ਲੰਡਨ— ਦੱਖਣੀ ਅਫਰੀਕਾ ਦਾ ਇਮਰਾਨ ਤਾਹਿਰ ਇੱਥੇ ਇਗਲੈਂਡ ਵਿਰੁੱਧ ਟੂਰਨਾਮੈਂਟ ਦੇ ਉਦਘਾਟਨੀ ਮੈਚ ਦੌਰਾਨ ਕਿਸੇ ਵੀ ਵਿਸ਼ਵ ਕੱਪ ਮੈਚ ਵਿਚ ਪਹਿਲਾ ਓਵਰ ਸੁੱਟਣ ਵਾਲਾ ਪਹਿਲਾ ਸਪਿਨਰ ਬਣਿਆ। ਤਾਹਿਰ ਨੇ ਬੇਅਰਸਟੋ ਨੂੰ ਗੁਗਲੀ ਨਾਲ ਝਕਾਨੀ ਦਿੰਦੇ ਹੋਏ ਵਿਕਟਕੀਪਰ ਕਵਿੰਟਨ ਡੀ ਕੌਕ ਹੱਥੋਂ ਕੈਚ ਕਰਵਾਇਆ। ਵਿਸ਼ਵ ਕੱਪ 1992 ਦੌਰਾਨ ਨਿਊਜ਼ੀਲੈਂਡ ਦੇ ਆਫ ਸਪਿਨਰ ਦੀਪਕ ਪਟੇਲ ਨੇ ਆਸਟਰੇਲੀਆ ਵਿਰੁੱਧ ਦੂਜਾ ਓਵਰ ਸੁੱਟਿਆ ਸੀ। ਤਾਹਿਰ (40 ਸਾਲ ਤੇ 64 ਦਿਨ) ਨਾਲ ਹੀ ਵਿਸ਼ਵ ਕੱਪ ਮੈਚ ਵਿਚ ਖੇਡਣ ਵਾਲਾ ਦੱਖਣੀ ਅਫਰੀਕਾ ਦਾ ਸਭ ਤੋਂ ਉਮਰ ਦਰਾਜ਼ ਖਿਡਾਰੀ ਵੀ ਬਣ ਗਿਆ। ਪਿਛਲਾ ਰਿਕਾਰਡ ਓਮਾਰ ਹੈਨਰੀ ਦੇ ਨਾਂ ਸੀ, ਜਿਹੜਾ 1992 ਵਿਚ ਵੇਲਿੰਗਟਨ ਵਿਚ 40 ਸਾਲ ਤੇ 39 ਦਿਨ ਦੀ ਉਮਰ ਵਿਚ ਸ਼੍ਰੀਲੰਕਾ ਵਿਰੁੱਧ ਖੇਡਿਆ ਸੀ।
ਜ਼ਿਕਰਯੋਗ ਹੈ ਕਿ ਬੇਨ ਸਟੋਕਸ (89 ਦੌੜਾਂ ਅਤੇ 12 ਦੌੜਾਂ 'ਤੇ ਦੋ 2 ਵਿਕਟਾਂ) ਦੇ ਕਮਾਲ ਦੇ ਆਲਰਾਊਂਡ ਪ੍ਰਦਰਸ਼ਨ ਤੇ ਕਪਤਾਨ ਇਯੋਨ ਮੋਰਗਨ (57), ਓਪਨਰ ਜੇਸਨ ਰਾਏ (54) ਤੇ ਜੋ ਰੂਟ (51) ਦੇ ਸ਼ਾਨਦਾਰ ਅਰਧ ਸੈਂਕੜਿਆਂ ਨਾਲ ਵਿਸ਼ਵ ਦੀ ਨੰਬਰ ਇਕ ਟੀਮ ਤੇ ਮੇਜ਼ਬਾਨ ਇੰਗਲੈਂਡ ਨੇ ਦੱਖਣੀ ਅਫਰੀਕਾ ਨੂੰ ਆਈ. ਸੀ. ਸੀ. ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ ਦੇ ਉਦਘਾਟਨੀ ਮੁਕਾਬਲੇ ਵਿਚ ਵੀਰਵਾਰ ਨੂੰ 104 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਇੰਗਲੈਂਡ ਨੇ 50 ਓਵਰਾਂ ਵਿਚ 8 ਵਿਕਟਾਂ 'ਤੇ 311 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਤੇ ਦੱਖਣੀ ਅਫਰੀਕਾ ਨੂੰ 39.5 ਓਵਰਾਂ ਵਿਚ 207 ਦੌੜਾਂ 'ਤੇ ਢੇਰ ਕਰ ਦਿੱਤਾ। ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੇ 3 ਵਿਕਟਾਂ ਲੈ ਕੇ ਦੱਖਣੀ ਅਫਰੀਕਾ ਦੇ ਚੋਟੀ ਕ੍ਰਮ ਨੂੰ ਅਜਿਹਾ ਝੰਜੋੜਿਆ ਕੇ ਉਹ ਅੰਤ ਤਕ ਨਹੀਂ ਉਭਰ ਸਕਿਆ।
CWC 2019 : ਦੱ. ਅਫਰੀਕਾ ਨੂੰ ਹਰਾਉਣ 'ਤੇ ਇੰਗਲੈਂਡ ਦੇ ਕਪਤਾਨ ਮੋਰਗਨ ਨੇ ਖੋਲ੍ਹਿਆ ਜਿੱਤ ਦਾ ਰਾਜ
NEXT STORY