ਕਰਾਚੀ- ਭਾਰਤ ਅਤੇ ਪਾਕਿਸਤਾਨ ਵਿਚਾਲੇ ਵਿਸ਼ਵ ਕੱਪ ਦਾ ਬਹੁਚਰਚਿਤ ਮੁਕਾਬਲਾ 15 ਅਕਤੂਬਰ ਦੀ ਬਜਾਏ 14 ਅਕਤੂਬਰ ਨੂੰ ਅਹਿਮਦਾਬਾਦ 'ਚ ਹੋਵੇਗਾ ਅਤੇ ਪੀਸੀਬੀ ਨੇ ਆਪਣੇ ਦੋ ਮੈਚਾਂ ਦੀਆਂ ਤਰੀਕਾਂ ਬਦਲਣ ਦੇ ਆਈਸੀਸੀ ਅਤੇ ਬੀਸੀਸੀਆਈ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ। ਪਾਕਿਸਤਾਨ ਦੀ ਟੀਮ ਹੁਣ ਭਾਰਤ ਖ਼ਿਲਾਫ਼ ਮੈਚ ਤੋਂ ਤਿੰਨ ਦਿਨ ਪਹਿਲਾਂ 12 ਅਕਤੂਬਰ ਦੀ ਬਜਾਏ 10 ਅਕਤੂਬਰ ਨੂੰ ਹੈਦਰਾਬਾਦ 'ਚ ਸ੍ਰੀਲੰਕਾ ਖ਼ਿਲਾਫ਼ ਖੇਡੇਗੀ। ਨਵਰਾਤਰੀ ਦਾ ਪਹਿਲਾ ਦਿਨ ਹੋਣ ਕਾਰਨ ਭਾਰਤ-ਪਾਕਿਸਤਾਨ ਮੈਚ ਇੱਕ ਦਿਨ ਪਹਿਲਾਂ ਹੀ ਕਰਵਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਟੀਮ ਇੰਡੀਆ 'ਚ ਜਿਵੇਂ ਵਿਰਾਟ ਕੋਹਲੀ ਹਨ, ਉਂਝ ਹੀ ਗੇਂਦਬਾਜ਼ੀ 'ਚ ਜਸਪ੍ਰੀਤ ਬੁਮਰਾਹ ਹਨ : ਹਰਭਜਨ ਸਿੰਘ
ਆਈਸੀਸੀ ਅਤੇ ਬੀਸੀਸੀਆਈ ਨੇ ਆਪਣੇ ਦੋ ਮੈਚਾਂ ਦੇ ਪ੍ਰੋਗਰਾਮ ਨੂੰ ਬਦਲਣ ਲਈ ਪੀਸੀਬੀ ਨਾਲ ਸੰਪਰਕ ਕੀਤਾ ਸੀ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਜਲਦੀ ਹੀ ਸੰਸ਼ੋਧਿਤ ਪ੍ਰੋਗਰਾਮ ਜਾਰੀ ਕਰੇਗੀ ਕਿਉਂਕਿ ਕੁਝ ਹੋਰ ਮੈਚਾਂ ਦੇ ਪ੍ਰੋਗਰਾਮ 'ਚ ਬਦਲਾਅ ਹੋਇਆ ਹੈ।
ਆਈਸੀਸੀ ਵਿਸ਼ਵ ਕੱਪ 2023 ਲਈ ਪਾਕਿਸਤਾਨੀ ਟੀਮ ਦਾ ਮੌਜੂਦਾ ਕਾਰਜਕ੍ਰਮ ਇਸ ਤਰ੍ਹਾਂ ਹੈ:
ਇਹ ਵੀ ਪੜ੍ਹੋ- ਕਪਿਲ ਦੇਵ ਦੇ ਬਿਆਨ 'ਤੇ ਆਇਆ ਜਡੇਜਾ ਦਾ ਜਵਾਬ, ਕਿਹਾ-ਖਿਡਾਰੀਆਂ 'ਚ ਨਹੀਂ ਕਿਸੇ ਤਰ੍ਹਾਂ ਦਾ ਹੰਕਾਰ
06 ਅਕਤੂਬਰ: ਬਨਾਮ ਨੀਦਰਲੈਂਡ, ਹੈਦਰਾਬਾਦ
12 ਅਕਤੂਬਰ: ਬਨਾਮ ਸ੍ਰੀਲੰਕਾ, ਹੈਦਰਾਬਾਦ
15 ਅਕਤੂਬਰ: ਬਨਾਮ ਭਾਰਤ, ਅਹਿਮਦਾਬਾਦ
20 ਅਕਤੂਬਰ: ਬਨਾਮ ਆਸਟ੍ਰੇਲੀਆ, ਬੈਂਗਲੁਰੂ
23 ਅਕਤੂਬਰ: ਬਨਾਮ ਅਫਗਾਨਿਸਤਾਨ, ਚੇਨਈ
27 ਅਕਤੂਬਰ: ਬਨਾਮ ਦੱਖਣੀ ਅਫਰੀਕਾ, ਚੇਨਈ
31 ਅਕਤੂਬਰ: ਬਨਾਮ ਬੰਗਲਾਦੇਸ਼, ਕੋਲਕਾਤਾ
04 ਨਵੰਬਰ: ਬਨਾਮ ਨਿਊਜ਼ੀਲੈਂਡ, ਬੈਂਗਲੁਰੂ
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟੀਮ ਇੰਡੀਆ 'ਚ ਜਿਵੇਂ ਵਿਰਾਟ ਕੋਹਲੀ ਹਨ, ਉਂਝ ਹੀ ਗੇਂਦਬਾਜ਼ੀ 'ਚ ਜਸਪ੍ਰੀਤ ਬੁਮਰਾਹ ਹਨ : ਹਰਭਜਨ ਸਿੰਘ
NEXT STORY