ਬਰਮਿੰਘਮ : ਐਸ਼ਲੀਗ ਬਾਰਟੀ ਐਤਵਾਰ ਨੂੰ ਇੱਥੇ ਬਰਮਿੰਘਮ ਡਬਲਿਯੂ. ਟੀ. ਏ. ਖਿਤਾਬ ਜਿੱਤ ਕੇ ਵਰਲਡ ਰੈਂਕਿੰਗ ਵਿਚ ਚੋਟੀ 'ਤੇ ਕਾਬਿਜ਼ ਹੋਣ ਵਾਲੀ ਆਸਟਰੇਲੀਆ ਦੀ ਦੂਜੀ ਮਹਿਲਾ ਖਿਡਾਰੀ ਬਣ ਗਈ ਹੈ। ਫ੍ਰੈਂਚ ਓਪਨ ਚੈਂਪੀਅਨ ਬਾਰਟੀ ਨੇ ਫਾਈਨਲ ਵਿਚ ਜੁਲੀਆ ਗਾਰਜੇਸ ਨੂੰ 6-3, 7-5 ਨਾਲ ਹਰਾਇਆ। ਉਸ ਤੋਂ ਪਹਿਲਾਂ ਯਾਵੋਨੀ ਗੁਲਾਗੋਂਗ ਕਾਵਲੀ 1976 ਵਿਚ 2 ਹਫਤਿਆਂ ਲਈ ਚੋਟੀ ਰੈਂਕਿੰਗ ਹਾਸਲ ਕਰਨ ਵਾਲੀ ਪਹਿਲੀ ਮਹਿਲਾ ਖਿਡਾਰੀ ਬਣੀ ਸੀ।

ਬਾਰਟੀ ਨੇ ਜਾਪਾਨ ਦੀ ਨਾਓਮੀ ਓਸਾਕਾ ਨੂੰ ਮਹਿਲਾ ਰੈਂਕਿੰਗ ਵਿਚ ਚੋਟੀ ਤੋਂ ਹਟਾਇਆ। ਟੈਨਿਸ ਆਸਟਰੇਲੀਆ ਦੇ ਮੁਖੀ ਕ੍ਰੇਗ ਟਿਲੇ ਨੇ ਇਸ ਨੂੰ ਇਤਿਹਾਸਕ ਉਪਲੱਬਧੀ ਕਰਾਰ ਦਿੱਤਾ। ਉਸ ਨੇ ਕਿਹਾ, ''ਇਸ ਉਪਲੱਬਧੀ ਨੂੰ ਹਾਸਲ ਕਰਨਾ ਅਸਲ ਵਿਚ ਕਾਫੀ ਮੁਸ਼ਕਲ ਹੈ। ਇਹ ਸ਼ਾਨਦਾਰ ਹੈ। ਗੁਲਾਗੋਂਗ ਨੇ ਉਸਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਾਰਟੀ ਦੇ ਖੇਡ ਦਾ ਵਿਕਾਸ ਕਮਾਲ ਦਾ ਰਿਹਾ ਹੈ। ਉਹ ਸਿਰਫ ਟੈਨਿਸ ਕੋਰਟ 'ਤੇ ਵਾਪਸੀ ਕਰ ਚੰਗੇ ਹਿੱਟ ਲਗਾਉਣਾ ਚਾਹੁੰਦੀ ਹੈ। ਉਹ ਨੰਬਰ ਇਕ ਦੇ ਹੀ ਕਾਬਲ ਹੈ ਅਤੇ ਫ੍ਰੈਂਚ ਓਪਨ ਦੀ ਜਿੱਤ ਨਾਲ ਉਸਦਾ ਮਨੋਬਲ ਕਾਫੀ ਵਧੇਗਾ।''
CWC 2019 : ਬੰਗਲਾਦੇਸ਼ ਅਤੇ ਅਫਗਾਨਿਸਤਾਨ ਵਿਚਾਲੇ ਮੈਚ ਦੀ ਦੇਖੋ ਲਾਈਵ ਕੁਮੈਂਟਰੀ
NEXT STORY