ਮੈਲਬੌਰਨ : ਆਸਟਰੇਲੀਆ ਦੇ ਧਾਕੜ ਕ੍ਰਿਕਟਰ ਐਲਨ ਬਾਰਡਰ ਨੇ ਉਮੀਦ ਜਤਾਈ ਹੈ ਕਿ 30 ਮਈ ਤੋ ਇੰਗਲੈਂਡ ਵਿਚ ਸ਼ੁਰੂ ਹੋ ਰਹੇ ਆਈ. ਸੀ. ਸੀ. ਵਨ ਡੇ ਵਿਸ਼ਵ ਕੱਪ ਵਿਚ ਵਿਰਾਟ ਕੋਹਲੀ, ਇਓਨ ਮੌਰਗਨ ਅਤੇ ਐਰੋਨ ਫਿੰਚ ਸਰਵਸ੍ਰੇਸ਼ਠ ਸਾਬਤ ਹੋ ਸਕਦੇ ਹਨ। ਆਸਟਰੇਲੀਆ ਨੂੰ 1987 ਵਿਚ ਆਪਣੀ ਕਪਤਾਨੀ 'ਚ ਵਿਸ਼ਵ ਚੈਂਪੀਅਨ ਬਣਾਉਣ ਵਾਲੇ ਇਸ ਖਿਡਾਰੀ ਨੇ ਕਿਹਾ ਕਿ ਹਮਲਾਵਰ ਸੁਭਾਅ ਅਤੇ ਤੁਰੰਤ ਜਵਾਬ ਦੇਣ ਦਾ ਕਪਤਾਨੀ ਹੁਨਰ ਕੋਹਲੀ, ਮੌਰਗਨ ਅਤੇ ਫਿੰਚ ਨੂੰ ਸਭ ਤੋਂ ਵੱਖ ਕਪਤਾਨ ਬਣਾਉਂਦਾ ਹੈ। ਬਾਰਡ ਨੇ ਕ੍ਰਿਕਟ ਵੈਬਸਾਈਟ ਨੂੰ ਕਿਹਾ, ''ਮੈਨੂੰ ਲਗਦਾ ਹੈ ਕਿ ਵਿਰਾਟ ਕੋਹਲੀ ਇਕ ਅਲੱਗ ਤਰ੍ਹਾਂ ਦੇ ਕਪਤਾਨ ਹਨ। ਉਹ ਥੋੜੇ ਹਮਲਾਵਰ ਸੁਭਾਅ ਦੇ ਖਿਡਾਰੀ ਹਨ ਅਤੇ ਵਿਰੋਧੀ ਟੀਮ ਨੂੰ ਉਸਦੇ ਅੰਦਾਜ਼ 'ਚ ਜਵਾਬ ਦੇਣ ਲਈ ਤਿਆਰ ਰਹਿੰਦੇ ਹਨ। ਵਿਰੋਧੀ ਖਿਡਾਰੀ ਨੂੰ ਪਤਾ ਹੁੰਦਾ ਹੈ ਕਿ ਜੇਕਰ ਉਹ ਅਜਿਹੇ ਕਪਤਾਨ ਨਾਲ ਭਿੜਨਗੇ ਤਾਂ ਤੁਰੰਤ ਜਵਾਬ ਮਿਲ ਜਾਵੇਗਾ।''

ਆਸਟਰੇਲੀਆ ਦੇ 178 ਮੈਚਾਂ ਵਿਚ ਕਪਤਾਨੀ ਕਰਨ ਵਾਲੇ ਬਾਰਡਰ ਮੌਰਗਨ ਤੋਂ ਵੀ ਕਾਫੀ ਪ੍ਰਭਾਵਿਤ ਹਨ ਜਿਸਦੀ ਅਗਵਾਈ ਵਿਚ ਇੰਗਲੈਂਡ ਵਨ ਡੇ ਰੈਂਕਿੰਗ ਵਿਚ ਚੋਟੀ 'ਤੇ ਪਹੁੰਚਿਆ ਹੈ। ਉਸ ਨੇ ਕਿਹਾ, ''ਕਿ ਮੈਨੂੰ ਲਗਦਾ ਹੈ ਕਿ ਇੰਗਲੈਂਡ ਟੀਮ ਦੀ ਕਾਫੀ ਚੰਗਾ ਕਰ ਰਹੀ ਹੈ। ਉਹ ਵੱਖ ਤਰ੍ਹਾਂ ਦੀ ਯੋਜਨਾ ਦੇ ਨਾਲ ਖੇਡ ਰਹੇ ਹਨ ਅਤੇ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਵਿਸ਼ਵ ਕੱਪ ਵਿਚ ਉਸਦੀ ਯੋਜਨਾ ਕੀ ਚਮਤਕਾਰ ਕਰਦੀ ਹੈ। ਉਹ ਇਕ ਖਤਰਨਾਕ ਟੀਮ ਹੈ ਅਤੇ ਉਸਦੀ ਗੇਂਦਬਾਜ਼ੀ ਕਿਸੇ ਨੂੰ ਵੀ ਦਬਾਅ 'ਚ ਲਿਆ ਸਕਦੀ ਹੈ। ਉੱਥੇ ਹੀ ਐਰੋਨ ਫਿੰਚ ਵੀ ਆਸਟਰੇਲੀਆਈ ਟੀਮ ਲਈ ਸ਼ਾਨਦਾਰ ਕੰਮ ਕਰ ਰਹੇ ਹਨ। ਟੀਮ ਤੋਂ ਵੀ ਉਸਨੂੰ ਚੰਗਾ ਸਾਥ ਮਿਲ ਰਿਹਾ ਹੈ ਅਤੇ ਮੈਨੂੰ ਲਗਦਾ ਹੈ ਕਿ ਇਹ ਉਸਦੀ ਕਪਤਾਨੀ ਵਿਚ ਦਿਸ ਰਿਹਾ ਹੈ। ਟੀਮ ਵਿਚ ਹਰ ਕਿਸੇ ਨੂੰ ਆਪਣੀ ਦਾ ਅਹਿਸਾਸ ਹੈ।''

ਮੈਨੂੰ ਆਪਣੇ ਆਪ 'ਤੇ ਹੈ ਭਰੋਸਾ, ਸਾਬਤ ਕਰਾਂਗਾ: ਦਿਨੇਸ਼ ਕਾਰਤਿਕ
NEXT STORY