮਾ ਤੈਅ ਨਹੀਂ ਕੀਤੀ ਜਾ ਸਕਦੀ। ਭਾਰਤ ਵਿਚ ਕੋਰੋਨਾ ਵਾਇਰਸ ਦੇ ਮਾਮਲੇ 2 ਲੱਖ ਤੋਂ ਵੱਧ ਹੋ ਗਏ ਹਨ।

ਧੂਮਲ ਨੇ ਕਿਹਾ,‘‘ਰਾਸ਼ਟਰੀ ਕੈਂਪ ਦੀ ਬਹਾਲੀ ’ਤੇ ਗੱਲ ਚੱਲ ਰਹੀ ਹੈ। ਕ੍ਰਿਕਟ ਪਰਿਚਾਲਨ ਟੀਮ ਤੇ ਐੱਨ. ਸੀ. ਏ. ਸਟਾਫ ਇਸਦੀ ਸੰਭਾਵਨਾ ’ਤੇ ਕੰਮ ਕਰ ਰਿਹਾ ਹੈ। ਵੱਖ-ਵੱਖ ਰਾਜਾਂ ਵਿਚ ਲਾਕਡਾਊਣ ਵਿਚ ਰਿਆਇਤ ਸਬੰਧੀ ਵੱਖ-ਵੱਖ ਦਿਸ਼ਾ-ਨਿਰਦੇਸ਼ ਹਨ। ਸਾਨੂੰ ਉਨ੍ਹਾਂ ਦੇ ਅਨੁਸਾਰ ਫੈਸਲਾ ਲੈਣਾ ਪਵੇਗਾ।’’ ਉਸ ਨੇ ਕਿਹਾ ਕਿ ਹਰ ਕੋਈ ਵੱਖ-ਵੱਖ ਰਾਜ ਤੋਂ ਹੈ। ਉਹ ਅਾਪਣੇ ਰਾਜ ਸੰਘਾਂ ਨਾਲ ਤਾਲਮੇਲ ਦੇ ਨਾਲ ਅਭਿਆਸ ਕਰ ਸਕਦੇ ਹਨ ਜਦੋਂ ਤਕ ਕਿ ਪੂਰੀ ਟੀਮ ਇਕੱਠੀ ਨਹੀਂ ਆਉਂਦੀ।’’
ਇੰਗਲੈਂਡ ਵਿਚ 75 ਦਿਨ ਬੰਦ ਰਹਿਣ ਤੋਂ ਬਾਅਦ ਮੁਕਾਬਲੇਬਾਜ਼ੀ ਖੇਡ ਫਿਰ ਸ਼ੁਰੂ
NEXT STORY