ਸਪੋਰਟਸ ਡੈਸਕ— ਸੱਟ ਕਾਰਨ ਲੰਬੇ ਸਮੇਂ ਤੋਂ ਬਾਹਰ ਰਹਿਣ ਤੋਂ ਬਾਅਦ ਟੀਮ ਇੰਡੀਆ 'ਚ ਜਸਪ੍ਰੀਤ ਬੁਮਰਾਹ ਦੀ ਵਾਪਸੀ ਤੋਂ ਸਾਬਕਾ ਸਪਿਨਰ ਹਰਭਜਨ ਸਿੰਘ ਕਾਫ਼ੀ ਖੁਸ਼ ਹਨ। ਬੁਮਰਾਹ ਨੂੰ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਆਇਰਲੈਂਡ ਖ਼ਿਲਾਫ਼ ਤਿੰਨ ਮੈਚ ਡਬਲਿਨ 'ਚ 18, 20 ਅਤੇ 23 ਅਗਸਤ ਨੂੰ ਹੋਣੇ ਹਨ।
ਹਾਲਾਂਕਿ ਹਰਭਜਨ ਨੇ ਆਪਣੇ ਯੂਟਿਊਬ ਚੈਨਲ 'ਤੇ ਸ਼ੇਅਰ ਕੀਤੀ ਇਕ ਵੀਡੀਓ 'ਚ ਕਿਹਾ ਕਿ ਜਸਪ੍ਰੀਤ ਬੁਮਰਾਹ ਨੇ ਆਖਰਕਾਰ ਵਾਪਸੀ ਕਰ ਲਈ ਹੈ। ਉਹ ਕਾਫ਼ੀ ਦੇਰ ਤੱਕ ਜ਼ਖਮੀ ਸੀ। ਉਹ ਵਾਪਸ ਆ ਗਏ ਹਨ ਅਤੇ ਉਨ੍ਹਾਂ ਨੂੰ ਸਿੱਧੇ ਕਪਤਾਨ ਬਣਾ ਦਿੱਤਾ ਗਿਆ ਹੈ। ਜੱਸੀ ਨੂੰ ਕਪਤਾਨ ਬਣਨ 'ਤੇ ਅਤੇ ਖ਼ਾਸ ਤੌਰ 'ਤੇ ਫਿੱਟ ਹੋਣ ਲਈ ਵਧਾਈ। ਮੈਨੂੰ ਉਮੀਦ ਹੈ ਕਿ ਜੱਸੀ ਦੁਬਾਰਾ ਜ਼ਖਮੀ ਨਾ ਹੋਣ।
ਇਹ ਵੀ ਪੜ੍ਹੋ- ਕਪਿਲ ਦੇਵ ਦੇ ਬਿਆਨ 'ਤੇ ਆਇਆ ਜਡੇਜਾ ਦਾ ਜਵਾਬ, ਕਿਹਾ-ਖਿਡਾਰੀਆਂ 'ਚ ਨਹੀਂ ਕਿਸੇ ਤਰ੍ਹਾਂ ਦਾ ਹੰਕਾਰ
ਹਰਭਜਨ ਨੇ ਇਸ ਤੱਥ 'ਤੇ ਜ਼ੋਰ ਦਿੱਤਾ ਕਿ ਟੀਮ ਇੰਡੀਆ ਤੋਂ ਬੁਮਰਾਹ ਦੀ ਗੈਰਹਾਜ਼ਰੀ ਡਬਲਯੂਟੀਸੀ ਫਾਈਨਲ 'ਚ ਜ਼ਿਆਦਾ ਮਹਿਸੂਸ ਕੀਤੀ ਗਈ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਗੇਂਦਬਾਜ਼ੀ 'ਚ ਬੁਮਰਾਹ ਦਾ ਕੱਦ ਬੱਲੇਬਾਜ਼ੀ 'ਚ ਵਿਰਾਟ ਕੋਹਲੀ ਵਰਗਾ ਹੈ। ਉਨ੍ਹਾਂ ਨੂੰ ਬਹੁਤ ਯਾਦ ਕੀਤਾ ਗਿਆ ਹੈ, ਭਾਵੇਂ ਤੁਸੀਂ ਡਬਲਯੂਟੀਸੀ ਫਾਈਨਲ ਦੇਖੋ ਜਾਂ ਉਸ ਤੋਂ ਪਹਿਲਾਂ ਖੇਡੇ ਗਏ ਕ੍ਰਿਕਟ ਨੂੰ ਦੇਖੋ।
ਹਰਭਜਨ ਨੇ ਕਿਹਾ- ਇਹ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ। ਜੇਕਰ ਅਸੀਂ ਬੱਲੇਬਾਜ਼ੀ ਦੀ ਗੱਲ ਕਰੀਏ ਤਾਂ ਅਸੀਂ ਵਿਰਾਟ ਕੋਹਲੀ ਦੀ ਗੱਲ ਕਰਦੇ ਹਾਂ ਅਤੇ ਜੇਕਰ ਗੇਂਦਬਾਜ਼ੀ 'ਚ ਵਿਰਾਟ ਕੋਹਲੀ ਹੈ ਤਾਂ ਉਹ ਜਸਪ੍ਰੀਤ ਬੁਮਰਾਹ ਹੈ। ਉਸ ਤੋਂ ਵੱਡਾ ਹੋਰ ਕੋਈ ਨਾਮ ਨਹੀਂ ਹੈ।
ਦੱਸ ਦੇਈਏ ਕਿ ਬੁਮਰਾਹ ਪਿੱਠ ਦੇ ਹੇਠਲੇ ਹਿੱਸੇ 'ਚ ਫ੍ਰੈਕਚਰ ਦੇ ਕਾਰਨ ਲੰਬੇ ਸਮੇਂ ਤੋਂ ਮੈਦਾਨ ਤੋਂ ਦੂਰ ਹਨ। ਉਹ ਵਰਤਮਾਨ 'ਚ ਬੰਗਲੁਰੂ 'ਚ ਨੈਸ਼ਨਲ ਕ੍ਰਿਕਟ ਅਕੈਡਮੀ (ਐੱਨਸੀਏ) 'ਚ ਮੁੜ ਵਸੇਬੇ ਦੀ ਪ੍ਰਕਿਰਿਆ 'ਚੋਂ ਲੰਘ ਰਿਹਾ ਸੀ। ਭਾਰਤ ਲਈ ਇਸ ਤੇਜ਼ ਗੇਂਦਬਾਜ਼ ਦਾ ਆਖ਼ਰੀ ਪ੍ਰਦਰਸ਼ਨ ਪਿਛਲੇ ਸਤੰਬਰ 'ਚ ਆਸਟ੍ਰੇਲੀਆ ਖ਼ਿਲਾਫ਼ ਘਰੇਲੂ ਟੀ-20 ਸੀਰੀਜ਼ ਦੌਰਾਨ ਹੋਇਆ ਸੀ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਰਾਟ ਕੋਹਲੀ ਅਨੋਖੇ ਈਅਰਬਡਸ ਪਹਿਨੇ ਆਏ ਨਜ਼ਰ, ਕੀਮਤ ਜਾਣ ਹੋ ਜਾਓਗੇ ਹੈਰਾਨ
NEXT STORY